ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਇਹ ਵੀਡੀਓ,ਹਰਭਜਨ ਮਾਨ ਨੇ ਸਰੋਤਿਆਂ ਨੂੰ ਪੂਰਾ ਵੀਡੀਓ ਵੇਖਣ ਲਈ ਆਖਿਆ

Written by  Shaminder   |  December 09th 2019 02:08 PM  |  Updated: December 09th 2019 02:09 PM

ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਇਹ ਵੀਡੀਓ,ਹਰਭਜਨ ਮਾਨ ਨੇ ਸਰੋਤਿਆਂ ਨੂੰ ਪੂਰਾ ਵੀਡੀਓ ਵੇਖਣ ਲਈ ਆਖਿਆ

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਬਜ਼ੁਰਗ ਪ੍ਰਸ਼ੰਸਕ ਦੀ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਹਰਭਜਨ ਮਾਨ ਦਾ ਗੀਤ 'ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ' ਚੱਲ ਰਿਹਾ ਹੈ । ਜਿਸ ਨੂੰ ਵੇਖ ਕੇ ਬਜ਼ੁਰਗ ਪ੍ਰਸ਼ੰਸਕ ਖੁਸ਼ ਹੋ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ "ਬਾਬਾ ਜੀ ਦੇ ਰਿਐਕਸ਼ਨ ਦਾ ਜਵਾਬ ਨਹੀਂ,ਵੀਡੀਓ ਪੂਰੀ ਦੇਖਿਓ!ਦਿਲਾਂ 'ਚ ਘਰ ਕਰ ਚੁੱਕੇ ਇਹ ਕਵੀਸ਼ਰੀ ਦੇ ਬੋਲਾਂ ਦਾ ਤੁਸੀਂ ਵੀ ਅਨੰਦ ਮਾਣੋ"।

ਹੋਰ ਵੇਖੋ:ਹਰਭਜਨ ਮਾਨ ਪਹੁੰਚੇ ਆਪਣੇ ਜੱਦੀ ਪਿੰਡ ਖੇਮੁਆਣਾ, ਤਸਵੀਰਾਂ ਕੀਤੀਆਂ ਸਾਂਝੀਆਂ

https://www.facebook.com/harbhajanmann/videos/1209576049227314/?__tn__=kC-R&eid=ARDhnDhVelABnFA4fzXDKw9qL-akJ3hGZ-NRMcbh3ouLPzHBV48ea4YxkSeEcLfKHGLwRMdPs6vL-hI6&hc_ref=ART1eb6jdsHOWF3af3h4i9QAVOBECQMktRRPWCv5sh0vv83lyzBoymuXXZySGupXwyM&fref=nf&__xts__=68.ARAoHDk4tpmNR9XD20yGDqSjXuvJ9Rt9gNUzd-f7OcXLgYl7qaIaW4BL2Vs-aX0VDE9RVfJKQXjmlchjLf_HcFwfTc8OdztQSWKGZlO5M9hxHuxCSouRJPilk2I-QS2bf88W4Ra7y4kdZ5dx8Aqp_x84aXhyCNeqkCcJjYFmTI7ZEFBhFHZmGGrsqNk3ztdOIQ2UWgMrLSlIXZCzheSUL1-w1WhLRYW6ooPcMAsWq86Asx4s0jxPKOowQ7MbJW7nNj006Zu00GE7wbExHwqeGMrpFlou9ce7YDzlGXN1a9p-ZzC5mvIRuH86MZNpJaDU_G0EMhnwpO7aRbl-412Jr6WCWV9wm20FT1dLaQ

ਇਸ ਵੀਡੀਓ ਨੂੰ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਲਗਾਤਾਰ ਸਾਂਝਾ ਕਰ ਰਹੇ ਨੇ ਅਤੇ ਕਮੈਂਟ ਕਰ ਰਹੇ ਨੇ ।ਦੱਸ ਦਈਏ ਕਿ ਹਰਭਜਨ ਮਾਨ ਨੇ ਜ਼ਿੰਦਗੀ ਦੀ ਹਕੀਕਤ ਯਾਨੀ ਕਿ ਮੌਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦੁਨੀਆ 'ਤੇ ਆਉਣ ਜਾਣ ਬਣਿਆ ਹੀ ਰਹਿੰਦਾ ਹੈ ਅਤੇ ਇਹ ਦੁਨੀਆ ਚਾਰ ਕੁ ਦਿਨਾਂ ਦਾ ਮੇਲਾ ਹੈ ਆਖਿਰ ਇਸ ਦੁਨੀਆ ਤੋਂ ਹਰ ਕਿਸੇ ਨੇ ਚਲੇ ਜਾਣਾ ਹੈ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਰੰਕ।

https://www.instagram.com/p/B51-BeQhRkE/

ਹਰਭਜਨ ਮਾਨ ਦੇ ਗੀਤਾਂ ਨੂੰ ਹਮੇਸ਼ਾ ਹੀ ਸਰੋਤਿਆਂ ਵੱਲੋਂ ਪਿਆਰ ਦਿੱਤਾ ਜਾਂਦਾ ਹੈ ।

https://www.instagram.com/p/B5mMfz4BJTn/

ਉਨ੍ਹਾਂ ਨੇ ਜ਼ਿੰਦਗੀ ਦਾ ਹਰ ਰੰਗ ਗਾਇਆ ਹੈ ਭਾਵੇਂ ਉਹ ਭੈਣ ਭਰਾ ਦੇ ਪਿਆਰ ਦੀ ਗੱਲ ਹੋਵੇ,ਅੱਲੜ੍ਹ ਉਮਰ ਦਾ ਪਿਆਰ ਹੋਵੇ ਜਾਂ ਫਿਰ ਧਰਮ ਅਤੇ ਵਿਰਸੇ ਦੀ ਗੱਲ ਹੋਵੇ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ ਅਤੇ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਭਜਨ ਮਾਨ ਦੇ ਹਰ ਗੀਤ ਨੂੰ ਸਰੋਤੇ ਪਿਆਰ ਦਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network