ਗੁਰਨਾਮ ਭੁੱਲਰ ਤੇ ਜੈਸਮੀਨ ਬਾਜਵਾ ਦਾ ਇਹ ਵੀਡੀਓ ਦੇਖਕੇ ਹਰ ਕੋਈ ਹੋਇਆ ਹੈਰਾਨ, ਲਾੜਾ-ਲਾੜੀ ਦੇ ਰੂਪ ‘ਚ ਆਏ ਨਜ਼ਰ, ਵੀਡੀਓ ਹੋਇਆ ਵਾਇਰਲ

written by Lajwinder kaur | June 28, 2021

ਹਰ ਇੱਕ ਨੂੰ ਆਪਣੀ ਆਵਾਜ਼ ਦੇ ਨਾਲ ਕੀਲਣ ਵਾਲੇ ਗਾਇਕ ਗੁਰਨਾਮ ਭੁੱਲਰ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜੀ ਹਾਂ ਇਸ ਵੀਡੀਓ ਚ ਉਹ ਦੁਲਹਾ ਬਣੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਦੇ ਨਾਲ ਲਾਲ ਰੰਗ ਦੀ ਸੂਟ ‘ਚ ਇੱਕ ਦੁਲਹਣ ਵੀ ਨਜ਼ਰ ਆ ਰਹੀ ਹੈ।

Gurnam Bhullar image source- instagram

ਹੋਰ ਪੜ੍ਹੋ :  ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ‘ਤੇ ਗਾਇਕ ਹਰਫ ਚੀਮਾ ਨੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਸਾਂਝੀਆਂ ਕੀਤੀਆਂ ਕਿਸਾਨੀ ਅੰਦੋਲਨ ਦੀਆਂ ਖਾਸ ਤਸਵੀਰਾਂ

: ਰੌਂਗਟੇ ਖੜ੍ਹੇ ਕਰਦਾ ‘ਤੁਣਕਾ-ਤੁਣਕਾ’ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਹਰਦੀਪ ਗਰੇਵਾਲ ਨੇ ਆਪਣੀ ਲੁੱਕ ਨਾਲ ਹਰ ਇੱਕ ਨੂੰ ਕੀਤਾ ਹੈਰਾਨ, ਦੇਖੋ ਟੀਜ਼ਰ

inside image of gurnam bhullar and jasmine bajwa image source- instagram

ਜੀ ਇਹ ਲਾਲ ਸੂਟ ਵਾਲੀ ਮੁਟਿਆਰ ਅਦਾਕਾਰਾ ਜੈਸਮੀਨ ਬਾਜਵਾ ਹੈ। ਦੋਵੇਂ ਕਲਾਕਾਰ ਲਾੜਾ ਲਾੜੀ ਦੇ ਆਉਟ ਫਿੱਟ ‘ਚ ਨਜ਼ਰ ਆ ਰਹੇ ਨੇ। ਦੋਵੇਂ ਜਾਣੇ ਪੰਜਾਬੀ ਗੀਤ ਰੋਕਾ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

Fufad Ji-Gurnam image source- instagram

ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਕੰਮ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਅਗਲੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਨੇ। ਅਦਾਕਾਰੀ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕਜ਼ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਹਾਲ ਹੀ ‘ਚ ਉਹ ਰੋਕਾ ਟਾਈਟਲ ਹੇਠ ਰੋਮਾਂਟਿਕ ਬੀਟ ਸੌਂਗ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

Gurnam Bhullar -Roka image source- instagram

 

 

0 Comments
0

You may also like