ਤੁਸੀਂ ਵੀ ਵਿਖਾਉਣਾ ਚਾਹੁੰਦੇ ਹੋ ਆਪਣੀ ਆਵਾਜ਼ ਦਾ ਕਮਾਲ ਤਾਂ ਇਸ ਤਰ੍ਹਾਂ ਭੇਜੋ ਵਾਇਸ ਆਫ਼ ਪੰਜਾਬ ਸੀਜ਼ਨ-11 ‘ਚ ਆਪਣੀ ਐਂਟਰੀ

Written by  Shaminder   |  September 23rd 2020 11:01 AM  |  Updated: September 23rd 2020 11:01 AM

ਤੁਸੀਂ ਵੀ ਵਿਖਾਉਣਾ ਚਾਹੁੰਦੇ ਹੋ ਆਪਣੀ ਆਵਾਜ਼ ਦਾ ਕਮਾਲ ਤਾਂ ਇਸ ਤਰ੍ਹਾਂ ਭੇਜੋ ਵਾਇਸ ਆਫ਼ ਪੰਜਾਬ ਸੀਜ਼ਨ-11 ‘ਚ ਆਪਣੀ ਐਂਟਰੀ

ਵਾਇਸ ਆਫ਼ ਪੰਜਾਬ ਸੀਜ਼ਨ -11 ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਆਡੀਸ਼ਨ ਵੀ ਆਨਲਾਈਨ ਹੋਣ ਜਾ ਰਹੇ ਹਨ । ਤੁਹਾਡੀ ਵੀ ਆਵਾਜ਼ ‘ਚ ਦਮ ਹੈ ਅਤੇ ਤੁਸੀਂ ਵੀ ਵਿਖਾਉਣਾ ਚਾਹੁੰਦੇ ਹੋ ਆਪਣਾ ਟੈਲੇਂਟ ਤਾਂ ਵਾਇਸ ਆਫ਼ ਪੰਜਾਬ ਸੀਜ਼ਨ -11 ‘ਚ ਭਾਗ ਲੈ ਸਕਦੇ ਹੋ ।ਇਸ ਰਿਆਲਟੀ ਸ਼ੋਅ ਵਿੱਚ ਗਾਇਕੀ ਦੇ ਖੇਤਰ ਵਿੱਚ ਨਾਂਅ ਕਮਾਉਣ ਦੇ ਇੱਛੁਕ ਮੁੰਡੇ ਕੁੜੀਆਂ ਨੂੰ ਇੱਕ ਫਿਰ ਆਪਣਾ ਟੈਲੇਂਟ ਦਿਖਾਉਣ ਦਾ ਮੌਕਾ ਮਿਲੇਗਾ ।

vop 11 vop 11

ਇਸ ਵਾਰ ਪੀਟੀਸੀ ਪੰਜਾਬੀ ਦੇ ਇਸ ਟੈਲੇਂਟ ਹੰਟ ਸ਼ੋਅ ਦਾ ਵੱਖਰਾ ਅੰਦਾਜ਼ ਹੋਵੇਗਾ । ਜੇਕਰ ਤੁਸੀਂ ਵੀ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣਾ ਚਾਹੁੰਦੇ ਹੋ ਤਾਂ ਅੱਜ ਹੀ Voice Of Punjab Season 11 ਦੇ ਲਈ ਭੇਜੋ ਆਪਣੀ ਐਂਟਰੀ ।

ਹੋਰ ਪੜ੍ਹੋ:ਵਾਇਸ ਆਫ਼ ਪੰਜਾਬ ਸੀਜ਼ਨ 10 ਦਾ ਖਿਤਾਬ ਜਿੱਤਣ ਵਾਲੇ ਸੰਨੀ ਬਲ ਦੀ ਮਾਂ ਹੋਈ ਭਾਵੁਕ, ਗਾਣਾ ਗਾ ਕੇ ਖੁਸ਼ੀ ਦਾ ਕੀਤਾ ਇਜ਼ਹਾਰ

vop11 vop11

ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।

Sarthi k Sarthi k

ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ ਡੀ ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ।

ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ । ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network