Advertisment

ਗਾਇਕ ਸ਼ੈਰੀ ਮਾਨ ਦੀ 'ਕਸੂਤੀ ਡਿਗਰੀ' ਪਾ ਰਹੀ ਧਮਾਲ,ਲੋਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

author-image
By Shaminder
New Update
ਗਾਇਕ ਸ਼ੈਰੀ ਮਾਨ ਦੀ 'ਕਸੂਤੀ ਡਿਗਰੀ' ਪਾ ਰਹੀ ਧਮਾਲ,ਲੋਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
Advertisment
ਕਸੂਤੀ ਡਿਗਰੀ ,ਪਰ ਯਾਰ ਜਿਗਰੀ ,ਸ਼ੈਰੀ ਮਾਨ Sharry Mann ਦਾ ਇਹ ਨਵਾਂ ਗੀਤ Song  ਜਿਗਰੀ ਯਾਰਾਂ ਨੂੰ ਖੂਬ ਪਸੰਦ ਆ ਰਿਹਾ ਹੈ । ਕਾਲਜ ਸਮੇਂ 'ਚ ਪੜ੍ਹਾਈ ਦੌਰਾਨ ਦੀ ਦੋਸਤੀ ਨਿਭਾਉਣ ਖਾਤਿਰ ਨੌਜਵਾਨ ਕੀ ਕੁਝ ਕਰਦੇ ਨੇ । ਇਹ ਸਭ ਇਸ ਗੀਤ 'ਚ ਸ਼ੈਰੀ ਮਾਨ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ।ਇਹ ਗੀਤ ਯੁਟਿਊਬ 'ਤੇ ਧੁੰਮਾਂ ਪਾ ਰਿਹਾ ਹੈ ਅਤੇ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।
Advertisment
https://www.instagram.com/p/Bm_Kaucl627/?hl=en&taken-by=sharrymaan 'ਕਸੂਤੀ ਡਿਗਰੀ ' ਦਾ ਜਾਦੂ ਯੰਗਸਟਰ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਨੌਜਵਾਨ ਇਸ ਗੀਤ 'ਤੇ ਭੰਗੜਾ ਪਾਉਂਦੇ ਵਿਖਾਈ ਦੇ ਰਹੇ ਨੇ । ਸ਼ੈਰੀ ਮਾਨ ਨੇ ਆਾਪਣੇ ਇੰਸਟਾਗ੍ਰਾਮ 'ਤੇ ਕਸੂਤੀ ਡਿਗਰੀ ਨੂੰ ਲੈ ਕੇ ਲੋਕਾਂ ਦੀ ਦੀਵਾਨਗੀ ਨੂੰ ਦਰਸਾਉਂਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਦੋ ਨੌਜਵਾਨ ਕਸੂਤੀ ਡਿਗਰੀ 'ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਨੇ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਸ਼ੈਰੀ ਮਾਨ ਨੇ ਲਿਖਿਆ ਹੈ ਕਿ ਪੂਰੀ ਨਹੀਂ ਹੁੰਦੀ ਕਸੂਤੀ ਡਿਗਰੀ,ਇਸੇ ਨੇ ਦਿੱਤੇ ਸਾਨੂੰ ਯਾਰ ਜਿਗਰੀ। sharry   ਸ਼ੈਰੀ ਮਾਨ ਨੇ ਇਨ੍ਹਾਂ ਗੱਭਰੂਆਂ ਦੇ ਭੰਗੜੇ ਦੀ ਤਾਰੀਫ ਕਰਦਿਆਂ ਲਿਖਿਆ ਹੈ ਕਿ ਅੱਤ ਭੰਗੜਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼ੈਰੀ ਮਾਨ ਕਾਲਜ ਅਤੇ ਕਾਲਜ ਦੇ ਹੋਸਟਲ ਬਾਰੇ ਕਾਫੀ ਗੀਤ ਗਾ ਚੁੱਕੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਪਿਆਰ ਵੀ ਮਿਲਿਆ ਅਤੇ ਹੁਣ ਉਨ੍ਹਾਂ ਦਾ ਇਹ ਨਵਾਂ ਗੀਤ ਧਮਾਲਾਂ ਪਾ ਰਿਹਾ ਹੈ।   sharry
Advertisment

Stay updated with the latest news headlines.

Follow us:
Advertisment
Advertisment
Latest Stories
Advertisment