Advertisment

ਜੀ ਖ਼ਾਨ ਦੀ ਅਸਲ ਪਿਆਰ ਦੀ ਕਹਾਣੀ 'ਚ ਕਿਉਂ ਆਏ 'ਫਾਸਲੇ',ਗੀਤ ਰਾਹੀਂ ਦੱਸੀ ਦਾਸਤਾਂ,ਦੇਖੋ ਵੀਡੀਓ

author-image
By Aaseen Khan
New Update
ਜੀ ਖ਼ਾਨ ਦੀ ਅਸਲ ਪਿਆਰ ਦੀ ਕਹਾਣੀ 'ਚ ਕਿਉਂ ਆਏ 'ਫਾਸਲੇ',ਗੀਤ ਰਾਹੀਂ ਦੱਸੀ ਦਾਸਤਾਂ,ਦੇਖੋ ਵੀਡੀਓ
Advertisment
ਜੀ ਖ਼ਾਨ ਦਾ ਨਵਾਂ ਗੀਤ 'ਫਾਸਲੇ' ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਕਿ ਜੀ ਖ਼ਾਨ ਦੀ ਖੁਦ ਦੀ ਪ੍ਰੇਮ ਕਹਾਣੀ ਹੈ। ਜੀ ਹਾਂ ਇਹ ਜੀ ਖ਼ਾਨ ਆਪ ਕਹਿ ਰਹੇ ਹਨ। ਸ਼ਾਹ ਅਲੀ ਦਾ ਲਿਖਿਆ ਇਹ ਇਹ ਗੀਤ ਕਾਫੀ ਖੂਬਸੂਰਤ ਹੈ ਜਿਸ 'ਚ ਗੈਰੀ ਸੰਧੂ ਦੀ ਅਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ। ਏ.ਆਰ ਦੀਪ ਵੱਲੋਂ ਤਿਆਰ ਕੀਤੇ ਸੰਗੀਤ 'ਚ ਗਾਣਾ ਹੋਰ ਵੀ ਸ਼ਾਨਦਾਰ ਲੱਗ ਰਿਹਾ ਹੈ। ਵੀਡੀਓ ਦੀ ਗੱਲ ਕਰੀਏ ਤਾਂ ਕਾਨਸੈਪਟ ਕਾਫੀ ਦਿਲਚਸਪ ਹੈ ਜਿਸ 'ਚ ਜੀ ਖ਼ਾਨ ਆਪ ਆਪਣੀ ਜਾਨ ਤੋਂ ਪਿਆਰੀ ਪ੍ਰੇਮਿਕਾ ਤੋਂ ਦੂਰ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਬ੍ਰੇਨ ਟਿਊਮਰ ਨਾਮਨ ਘਾਤਕ ਬਿਮਾਰੀ ਹੈ। ਉਹ ਇਸ ਲਈ ਦੂਰ ਹੋ ਜਾਂਦਾ ਹੈ ਕਿਉਂਕਿ ਉਹ ਲੜਕੀ ਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦਾ ਹੈ ਤੇ ਆਪਣੇ ਪਿਆਰ ਦੀ ਕੁਰਬਾਨੀ ਦੇ ਦਿੰਦਾ ਹੈ। ਗੀਤ ਦਾ ਇਹ ਵੀਡੀਓ Sagar Dulgutch ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ।
Advertisment
ਹੋਰ ਵੇਖੋ : ਪੰਜਾਬੀ ਸਿਨੇਮਾ ਦਾ ਦਮਦਾਰ ਕਲਾਕਾਰ ਹੈ ਸੰਜੂ ਸੋਲੰਕੀ, ਹੁਣ ਤੱਕ ਅਦਾਕਾਰੀ ਦੇ ਦਮ 'ਤੇ ਛੱਡੀ ਕਈ ਫ਼ਿਲਮਾਂ 'ਚ ਗੂੜ੍ਹੀ ਛਾਪ
ਜੀ ਖ਼ਾਨ ਦੇ ਇਸ ਗੀਤ ਦੀ ਦਰਸ਼ਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਜੀ ਖ਼ਾਨ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਗੋਰਾ ਰੰਗ, ਖ਼ਾਨ ਸਾਬ੍ਹ ਨਾਲ ‘ਸੱਜਣਾ’ ਗੀਤ, ਕੁਝ ਦਿਨ ਪਹਿਲਾਂ ਉਹਨਾਂ ਦਾ ਡਿਊਟ ਗੀਤ ‘ਚੰਡੀਗੜ੍ਹ’ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਜੀ ਖ਼ਾਨ ਦੇ ਇਸ ਫਾਸਲੇ ਗੀਤ ਦਾ ਐਕਸਕਲਿਉਸਿਵ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ ਜਿਸ ਦਾ ਦਰਸ਼ਕ ਅਨੰਦ ਮਾਣ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment