Advertisment

ਗਾਇਕਾ ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਦੇ ਨਾਲ ਡਾਂਸ ਵੀਡੀਓ ਵਾਇਰਲ

author-image
By Shaminder
New Update
ਗਾਇਕਾ ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਦੇ ਨਾਲ ਡਾਂਸ ਵੀਡੀਓ ਵਾਇਰਲ
Advertisment
ਗਾਇਕਾ ਗੁਰਲੇਜ ਅਖਤਰ (gurlej akhtar) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਉਸ ਦਾ ਇੱਕ ਵੀਡੀਓ
Advertisment
(Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਬੇਟੇ ਦਾਨਵੀਰ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਦੋਵੇਂ ਇੱਕ ਗੀਤ ‘ਤੇ ਲਿੱਪ ਸਿੰਕ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । publive-image ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਫਤਿਹ ਵਾਲੀਆ ਦਾ ਨਵਾਂ ਗੀਤ ‘ਜੱਟ ਚੱਲਦੇ’ ਗੀਤ ਰਿਲੀਜ਼ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਦਾ ਬੇਟਾ ਦਾਨਵੀਰ ਵੀ ਮਾਂ ਦਾ ਪੂਰਾ ਸਾਥ ਦੇ ਰਿਹਾ ਹੈ । ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਅਣਗਿਣਤ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ ।
Advertisment
Gurlej Akhtar With son- image From instagram ਹੋਰ ਪੜ੍ਹੋ : ਗੁਰਲੇਜ਼ ਅਖਤਰ ਨੂੰ ਕਿਸ ਦੀਆਂ ‘ਨੌਨਵੈੱਜ’ ਗਾਲਾਂ ‘ਤੇ ਆਇਆ ਗੁੱਸਾ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇਗਾ ਜਿਸ ਦੇ ਨਾਲ ਗੁਰਲੇਜ ਅਖਤਰ ਨੇ ਕੋਈ ਗੀਤ ਨਾ ਗਾਇਆ ਹੋਵੇ । ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਇੱਕ ਬਿਹਤਰੀਨ ਗਾਇਕ ਹਨ ਅਤੇ ਉਹਨਾਂ ਨੇ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਦੋਵਾਂ ਦਾ ਪੁੱਤਰ ਦਾਨਵੀਰ ਵੀ ਮਾਪਿਆਂ ਦੀਆਂ ਪੈੜਾਂ ‘ਤੇ ਚੱਲਦਾ ਹੋਇਆ ਗਾਇਕੀ ਦੇ ਗੁਰ ਸਿੱਖ ਰਿਹਾ ਹੈ । Gurlej Akhtar Family image From instagram ਦਾਨਵੀਰ ਦਾ ਇੱਕ ਸ਼ਬਦ ਵੀ ਕੁਝ ਸਮਾਂ ਪਹਿਲਾਂ ਰਿਲੀਜ਼ ਹੋ ਚੁੱਕਿਆ ਹੈ । ਇਸ ਤੋਂ ਇਲਾਵਾ ਗੁਰਲੇਜ ਅਖਤਰ ਦੇ ਦੋਵੇਂ ਭਰਾ ਅਤੇ ਭੈਣ ਜੈਸਮੀਨ ਅਖਤਰ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਰਹੇ ਹਨ ।
 
View this post on Instagram
 

A post shared by Gurlej Akhtar (@gurlejakhtarmusic)

Advertisment

Stay updated with the latest news headlines.

Follow us:
Advertisment
Advertisment
Latest Stories
Advertisment