'ਜੱਦੀ ਸਰਦਾਰ' 'ਚ ਸਿੱਪੀ ਗਿੱਲ ਦਾ ਸਾਥ ਨਿਭਾਵੇਗਾ ਇਹ ਵੱਡਾ ਸਿਤਾਰਾ By Aaseen Khan 07 Jan 2019 | Updated On 07 Jan 2019 15:08 IST in Punjabi Buzz New Update Advertisment 'ਜੱਦੀ ਸਰਦਾਰ' 'ਚ ਸਿੱਪੀ ਗਿੱਲ ਦਾ ਸਾਥ ਨਿਭਾਵੇਗਾ ਇਹ ਵੱਡਾ ਸਿਤਾਰਾ : ਪੰਜਾਬੀ ਫਿਲਮ ਇੰਡਸਟਰੀ ਲਈ ਇਹ ਸਾਲ ਬਹੁਤ ਹੀ ਖਾਸ ਹੋਣ ਵਾਲਾ , ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ , ਅਤੇ ਖੁਦ ਪੰਜਾਬੀ ਸਟਾਰਜ਼ ਵੀ ਦਾਅਵਾ ਕੀਤਾ ਜਾ ਰਿਹਾ ਹੈ।ਪਾਲੀਵੁੱਡ ਜਗਤ 'ਚ ਕੁਝ ਦਿਨ ਪਹਿਲਾਂ ਇੱਕ ਹੋਰ ਵੱਡੀ ਫਿਲਮ ਦਾ ਐਲਾਨ ਕੀਤਾ ਗਿਆ ਹੈ , ਜਿਸ ਦਾ ਨਾਮ ਹੈ 'ਜੱਦੀ ਸਰਦਾਰ'। https://www.instagram.com/p/BsSpDA4nJ9Y/ ਇਸ ਦਾ ਆਫੀਸ਼ੀਅਲ ਪੋਸਟਰ ਕੁਝ ਦਿਨ ਪਹਿਲਾਂ ਪੰਜਾਬੀਆਂ ਦੇ ਹਰਮਨ ਪਿਆਰੇ ਕਲਾਕਾਰ ਸਿੱਪੀ ਗਿੱਲ ਨੇ ਸ਼ੇਅਰ ਕੀਤਾ ਸੀ। ਜੀ ਹਾਂ ਜੱਦੀ ਸਰਦਾਰ ਫਿਲਮ 'ਚ ਸਿੱਪੀ ਗਿੱਲ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਸਿੱਪੀ ਗਿੱਲ 2016 'ਚ ਆਈ ਫਿਲਮ ਟਾਈਗਰ ਅਤੇ 2013 'ਚ ਫਿਲਮ ਆਈ 'ਜੱਟ ਬੋਇਜ਼ ਪੁੱਤ ਜੱਟਾਂ ਦੇ' 'ਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ। Advertisment 'ਜੱਦੀ ਸਰਦਾਰ' 'ਚ ਸਿੱਪੀ ਗਿੱਲ ਦਾ ਸਾਥ ਨਿਭਾਵੇਗਾ ਇਹ ਵੱਡਾ ਸਿਤਾਰਾ ਹੁਣ ਇਸ ਫਿਲਮ ਦਾ ਪੋਸਟਰ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨੇ ਵੀ ਸ਼ੇਅਰ ਕੀਤਾ ਹੈ। ਦਿਲਪ੍ਰੀਤ ਢਿੱਲੋਂ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ , 'ਜੇ ਭਰਾ ਨਾਲ ਹੋਣ ਤਾਂ ਸ਼ੇਰ ਵੀ ਘਬਰਾ ਜਾਂਦੇ ਨੇ , 2019 'ਚ ਤੁਹਾਨੂੰ ਕਈ ਵਧੀਆ ਪ੍ਰੋਜੈਕਟਜ਼ ਨਾਲ ਮਿਲਾਂਗੇ'। ਇਸ ਕੈਪਸ਼ਨ ਤੋਂ ਲੱਗਦਾ ਹੈ ਕਿ ਸਿੱਪੀ ਗਿੱਲ ਨਾਲ ਦਿਲਪ੍ਰੀਤ ਢਿੱਲੋਂ ਵੀ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਪਹਿਲੀ ਵਾਰ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। https://www.instagram.com/p/BsNJ4Q2ApmC/ ਹੋਰ ਪੜ੍ਹੋ : ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ ਇਸ ਫਿਲਮ ਦੀ ਕਹਾਣੀ ਧੀਰਜ ਕੁਮਾਰ ਵੱਲੋਂ ਲਿਖੀ ਗਈ ਹੈ , ਤੇ ਇਸ ਫ਼ਿਲਮ ਦਾ ਨਿਰਮਾਣ ‘ਸੌਫਟ ਦਿਲ ਪ੍ਰੋਡਕਸ਼ਨ ਯੂ.ਐੱਸ.ਏ’ ਦੇ ਸ ਬਲਜੀਤ ਸਿੰਘ ਜੌਹਲ ਵੱਲੋਂ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਜਲਦ ਹੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ। ਫਿਲਮ ਦਾ ਨਿਰਦੇਸ਼ਨ ਮਨਭਵਨ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮਲ ਜੱਦੀ ਸਰਦਾਰ ਦੀ ਰਿਲੀਜ਼ ਡੇਟ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ , ਪਰ ਇਹ ਫਿਲਮ ਇਸੇ ਸਾਲ 2019 'ਚ ਰਿਲੀਜ਼ ਕੀਤੀ ਜਾ ਰਹੀ ਹੈ। #new-punjabi-movie-2019 #jaddi-sardar-upcoming-punjabi-movie #sippi-gill-and-dilpreet-dhillon #upcoming-punjabi-film-jaddi-sardar Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article