Advertisment

ਆਸਟ੍ਰੇਲੀਆ ਦੇ ਇਸ ਮੁਸ਼ਕਿਲ ਸਮੇਂ ‘ਚ ਗਗਨ ਕੋਕਰੀ ਤੇ ਹਰਸਿਮਰਨ ਨੇ ਬੁਸ਼ਫਾਇਰ ਪੀੜਤਾਂ ਲਈ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਹੈ ਸ਼ਲਾਘਾ

author-image
By Lajwinder kaur
New Update
ਆਸਟ੍ਰੇਲੀਆ ਦੇ ਇਸ ਮੁਸ਼ਕਿਲ ਸਮੇਂ ‘ਚ ਗਗਨ ਕੋਕਰੀ ਤੇ ਹਰਸਿਮਰਨ ਨੇ ਬੁਸ਼ਫਾਇਰ ਪੀੜਤਾਂ ਲਈ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਹੈ ਸ਼ਲਾਘਾ
Advertisment
ਆਸਟ੍ਰੇਲੀਆ ਜੋ ਕਿ ਇਸ ਸਮੇਂ ਮੁਸ਼ਕਿਲ ਸਮੇਂ ‘ਚੋਂ ਲੰਘ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਬੀਤੇ ਦਿਨੀਂ ਆਸਟ੍ਰੇਲੀਆ ਦੇ ਜੰਗਲਾਂ ‘ਚ ਅੱਗ ਨੇ ਆਪਣਾ ਕੋਹਰਾਮ ਮਚਾਇਆ ਹੋਇਆ ਸੀ। ਜਿਸ ‘ਚ ਲਗਪਗ 50 ਕਰੋੜ ਤੋਂ ਵੱਧ ਜਾਨਵਰਾਂ ਦੀ ਮੌਤ ਅੱਗ ਵਿਚ ਜਲਣ ਦੇ ਕਾਰਨ ਹੋਈ ਹੈ। ਇਸ ਅੱਗ ਦੇ ਨਾਲ ਲਗਪਗ 2000 ਤੋਂ ਵੱਧ ਮਕਾਨ ਸੜ ਗਏ ਅਤੇ ਕਈ ਲੋਕ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। publive-image ਇਸ ਮੁਸ਼ਕਿਲ ਸਮੇਂ ‘ਚ ਕਈ ਸੰਸਥਾਵਾਂ ਵੀ ਅੱਗੇ ਆ ਕੇ ਬੁਸ਼ਫਾਇਰ ਪੀੜਤਾਂ ਦੀਆਂ ਮਦਦ ਕਰ ਰਹੀਆਂ ਹਨ। ਜਿਸਦੇ ਚੱਲਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਪਿੱਛੇ ਨਹੀਂ ਰਹੀ। ਪੰਜਾਬੀ ਗਾਇਕ ਗਗਨ ਕੋਕਰੀ ਤੇ ਹਰਸਿਮਰਨ ਵੀ ਬੁਸ਼ਫਾਇਰ ਪੀੜਤਾਂ ਦੇ ਲਈ ਸੇਵਾ ਦੇ ਹੱਥ ਅੱਗੇ ਵਧਾਏ ਨੇ। ਦੋਵਾਂ ਗਾਇਕਾਂ ਨੇ ਬੁਸ਼ਫਾਇਰ ਰਿਲੀਫ਼ ਕੰਨਸਰਟ ਦੇ ਨਾਲ 54,213 ਡਾਲਰ ਬੁਸ਼ਫਾਇਰ ਪੀੜਤਾਂ ਦੇ ਲਈ ਇਕੱਠੇ ਕੀਤੇ ਨੇ। ਜੀ ਇਸ ਕੰਨਸਰਟ ਤੋਂ ਇਕੱਠੀ ਹੋਈ ਰਾਸ਼ੀ ਉਹ ਪੀੜਤਾਂ ਦੀ ਸੇਵਾ ਕਰਨ ‘ਚ ਲਗਾਉਣਗੇ।
Advertisment
ਹੋਰ ਵੇਖੋ:ਲੋਹੜੀ ਦੇ ਮੌਕੇ ‘ਤੇ ਐਮੀ ਵਿਰਕ ਨੇ ਸਾਂਝਾ ਕੀਤਾ ‘ਸੁਫ਼ਨਾ’ ਫ਼ਿਲਮ ਦੇ ਪਹਿਲੇ ਗੀਤ ਦਾ ਪੋਸਟਰ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਹਰਸਿਮਰਨ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਬਹੁਤ ਬਹੁਤ ਧੰਨਵਾਦ ਮੈਲਬਰਨ ਦੀ ਸਾਰੀਆਂ ਇੰਡੀਅਨ ਕਮਿਊਨਿਟਿਸੀ ਦਾ..ਜਿਨ੍ਹਾਂ ਕਰਕੇ ਬੁਸ਼ਫਾਇਰ ਰਿਲੀਫ ਕੰਨਸਰਟ ਦੇ ਰਾਹੀਂ $54,213 ਡਾਲਰ ਇਕੱਠੇ ਹੋਏ ਬੁਸ਼ਫਾਇਰ ਪੀੜਤਾਂ ਦੇ ਲਈ..ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਸਭ ਨੂੰ ਪਰਮਾਤਮਾ ਬਹੁਤ ਸੁੱਖੀ ਰੱਖੇ..’
Advertisment
publive-image ਇਸ ਕੰਮ ਲਈ ਇਨ੍ਹਾਂ ਪੰਜਾਬੀ ਗਾਇਕਾਂ ਦੀ ਸੋਸ਼ਲ ਮੀਡੀਆ ਉੱਤੇ ਖੂਬ ਤਾਰੀਫ਼ ਹੋ ਰਹੀ ਹੈ। ਦੱਸ ਦਈਏ ਆਸਟ੍ਰੇਲੀਆ ‘ਚ ਵੱਡੀ ਗਿਣਤੀ ‘ਚ ਪੰਜਾਬੀ ਵੱਸਦੇ ਨੇ। ਜਿਸਦੇ ਚੱਲਦੇ ਪੰਜਾਬੀ ਵੱਧ ਚੜ੍ਹਕੇ ਖਾਣ ਦੀ ਸਮੱਗਰੀ ਅਤੇ ਮਾਲੀ ਰਾਸ਼ੀ ਦੇ ਨਾਲ ਮਦਦ ਕਰ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment