ਗੀਤਾ ਬਸਰਾ ਨੇ ਸ਼ੇਅਰ ਕੀਤਾ ਪੁੱਤਰ ਦੇ ਨਾਲ ਵੀਡੀਓ, ਵੀਡੀਓ ਨੂੰ ਕੀਤਾ ਜਾ ਰਿਹਾ ਪਸੰਦ

Written by  Shaminder   |  May 02nd 2022 06:24 PM  |  Updated: May 02nd 2022 06:29 PM

ਗੀਤਾ ਬਸਰਾ ਨੇ ਸ਼ੇਅਰ ਕੀਤਾ ਪੁੱਤਰ ਦੇ ਨਾਲ ਵੀਡੀਓ, ਵੀਡੀਓ ਨੂੰ ਕੀਤਾ ਜਾ ਰਿਹਾ ਪਸੰਦ

ਗੀਤਾ ਬਸਰਾ (Geeta Basra) ਨੇ ਆਪਣੇ ਬੇਟੇ (Son)  ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੀਤਾ ਬਸਰਾ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਇਸ ਵੀਡੀਓ ‘ਚ ਗੀਤਾ ਦੀ ਧੀ ਹਿਨਾਇਆ ਹੀਰ ਵੀ ਦਿਖਾਈ ਦੇ ਰਹੀ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੇਰੀ ਜ਼ਿੰਦਗੀ ਮੇਰੇ ਦਿਲ ਦੀ ਧੜਕਣ’ ।

geeta basra ,, image From instagram

ਹੋਰ ਪੜ੍ਹੋ : ਗੀਤਾ ਬਸਰਾ ਨੇ ਧੀ ਨਾਲ ਰੀਕ੍ਰੀਏਟ ਕੀਤਾ ਆਪਣਾ ਗੀਤ ‘ਗੁਮ ਸੁਮ’, ਵੇਖੋ ਵੀਡੀਓ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਗੀਤਾ ਦੇ ਪ੍ਰਸ਼ੰਸਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਗੀਤਾ ਬਸਰਾ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਸੀ । ਜਿਸ ਦੀਆਂ ਤਸਵੀਰਾਂ ਅਦਾਕਾਰਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ, ਪਰ ਅਦਾਕਾਰਾ ਨੇ ਕਦੇ ਵੀ ਆਪਣੇ ਬੇਟੇ ਦਾ ਚਿਹਰਾ ਕਿਸੇ ਨੂੰ ਨਹੀਂ ਵਿਖਾਇਆ ।

Geeta basra and Harbhajan Singh image From instagram

ਹੋਰ ਪੜ੍ਹੋ : ਕ੍ਰਿਕੇਟਰ ਭੱਜੀ ਨੇ ਆਪਣੀ ਪਤਨੀ ਗੀਤਾ ਬਸਰਾ ਦੇ ਨਾਲ ਮਿਲਕੇ ਤੋੜੀਆਂ ਪਲੇਟਾਂ, ਜਾਣੋ ਇਸਦੇ ਪਿੱਛੇ ਦਾ ਕਾਰਨ!

ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਦੋਵਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ । ਹਰਭਜਨ ਸਿੰਘ ਨੇ ਗੀਤਾ ਨੂੰ ਕਈ ਮਹੀਨੇ ਤੱਕ ਡੇਟ ਕੀਤਾ ਸੀ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ ।

geeta basra ,, image From instagram

ਵਿਆਹ ਤੋਂ ਬਾਅਦ ਗੀਤਾ ਬਸਰਾ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ ਇੱਕ ਇੰਟਰਵਿਊ ‘ਚ ਗੀਤਾ ਬਸਰਾ ਨੇ ਖੁਲਾਸਾ ਕੀਤਾ ਸੀ ਕਿ ਉਹ ਵਿਆਹ ਤੋਂ ਬੱਚਿਆਂ ਅਤੇ ਪਰਿਵਾਰਿਕ ਰੁਝੇਵਿਆਂ ਕਾਰਨ ਇੰਡਸਟਰੀ ਤੋਂ ਦੂਰ ਹੋ ਗਈ ਸੀ, ਪਰ ਹੁਣ ਮੁੜ ਤੋਂ ਉਹ ਇੰਡਸਟਰੀ ‘ਚ ਸਰਗਰਮ ਹੋਵੇਗੀ।

 

View this post on Instagram

 

A post shared by Geeta Basra (@geetabasra)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network