Advertisment

ਮਸ਼ਹੂਰ ਬਾਂਸੁਰੀ ਵਾਦਕ ਰਵਿੰਦਰ ਸਿੰਘ ਦਾ ਕੋਰੋਨਾ ਵਾਇਰਸ ਕਰਕੇ ਦਿਹਾਂਤ

author-image
By Rupinder Kaler
New Update
ਮਸ਼ਹੂਰ ਬਾਂਸੁਰੀ ਵਾਦਕ ਰਵਿੰਦਰ ਸਿੰਘ ਦਾ ਕੋਰੋਨਾ ਵਾਇਰਸ ਕਰਕੇ ਦਿਹਾਂਤ
Advertisment
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਵਾਇਰਸ ਨੇ ਐਂਟਰਟੇਨਮੈਂਟ ਇੰਡਸਟਰੀ ਦੇ ਕਈ ਸਿਤਾਰਿਆਂ ਦੀ ਜਾਨ ਲੈ ਲਈ ਹੈ । ਬੀਤੇ ਦਿਨ ਭਾਰਤ ਦੇ ਉੱਘੇ
Advertisment
ਬਾਂਸੁਰੀ ਵਾਦਕ ਰਵਿੰਦਰ ਸਿੰਘ ਦਾ ਵੀ ਕੋਰੋਨਾ ਵਾਇਰਸ ਨਾਲ ਮੁਹਾਲੀ ਵਿੱਚ ਦਿਹਾਂਤ ਹੋ ਗਿਆ ਹੈ । ਉਹ 76 ਸਾਲਾਂ ਦੇ ਸਨ। publive-image image from youtube ਹੋਰ ਪੜ੍ਹੋ : ਪੰਜਾਬੀ ਗਾਇਕ ਜੱਸ ਮਾਣਕ ਦਾ ਨਵਾਂ ਗਾਣਾ ‘ਜੀ ਨਹੀਂ ਕਰਦਾ’ ਰਿਲੀਜ਼
Advertisment
ਰਵਿੰਦਰ ਸਿੰਘ ਕੋਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਕੋਵਿਡ-19 ਦੇ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹਨਾਂ ਨੇ ਗ਼ਜ਼ਲ ਸਮਰਾਟ ਜਗਜੀਤ ਸਿੰਘ, ਪਾਕਿਸਤਾਨ ਦੀ ਰੇਸ਼ਮਾ, ਕੱਥਕ ਦੀ ਰਾਣੀ ਸਿਤਾਰਾ ਦੇਵੀ ਜਿਹੇ ਪ੍ਰਮੁੱਖ ਕਲਾਕਾਰਾਂ ਲਈ ਸ਼ਾਨਦਾਰ ਕੰਮ ਕੀਤਾ ਸੀ। publive-image image from youtube ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਸਾਲਾਨਾ ‘ਭਾਈ ਮਰਦਾਨਾ ਕਲਾਸੀਕਲ ਸੰਗੀਤ ਸੰਮੇਲਨ ’ਚ ਸਨਮਾਨਿਤ ਵੀ ਕੀਤਾ ਸੀ। ਰਵਿੰਦਰ ਸਿੰਘ ਨੇ ਕਲਾਸੀਕਲ ਸੰਗੀਤ ਦੀ ਸਿੱਖਿਆ ਕਿਰਾਨਾ ਘਰਾਣੇ ਦੇ ਜਗਦੀਸ਼ ਮਿੱਤਰ ਤੋਂ ਲਈ ਸੀ। publive-image image from youtube ਉਨ੍ਹਾਂ ਪ੍ਰਯਾਗ ਸੰਗੀਤ ਸਮਿਤੀ, ਅਲਾਹਾਬਾਦ ਤੋਂ ‘ਸੰਗੀਤ ਪ੍ਰਵੀਨ’ ਦੀ ਡਿਗਰੀ ਵੀ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਕਲਾਸੀਕਲ ਇੰਸਟਰੂਮੈਂਟ ਮਿਊਜ਼ਿਕ (ਬਾਂਸੁਰੀ)’ ’ਚ ਸੀਨੀਅਰ ਡਿਪਲੋਮਾ ਵੀ ਹਾਸਲ ਕੀਤਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment