ਸ਼ਿਖਰ ਧਵਨ ਨੇ ਪੰਜਾਬੀ ਗੀਤ ‘Jealousy’ ‘ਤੇ ਸਾਥੀ ਖਿਡਾਰੀਆਂ ਨਾਲ ਬਣਾਈ ਮਜ਼ੇਦਾਰ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  March 15th 2022 02:33 PM  |  Updated: March 15th 2022 02:33 PM

ਸ਼ਿਖਰ ਧਵਨ ਨੇ ਪੰਜਾਬੀ ਗੀਤ ‘Jealousy’ ‘ਤੇ ਸਾਥੀ ਖਿਡਾਰੀਆਂ ਨਾਲ ਬਣਾਈ ਮਜ਼ੇਦਾਰ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਟੀਮ ਇੰਡੀਆ ਦੇ ਗੈਰ-ਟੈਸਟ ਖਿਡਾਰੀ ਫਿਲਹਾਲ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਫਿਟਨੈੱਸ ਕੈਂਪ 'ਚ ਹਿੱਸਾ ਲੈ ਰਹੇ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2022 ਦੇ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਫਿਟਨੈੱਸ 'ਤੇ ਕੰਮ ਕਰ ਰਹੇ ਹਨ। ਕੈਂਪ ਦੌਰਾਨ ਸ਼ਿਖਰ ਧਵਨ Shikhar Dhawan ਇੰਸਟਾਗ੍ਰਾਮ 'ਤੇ ਮਜ਼ੇਦਾਰ ਰੀਲਜ਼ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਪੂਰਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਕਰੀਨਾ ਕਪੂਰ ਆਪਣੇ ਬੇਟੇ ਜੇਹ ਤੇ ਤੈਮੂਰ ਨਾਲ ਆਈ ਨਜ਼ਰ, ਛੁੱਟੀਆਂ ਦਾ ਅਨੰਦ ਲੈਣ ਲਈ ਬੱਚਿਆਂ ਦੇ ਨਾਲ ਭਰੀ ਮਾਲਦੀਵ ਲਈ ਉਡਾਣ

shikhar dhawan and Yuzvendra Chahal funny video on punjabi movie nimbhu khattah

ਉਨ੍ਹਾਂ ਨੇ ਆਪਣੇ ਕੁਝ ਸਾਥੀ ਖਿਡਾਰੀਆਂ ਦੇ ਨਾਲ ਨਵਾਨ ਸੰਧੂ ਤੇ ਗੁਰਲੇਜ਼ ਅਖਤਰ ਦੇ ਗੀਤ ‘Jealousy’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਸ਼ਿਖਰ ਧਵਨ ਦੇ ਨਾਲ ਯੁਜਵੇਂਦਰ ਚਾਹਲ, ਰੁਤੁਰਾਜ ਗਾਇਕਵਾੜ, ਵਾਸ਼ਿੰਗਟਨ ਸੁੰਦਰ ਅਤੇ ਸ਼ਾਰਦੁਲ ਠਾਕੁਰ ਨਜ਼ਰ ਆ ਰਹੇ ਹਨ । ਸਾਰੇ 4 ਖਿਡਾਰੀ ਆਪਣੇ ਹਾਸੇ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਆਖ਼ਰੀ ਕੁਝ ਸਕਿੰਟਾਂ ਤੱਕ ਆਪਣੇ ਆ ਨੂੰ ਰੋਕਦੇ ਨੇ ਪਰ ਅਖੀਰ 'ਚ ਸਾਰਿਆਂ ਦਾ ਹਾਸਾ ਨਿਕਲ ਹੀ ਜਾਂਦਾ ਹੈ। ਇਸ ਵੀਡੀਓ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ 'ਚ ਕਮੈਂਟ ਆ ਚੁੱਕੇ ਹਨ।

inside image of shikhar dhawan on punjabi song

ਹੋਰ ਪੜ੍ਹੋ : ਤਾਨੀਆ ਦੇ ਪਿਆਰ ‘ਚ ਗੁਰਨਾਮ ਭੁੱਲਰ ਬਣੇ ਮਜਨੂੰ, ਲੇਖ਼ ਫ਼ਿਲਮ ਦਾ ਪਹਿਲਾ ਗੀਤ ‘ਉੱਡ ਗਿਆ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਦੱਸ ਦਈਏ ਸ਼ਿਖਰ ਧਵਨ ਪੰਜਾਬੀ ਗੀਤਾਂ ਉੱਤੇ ਆਪਣੀ ਡਾਂਸ ਵੀਡੀਓਜ਼ ਬਣਾਉਂਦੇ ਰਹਿੰਦੇ ਨੇ। ਸ਼ਿਖਰ ਨੂੰ ਭੰਗੜਾ ਪਾਉਣ ਦਾ ਬਹੁਤ ਸ਼ੌਕ ਉਹ ਅਕਸਰ ਵੀਡੀਓ ਤੋਂ ਇਲਾਵਾ ਉਹ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਵੀ ਭੰਗੜੇ ਪਾਉਂਦੇ ਹੋਏ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਦੇ ਡਾਇਲਾਗਸ ਉੱਤੇ ਵੀ ਵੀਡੀਓ ਬਣਾ ਕੇ ਦਰਸ਼ਕਾਂ ਨੂੰ ਹਸਾਉਂਦੇ ਰਹਿੰਦੇ ਹਨ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network