ਉੱਘੇ ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਅਵਕਾਸ਼ ਮਾਨ ਦੀ ਤਾਰੀਫ਼ 'ਚ ਆਖੀ ਇਹ ਗੱਲ, ਹਰਭਜਨ ਮਾਨ ਨੇ ਵੀਡੀਓ ਸਾਂਝਾ ਕਰ ਕੀਤਾ ਧੰਨਵਾਦ

Written by  Shaminder   |  May 21st 2020 02:14 PM  |  Updated: May 21st 2020 02:14 PM

ਉੱਘੇ ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਅਵਕਾਸ਼ ਮਾਨ ਦੀ ਤਾਰੀਫ਼ 'ਚ ਆਖੀ ਇਹ ਗੱਲ, ਹਰਭਜਨ ਮਾਨ ਨੇ ਵੀਡੀਓ ਸਾਂਝਾ ਕਰ ਕੀਤਾ ਧੰਨਵਾਦ

ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਅਤੇ ਗਾਇਕਾ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਉਨ੍ਹਾਂ ਦੇ ਬੇਟੇ ਅਵਕਾਸ਼ ਮਾਨ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ । ਸਰਦੂਲ ਸਿਕੰਦਰ ਇਸ ਵੀਡੀਓ ‘ਚ ਕਹਿ ਰਹੇ ਨੇ ਅਵਕਾਸ਼ ਮਾਨ ਜਿਨ੍ਹਾਂ ਨੂੰ ਕਿ ਸਿਰਫ਼ ਉਹੀ ਕਾਸ਼ੀ ਕਹਿੰਦੇ ਨੇ ਜਦੋਂਕਿ ਦੁਨੀਆ ਉਸ ਨੂੰ ਅਵਕਾਸ਼ ਮਾਨ ਦੇ ਨਾਂਅ ਨਾਲ ਜਾਣਦੀ ਹੈ ਬਹੁਤ ਹੀ ਸੋਹਣਾ ਗਾਉਂਦਾ ਹੈ ।

https://www.instagram.com/p/CAZuOcsB8Rf/

ਉਹ ਬਹੁਤ ਹੀ ਸੁਰੀਲਾ ਬੱਚਾ ਹੈ ਅਤੇ ਉਸ ਦਾ ਇੱਕ ਗੀਤ ਆਇਆ ਹੈ । ਜੋ ਕਿ ਬਹੁਤ ਹੀ ਵਧੀਆ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ”। ਇਸ ਦੇ ਨਾਲ ਹੀ ਸਰਦੂਲ ਸਿਕੰਦਰ ਦੀ ਪਤਨੀ ਅਤੇ ਗਾਇਕਾ ਅਮਰ ਨੂਰੀ ਨੇ ਵੀ ਅਵਕਾਸ਼ ਮਾਨ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਵਕਾਸ਼ ਮਾਨ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਨਾਮ ਚਮਕਾਵੇ”।

https://www.instagram.com/p/CAX-tp7B-6z/

ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਦਿਲੋਂ ਸਤਿਕਾਰ ਸਰਦੂਲ ਸਿਕੰਦਰ ਭਾਜੀ ਅਤੇ ਅਮਰ ਨੂਰੀ ਭੈਣ ਜੀ ਇਨ੍ਹਾਂ ਬੇਹੱਦ ਅਪਣੱਤ ਭਰੇ ਅਲਫਾਜ਼ਾਂ ਲਈ, ਪਰਿਵਾਰ ਦੇ ਵੱਡੇ ਮੈਂਬਰਾਂ ਦੀ ਤਰ੍ਹਾਂ ਪਿਛਲੇ ਤਕਰੀਬਨ 25-30 ਸਾਲਾਂ ਤੋਂ ਹਰ ਖੁਸ਼ੀ ਗਮੀ ‘ਚ ਤੁਸੀਂ ਸਾਡੇ ਨਾਲ ਖੜੇ ਹੋ ।

https://www.instagram.com/p/CAKDYeSBHu7/

ਤੁਹਾਡਾ ਇਹ ਪਿਆਰਾ ਸੁਨੇਹਾ ਅਵਕਾਸ਼ ਨੂੰ ਯਕੀਨਨ ਹਮੇਸ਼ਾ ਦੀ ਤਰ੍ਹਾਂ ਉਤਸ਼ਾਹਿਤ ਕਰੇਗਾ ਹੋਰ ਅੱਗੇ ਵੱਧਣ ਲਈ”।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network