ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਫ਼ਿਲਮ ‘ਹੌਸਲਾ ਰੱਖ’ ਦਾ ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਟ੍ਰੇਲਰ

written by Lajwinder kaur | September 26, 2021

ਦਿਲਜੀਤ ਦੋਸਾਂਝ DILJIT DOSANJH ਦੀ ਮੋਸਟ ਅਵੇਟਡ ਫ਼ਿਲਮ 'ਹੌਸਲਾ ਰੱਖ' 𝐇𝐎𝐍𝐒𝐋𝐀 𝐑𝐀𝐊𝐇 ਜੋ ਕਿ ਪਹਿਲਾ ਦਿਨ ਤੋਂ ਹੀ ਸੁਰਖੀਆਂ 'ਚ ਬਣੀ ਹੋਈ ਹੈ। ਜੀ ਹਾਂ ਫ਼ਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

ਹੋਰ ਪੜ੍ਹੋ : ਗੀਤਾ ਬਸਰਾ ਆਪਣੇ ਪੁੱਤਰ ਨੂੰ ਲੋਰੀ ਦੇ ਕੇ ਸੁਲਾਉਂਦੀ ਆਈ ਨਜ਼ਰ, ਧੀ ਹਿਨਾਇਆ ਹੀਰ ਵੀ ਆਪਣੀ ਮੰਮੀ ਨੂੰ ਕਾਪੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

Honsla Rakh Image Source: Instagram

ਜੀ ਹਾਂ ਦਿਲਜੀਤ ਦੋਸਾਂਝ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅਲੜ ਬਲੜ ਬਾਵੇ ਦਾ.. ਬਾਵਾ ਦੁਸਿਹਰੇ ਨੂੰ ਆਵੇਗਾ.. ਦੇਖਿਓ ਪੈਂਦੀ ਖੱਪ...ਰੱਖ ਹੌਂਸਲਾ ਰੱਖ 👩🏻‍🍼👨🏻‍🍼 ਟ੍ਰੇਲਰ ਆਵੇਗਾ ਇਸ ਸੋਮਵਾਰ 1pm IST ਹੌਸਲਾ ਰੱਖ...Releasing Worldwide – THIS DUSSEHRA 15 ਅਕਤੂਬਰ’ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਨੇ।

diljit dosanjh shared new poster honsla rakh-min Image Source: Instagram

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਪੋਸਟਰ ਉੱਤੇ ਸ਼ਹਿਨਾਜ਼ ਗਿੱਲ, ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਨਾਈਟ ਸੂਟ ‘ਚ ਨਜ਼ਰ ਆ ਰਹੇ ਨੇ। ਸ਼ਹਿਨਾਜ਼ ਨੇ ਹੱਥ ਹੱਥ ਵਿੱਚ ਇੱਕ ਦੋ ਨਰਮ ਖਿਡੌਣੇ ਅਤੇ ਇੱਕ ਫੋਲਡ ਕੀਤਾ ਹੋਇਆ ਤੌਲੀਆ ਚੁੱਕਿਆ ਹੋਇਆ ਹੈ, ਸੋਨਮ ਦੇ ਕੋਲ ਬੇਬੀ ਫੂਡ ਦਾ ਇੱਕ ਡੱਬਾ ਅਤੇ ਬਾਹਾਂ ਵਿੱਚ ਇੱਕ ਨਰਮ ਖਿਡੌਣਾ ਨਜ਼ਰ ਆ ਰਿਹਾ ਹੈ। ਜੇ ਗੱਲ ਕਰੀਏ ਦਿਲਜੀਤ ਦੀ ਤਾਂ ਉਹ ਦੋਵਾਂ ਹੀਰੋਇਨਾਂ ਦੇ ਵਿਚਕਾਰ ਖੜ੍ਹਿਆ ਹੋਇਆ ਹੈ ਤੇ ਜਿਸਦੇ ਇੱਕ ਹੱਥ ਵਿੱਚ ਬੱਚਾ ਚੁੱਕਿਆ ਹੋਇਆ ਹੈ ਤੇ ਦੂਜੇ ਹੱਥ ਵਿੱਚ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਬੋਤਲ ਦੇ ਨਾਲ ਨਜ਼ਰ ਆ ਰਹੇ ਨੇ। ਜਦੋਂ ਕਿ ਉਸਦੇ ਸਾਹਮਣੇ ਇੱਕ ਬੇਬੀ ਸਟੋਰਲਰ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ।

Honsla Rakh-shehnaaz Image Source: Instagram

ਹੋਰ ਪੜ੍ਹੋ : ਦਰਸ਼ਕਾਂ ਵੱਲੋਂ ‘ਕਿਸਮਤ-2’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਜਗਦੀਪ ਸਿੱਧੂ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ ਤੇ ਨਾਲ ਹੀ ‘ਕਿਸਮਤ-3’ ਦਾ ਕਰਤਾ ਐਲਾਨ

ਦੱਸ ਦਈਏ ਇਸ ਫ਼ਿਲਮ ਸ਼ਿੰਦਾ ਗਰੇਵਾਲ ਵੀ ਅਹਿਮ ਕਿਰਦਾਰ ਚ ਨਜ਼ਰ ਆਵੇਗਾ। ਫ਼ਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰੋਂ ਨੇ ਕੀਤਾ ਹੈ। 15 ਅਕਤੂਬਰ ਯਾਨੀ ਕਿ ਦੁਸ਼ਹਿਰੇ ਵਾਲੇ ਨੂੰ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

You may also like