ਫ਼ਿਲਮ ਰਿਲੀਜ਼ ਤਰੀਕ ਨਜ਼ਦੀਕ ਆਉਣ ਦੀ ਖੁਸ਼ੀ 'ਚ ਹਰ ਜਗ੍ਹਾ ਖੂਬ ਭੰਗੜੇ ਪਾ ਰਹੇ ਨੇ ਰਣਜੀਤ ਬਾਵਾ ਅਤੇ ਗੁਰੂ ਰੰਧਾਵਾ, ਦੇਖੋ ਵੀਡੀਓ

Written by  Aaseen Khan   |  October 09th 2019 02:12 PM  |  Updated: October 09th 2019 02:14 PM

ਫ਼ਿਲਮ ਰਿਲੀਜ਼ ਤਰੀਕ ਨਜ਼ਦੀਕ ਆਉਣ ਦੀ ਖੁਸ਼ੀ 'ਚ ਹਰ ਜਗ੍ਹਾ ਖੂਬ ਭੰਗੜੇ ਪਾ ਰਹੇ ਨੇ ਰਣਜੀਤ ਬਾਵਾ ਅਤੇ ਗੁਰੂ ਰੰਧਾਵਾ, ਦੇਖੋ ਵੀਡੀਓ

ਰਣਜੀਤ ਬਾਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਤਾਰਾ ਮੀਰਾ' ਜਿਸ ਨੂੰ ਗਾਇਕ ਗੁਰੂ ਰੰਧਾਵਾ ਪ੍ਰੋਡਿਊਸ ਕਰ ਰਹੇ ਹਨ ਦੇ ਰਿਲੀਜ਼ ਹੋਣ 'ਚ ਦੋ ਦਿਨ ਬਾਕੀ ਰਹਿ ਗਏ ਹਨ। ਜਿਉਂ ਜਿਉਂ ਫ਼ਿਲਮ ਰਿਲੀਜ਼ ਦੇ ਦਿਨ ਨਜ਼ਦੀਕ ਆ ਰਹੇ ਹਨ ਗੁਰੂ ਰੰਧਾਵਾ ਅਤੇ ਰਣਜੀਤ ਬਾਵਾ ਦੀ ਖੁਸ਼ੀ ਨਹੀਂ ਚੁੱਕੀ ਜਾ ਰਹੀ ਹੈ। ਜਿਸ ਦਾ ਸਬੂਤ ਦੇ ਰਿਹਾ ਹੈ ਹਾਲ ਹੀ 'ਚ ਗੁਰੂ ਰੰਧਾਵਾ ਵੱਲੋਂ ਸਾਂਝਾ ਕੀਤਾ ਵੀਡੀਓ ਜਿਸ 'ਚ ਗੁਰੂ ਅਤੇ ਰਣਜੀਤ ਬਾਵਾ ਸੜਕ 'ਤੇ ਆਪਣੇ ਕੁਝ ਫੈਨਸ ਨਾਲ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

TARA MIRA RELEASING IN 2 days 11th October ? jaroor Dekh ke aayeo ? @ranjitbawa

A post shared by Guru Randhawa (@gururandhawa) on

ਹੋਰ ਵੇਖੋ : ਜਦੋਂ ਲਾਈਵ ਸ਼ੋਅ ਦੌਰਾਨ ਗਾਇਕ ਸਿੰਗਾ ਦੇ ਸਾਹਮਣੇ ਇਸ ਬੱਚੀ ਨੇ ਗਾਇਆ ਉਹਨਾਂ ਦਾ ਹੀ ਗੀਤ 'ਫੋਟੋ', ਦੇਖੋ ਵੀਡੀਓ

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੋਵਾਂ ਦੇ ਫੈਨਸ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਰਾਜੀਵ ਢੀਂਗਰਾ ਨੇ ਇਸ ਵਾਰ ਬੜ੍ਹੇ ਹੀ ਅਲੱਗ ਮੁੱਦੇ ਨੂੰ ਛੇੜਿਆ ਹੈ ਜਿਸ ‘ਚ ਖੂਬ ਠਹਾਕੇ ਵੀ ਲੱਗਣ ਵਾਲੇ ਹਨ। ਫ਼ਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਯੋਗਰਾਜ ਸਿੰਘ ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ।

ਫ਼ਿਲਮ ਦੇ ਗੀਤਾਂ ਅਤੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਗਾਇਕਾਂ ਤੋਂ ਐਕਟਰ ਅਤੇ ਪ੍ਰੋਡਿਊਸਰ ਦੀ ਬਣੀ ਇਸ ਜੋੜੀ ਨੂੰ ਸਿਨੇਮਾ 'ਤੇ ਲੋਕਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network