ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ 6 ਸਾਲ ਬਾਅਦ ਬਣਨ ਜਾ ਰਹੀ ਮਾਂ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

Written by  Shaminder   |  March 04th 2021 04:40 PM  |  Updated: March 04th 2021 04:40 PM

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ 6 ਸਾਲ ਬਾਅਦ ਬਣਨ ਜਾ ਰਹੀ ਮਾਂ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਛੇ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਪਹਿਲੀ ਵਾਰ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ ।

shreay

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਬੇਬੀ ਸ਼੍ਰੇਆਦਿੱਤਿਆ ਜਲਦ ਹੀ ਆਉਣ ਵਾਲਾ ਹੈ ।ਮੈਂ ਤੁਹਾਡੇ ਸਭ ਦੇ ਨਾਲ ਇਹ ਖ਼ਬਰ ਸਾਂਝੀ ਕਰਦੇ ਹੋਏ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੀ ਹਾਂ’।

ਹੋਰ ਪੜ੍ਹੋ : ਸੋਨੂੰ ਸੂਦ ਹੁਣ ਇੱਕ ਹੋਰ ਨੇਕ ਕੰਮ ਕਰਨ ਜਾ ਰਹੇ ਹਨ, ਸੁਣ ਕੇ ਹਰ ਕੋਈ ਕਰੇਗਾ ਮਾਣ

shreya Image From shreya ghoshal’s Instagram

ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ‘ਤੁਝ ਮੇਂ ਰੱਬ ਦਿਖਤਾ ਹੈ’, ‘ਸੁਣ ਰਹਾ ਹੈ ਨਾ ਤੂੰ’, ‘ਤੇਰੇ ਬਿਨਾਂ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।

shreya Image From shreya ghoshal’s Instagram

ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਸ਼੍ਰੇਆ ਘੋਸ਼ਾਲ ਵੱਲੋਂ ਪ੍ਰੈਗਨੇਂਸੀ ਦੀ ਖ਼ਬਰ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਹਰ ਕੋਈ ਸ਼੍ਰੇਆ ਨੂੰ ਵਧਾਈ ਦੇ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network