ਗਿੱਪੀ ਗਰੇਵਾਲ ਨੇ ਜੈਸਮੀਨ ਭਸੀਨ ਨੂੰ ਕਿਹਾ ‘ਮੋਟੀ’ ਤਾਂ ਦੇਖੋ ਅਦਾਕਾਰਾ ਨੇ ਕੀ ਦਿੱਤਾ ਜਵਾਬ

Written by  Lajwinder kaur   |  February 09th 2022 03:25 PM  |  Updated: February 09th 2022 03:25 PM

ਗਿੱਪੀ ਗਰੇਵਾਲ ਨੇ ਜੈਸਮੀਨ ਭਸੀਨ ਨੂੰ ਕਿਹਾ ‘ਮੋਟੀ’ ਤਾਂ ਦੇਖੋ ਅਦਾਕਾਰਾ ਨੇ ਕੀ ਦਿੱਤਾ ਜਵਾਬ

ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ  ????? ?????? ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਅਭਿਨੇਤਰੀ ਜੈਸਮੀਨ ਭਸੀਨ Jasmin Bhasin ਦੇ ਨਾਲ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਬੋਰਿੰਗ ਡੇਅ’ 'ਤੇ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਨੇ ਬਣਾਇਆ ਮਜ਼ੇਦਾਰ ਵੀਡੀਓ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

Gippy Grewal and jasmin image From instagram

ਵੀਡੀਓ 'ਚ ਦੇਖ ਸਕਦੇ ਹੋ ਦੋਵੇਂ ਜਣੇ ਇੱਕ ਹਾਥੀ ਦੀ ਵੱਡੀ ਮੂਰਤੀ ਦੇ ਅੱਗੇ ਖੜ੍ਹੇ ਹੋਏ ਨੇ। ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਹੈਰਾਨੀਜਨਕ ਨਾਲ ਜੈਸਮੀਨ ਨੂੰ ਬੋਲਦੇ ਨੇ ਕਮਾਲ ਯਾਰ ਤੂੰ ਤਾਂ ਬਹੁਤ ਪਤਲੀ ਲੱਗ ਰਹੀ ਹੈ। ਇਸ 'ਤੇ ਜੈਸਮੀਨ ਭਸੀਨ ਖੁਸ਼ ਕਹਿੰਦੀ ਹੈ ਸ਼ੁਕਰੀਆ । ਪਰ ਕੁਝ ਸਮੇਂ ਬਾਅਦ ਗਿੱਪੀ ਕਹਿੰਦੇ ਨੇ ਕਿ ਯਾਰ ਤੂੰ ਮੈਨੂੰ ਮੋਟੀ ਲੱਗਦੀ ਪਈ ਏ। ਜੈਸਮੀਨ ਭਸੀਨ ਕਿੱਥੋਂ ਮੋਟੀ ਲੱਗ ਰਹੀ ਹਾਂ... ਇਸ 'ਤੇ ਗਿੱਪੀ ਕਹਿੰਦੇ ਨੇ ਕਿ ਤੂੰ ਹਾਥੀ ਦੇ ਸਾਹਮਣੇ ਖੜ੍ਹੀ ਸੀ, ਇਸ ਲਈ ਤੂੰ ਪਤਲੀ ਲੱਗੀ ਜਾਂਦੀ ਸੀ। ਜਿਸ ਤੇ ਜੈਸਮੀਨ ਗੁੱਸੇ 'ਚ ਆਪਣੇ ਪੈਰ ਪਟਕਾਉਣ ਲੱਗ ਜਾਂਦੀ।  ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਹਸਾ ਵੀ ਰਿਹਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਮਾਂ ਦੇ ਨਾਲ ਮਿਲਕੇ ਬਣਾਇਆ ਚਿੱਲੀ ਪਨੀਰ, ਦੇਖੋ ਵੀਡੀਓ

inside image of gippy grewal and jasmine bhasin

ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਭਸੀਨ ਬਿੱਗ ਬੌਸ 14 ਦੀ ਪ੍ਰਤੀਯੋਗੀ ਰਹਿ ਚੁੱਕੀ ਹੈ। ਜੈਸਮੀਨ ਇਨ੍ਹੀਂ ਦਿਨੀਂ ਮਿਊਜ਼ਿਕ ਵੀਡੀਓਜ਼ ਅਤੇ ਫਿਲਮਾਂ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਉਹ ਗਿੱਪੀ ਗਰੇਵਾਲ ਨਾਲ ਪੰਜਾਬੀ ਫ਼ਿਲਮ ਹਨੀਮੂਨ 'ਚ ਨਜ਼ਰ ਆਵੇਗੀ। ਇਸ ਕਾਮੇਡੀ ਫ਼ਿਲਮ ਵਿੱਚ ਇੱਕ ਜੋੜੇ ਦੀ ਕਹਾਣੀ ਦਿਖਾਈ ਜਾਵੇਗੀ, ਜੋ ਹਨੀਮੂਨ 'ਤੇ ਜਾਣਾ ਚਾਹੁੰਦਾ ਹੈ, ਪਰ ਹਨੀਮੂਨ ਬਾਰੇ ਕੁਝ ਨਹੀਂ ਜਾਣਦਾ। ਫਿਰ ਸੋਲਾਂ ਜਣੇ ਇਕੱਠੇ ਹਨੀਮੂਨ 'ਤੇ ਜਾਂਦੇ ਹਨ। ਹਾਲ ਹੀ 'ਚ ਦੋਹਾਂ ਨੇ ਪੁਸ਼ਪਾ ਦੇ ਡਾਇਲਾਗਸ 'ਤੇ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

 

View this post on Instagram

 

A post shared by ????? ?????? (@gippygrewal)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network