ਜੈਸਮੀਨ ਜੱਸੀ ਤੇ ਦੀਪ ਢਿੱਲੋਂ ਦਾ ਪੁੱਤਰ ਦਾਦੇ ਨਾਲ ਮਸਤੀ ਕਰਦਾ ਆਇਆ ਨਜ਼ਰ, ਵੇਖੋ ਵੀਡੀਓ

Written by  Shaminder   |  January 21st 2023 09:52 AM  |  Updated: January 21st 2023 09:52 AM

ਜੈਸਮੀਨ ਜੱਸੀ ਤੇ ਦੀਪ ਢਿੱਲੋਂ ਦਾ ਪੁੱਤਰ ਦਾਦੇ ਨਾਲ ਮਸਤੀ ਕਰਦਾ ਆਇਆ ਨਜ਼ਰ, ਵੇਖੋ ਵੀਡੀਓ

ਜੈਸਮੀਨ ਜੱਸੀ (Jasimeen Jassi) ਅਤੇ ਦੀਪ ਢਿੱਲੋਂ (Deep Dhillon) ਦੇ ਬੇਟੇ ਨਿਵਾਜ਼ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਦਾ ਬੇਟਾ ਆਪਣੇ ਦਾਦੇ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ । ਨਿਵਾਜ਼ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਛੋਟੀ ਜਿਹੀ ਸਾਈਕਲ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

jaismeen jassi's son birthday

ਹੋਰ ਪੜ੍ਹੋ : ਇਹ ਤਸਵੀਰ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਦੀ, ਕੀ ਤੁਸੀਂ ਪਛਾਣਿਆ !

ਦੱਸ ਦਈਏ ਦੀਪ ਢਿੱਲੋਂ ਦੇ ਬੇਟੇ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ ਅਤੇ ਆਪਣੇ ਬੇਟੇ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।ਇਸ ਤੋਂ ਪਹਿਲਾਂ ਦੋਵਾਂ ਦੇ ਘਰ ਇੱਕ ਧੀ ਹੈ। ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਇੱਕਠੇ ਗਾਉਂਦੇ ਹੁੰਦੇ ਸਨ ਅਤੇ ਦੋਵਾਂ ਦਾ ਇਸੇ ਦੌਰਾਨ ਪਿਆਰ ਪੈ ਗਿਆ।

ਹੋਰ ਪੜ੍ਹੋ : ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਵੀ ਲਾਡੀ ਚਾਹਲ ਦੇ ਗੀਤ ‘ਮਾਹੀ’ ‘ਚ ਫੀਚਰਿੰਗ ਕਰਦਾ ਆਇਆ ਨਜ਼ਰ, ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਫਿਰ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫ਼ੈਸਲਾ ਕਰ ਲਿਆ ਅਤੇ ਅੱਜ ਇਹ ਜੋੜੀ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੀ ਹੈ ।

ਦੀਪ ਢਿੱਲੋਂ ਜਲਦ ਹੀ ਫ਼ਿਲਮ ‘ਚ ਵੀ ਨਜ਼ਰ ਆਉਣਗੇ । ‘ਛੱਤਰੀ’ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ‘ਚ ਮਲਕੀਤ ਰੌਣੀ ਵੀ ਦਿਖਾਈ ਦੇਣਗੇ । ਜਿਸ ਦੀ ਜਾਣਕਾਰੀ ਦੀਪ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ । ਇਸ ਤੋਂ ਇਲਾਵਾ ਨਵੇਂ-ਨਵੇਂ ਗੀਤਾਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network