ਬਾਲੀਵੁੱਡ ਐਕਟਰ ਜਾਵੇਦ ਜਾਫਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Lajwinder kaur | August 10, 2021

ਬਾਲੀਵੁੱਡ ਜਗਤ ਦੇ ਨਾਮੀ ਐਕਟਰ ਜਾਵੇਦ ਜਾਫਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸੱਚਖੰਡ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ।

javeed jaafri at golden temple image source- instagram

ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵਿਆਹ ਹੋਣ ਦੇ ਦੁੱਖ ‘ਚ ਗਾਇਆ ਸੁਨੰਦਾ ਸ਼ਰਮਾ ਨੇ ਇਹ ਗੀਤ, ਵੀਡੀਓ ਪੋਸਟ ਕਰਕੇ ਦੱਸਿਆ ਆਪਣੇ ਦਿਲ ਦਾ ਹਾਲ, ਦੇਖੋ ਵੀਡੀਓ

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਬੀਬੀ ਦੇ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਬਜ਼ੁਰਗਾਂ ਦੇ ਪਿਆਰ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ਇਹ ਵੀਡੀਓ

inside imag of jaaved jaaferi-min image source- instagram

ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Serenity and energy at the same time 🙏🏽🙏🏽🙏🏽’ । ਤਸਵੀਰ ‘ਚ ਉਹ ਬਲਿਊ ਰੰਗ ਦੀ ਸ਼ਰਟ ਤੇ ਨਾਲ ਵ੍ਹਾਈਟ ਰੰਗ ਦੀ ਪੈਂਟ ਚ ਨਜ਼ਰ ਆਏ। ਪ੍ਰਸ਼ੰਸਕ ਵੀ ਕਮੈਂਟ ਚ ਵਾਹਿਗੁਰੂ ਜੀ ਲਿਖ ਰਹੇ ਨੇ। ਸ੍ਰੀ ਹਰਿਮੰਦਰ ਸਾਹਿਬ ‘ਚ ਵੱਡੀ ਗਿਣਤੀ ਚ ਹਰ ਰੋਜ ਸੰਗਤਾਂ ਨਤਮਸਤਕ ਹੁੰਦੀਆਂ ਨੇ।

dabal dhamaal javeed jaaferi image source- instagram

ਜੇ ਗੱਲ ਕਰੀਏ ਜਾਵੇਦ ਜਾਫਰੀ ਦੇ ਫ਼ਿਲਮੀ ਕਰੀਅਰ ਦੀ ਤਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਫ਼ਿਲਮ ‘ਮੇਰੀ ਜੰਗ’ ਨਾਲ ਕੀਤੀ ਸੀ । ਇਸ ਫ਼ਿਲਮ ਵਿੱਚ ਉਹਨਾਂ ਨੇ ਨੈਗਟਿਵ ਰੋਲ ਨਿਭਾਇਆ ਸੀ । ਜਾਵੇਦ ਜਾਫਰੀ ਚੰਗੇ ਡਾਂਸਰ  ਤੇ ਅਦਾਕਾਰ ਹੋਣ ਤੋਂ ਇਲਾਵਾ ਬਹੁਤ ਵਧੀਆ ਵਾਇਸ ਓਵਰ ਆਰਟਿਸਟ ਵੀ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ।

 

View this post on Instagram

 

A post shared by Jaaved Jaaferi (@jaavedjaaferi)

You may also like