Advertisment

ਟੋਕੀਓ ਪੈਰਾਉਲੰਪਿਕਸ ਵਿੱਚ ਭਾਰਤ ਲਈ ਹਰਵਿੰਦਰ ਸਿੰਘ ਨੇ ਜਿੱਤਿਆ ਮੈਡਲ, ਰਣਦੀਪ ਹੁੱਡਾ ਨੇ ਦਿੱਤੀ ਵਧਾਈ

author-image
By Rupinder Kaler
New Update
ਟੋਕੀਓ ਪੈਰਾਉਲੰਪਿਕਸ ਵਿੱਚ ਭਾਰਤ ਲਈ ਹਰਵਿੰਦਰ ਸਿੰਘ ਨੇ ਜਿੱਤਿਆ ਮੈਡਲ, ਰਣਦੀਪ ਹੁੱਡਾ ਨੇ ਦਿੱਤੀ ਵਧਾਈ
Advertisment
ਟੋਕੀਓ ਪੈਰਾਉਲੰਪਿਕਸ (Tokyo Paralympics) ਵਿੱਚ ਭਾਰਤ ਲਈ ਹਰਵਿੰਦਰ ਸਿੰਘ (Harvinder Singh) ਨੇ 13ਵਾਂ ਮੈਡਲ ਜਿੱਤਿਆ ਹੈ । ਉਹਨਾਂ ਨੇ ਤੀਰ ਅੰਦਾਜੀ (archery) ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ । ਉਹ ਇਹਨਾਂ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਤੀਰ ਅੰਦਾਜ਼ ਹਨ । ਉਹਨਾਂ ਨੇ ਇਸ ਮੁਕਾਬਲੇ ਵਿੱਚ ਕੋਰੀਆ ਦੇ ਖਿਡਾਰੀ ਨੂੰ 6-5 ਨਾਲ ਮਾਤ ਦਿੱਤੀ । publive-image Pic Courtesy: twitter ਹੋਰ ਪੜ੍ਹੋ :
Advertisment
ਗਾਇਕ ਐਮੀ ਵਿਰਕ ਤੇ ਉਹਨਾਂ ਦੀ ਟੀਮ ਨੇ ਇਸ ਵਜ੍ਹਾ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਮੰਗੀ ਮੁਆਫੀ publive-image Pic Courtesy: twitter ਇਸ ਤੋਂ ਪਹਿਲਾਂ ਹਰਵਿੰਦਰ ਸਿੰਘ (Harvinder Singh)  ਨੇ ਏਸ਼ੀਆਈ ਖੇਡਾਂ ਜਕਾਰਤਾ 2018 ਵਿੱਚ ਇੱਕ ਪ੍ਰਮੁੱਖ ਪ੍ਰਤੀਯੋਗਤਾ ਵਿੱਚ ਪੈਰਾ ਤੀਰਅੰਦਾਜ਼ੀ (archery) ਵਿੱਚ ਸੋਨ ਤਗਮਾ ਜਿੱਤਿਆ ਸੀ ।ਦੱਸ ਦਈਏ ਕਿ ਹਰਵਿੰਦਰ ਸਿੰਘ (Harvinder Singh)  ਹਰਿਆਣਾ ਦੇ ਕੈਥਲ ਦੇ ਪਿੰਡ ਦਾ ਰਹਿਣ ਵਾਲਾ ਹੈ। ਇੱਕ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸਬੰਧਿਤ ਹਰਵਿੰਦਰ ਸਿੰਘ ਨੂੰ ਡੇਢ ਸਾਲ ਦੀ ਉਮਰ ਵਿੱਚ ਡੇਂਗੂ ਹੋ ਗਿਆ ਸੀ । ਇੱਕ ਸਥਾਨਕ ਡਾਕਟਰ ਨੇ ਉਸਨੂੰ ਇੱਕ ਇੰਜੈਕਸ਼ਨ ਲਗਾਇਆ ਜਿਸਦਾ ਮਾੜਾ ਪ੍ਰਭਾਵ ਪਿਆ ਅਤੇ ਉਸ ਦੀਆਂ ਲੱਤਾਂ ਨੇ ਉਦੋਂ ਤੋਂ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ। ਹਰਵਿੰਦਰ (Harvinder Singh) ਦੀ ਇਸ ਜਿੱਤ ਤੇ ਕਈ ਵੱਡੀਆਂ ਹਸਤੀਆਂ ਨੇ ਵਧਾਈ ਦਿੱਤੀ ਹੈ । ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda) ਨੇ ਟਵੀਟ ਕਰਕੇ ਹਰਵਿੰਦਰ ਦਾ ਹੌਸਲਾ ਵਧਾਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment