Advertisment

‘ਕਹਿ ਗਈ ਸੌਰੀ’ ਗੀਤ ਹੋਇਆ ਰਿਲੀਜ਼, ਜੱਸੀ ਗਿੱਲ ਤੇ ਸ਼ਹਿਨਾਜ਼ ਗਿੱਲ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

author-image
By Lajwinder kaur
New Update
‘ਕਹਿ ਗਈ ਸੌਰੀ’ ਗੀਤ ਹੋਇਆ ਰਿਲੀਜ਼, ਜੱਸੀ ਗਿੱਲ ਤੇ ਸ਼ਹਿਨਾਜ਼ ਗਿੱਲ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਜੱਸੀ ਗਿੱਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਦਰਸ਼ਕ ਕਈ ਦਿਨਾਂ ਤੋਂ ਉਨ੍ਹਾਂ ਦੇ ਨਵੇਂ ਗੀਤ ‘ਕਹਿ ਗਈ ਸੌਰੀ’(Keh Gayi Sorry) ਦਾ ਇੰਤਜ਼ਾਰ ਕਰ ਰਹੇ ਸੀ । ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਕਲਾਕਾਰ ਇਕੱਠੇ ਕੰਮ ਕਰ ਰਹੇ ਨੇ । ‘ਕਹਿ ਗਈ ਸੌਰੀ’ ਗੀਤ ਨੂੰ ਜੱਸੀ ਗਿੱਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਹ ਗੀਤ ਸੈਡ ਜ਼ੌਨਰ ਦਾ ਹੈ, ਜਿਸ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਜੱਸੀ ਗਿੱਲ ਤੇ ਸ਼ਹਿਨਾਜ਼ ਗਿੱਲ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਸ ਨੂੰ ਨਾਮੀ ਗੀਤਕਾਰ ਨਿਰਮਾਨ ਵੱਲੋਂ ਲਿਖੇ ਗਏ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗਾਣੇ ਦੇ ਲਿਰਿਕਲ ਵੀਡੀਓ ਨੂੰ ਜੱਸੀ ਗਿੱਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਜੱਸੀ ਗਿੱਲ ਤੇ ਸ਼ਹਿਨਾਜ਼ ਗਿੱਲ ਵੀਡੀਓ ਦੇ ਅਖੀਰ ‘ਚ ਦਰਸ਼ਕਾਂ ਦੇ ਨਾਲ ਵਾਅਦਾ ਕਰਦੇ ਹੋਏ ਕਹਿਆ ਹੈ ਕਿ ਜਿਵੇਂ ਹੀ ਲਾਕਡਾਊਨ ਖੁੱਲ੍ਹੇਗਾ, ਉਸ ਤੋਂ ਬਾਅਦ ਅਸੀਂ ਇਸ ਗਾਣੇ ਦਾ ਸ਼ਾਨਦਾਰ ਵੀਡੀਓ ਜ਼ਰੂਰ ਬਣਾਵਾਂਗੇ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।
  ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਲਾਕਡਾਊਨ ਦੇ ਚੱਲਦੇ ਇਹ ਉਨ੍ਹਾਂ ਦਾ ਦੂਜਾ ਗੀਤ ਹੈ । ਇਸ ਤੋਂ ਪਹਿਲਾਂ ਉਹ ‘ਏਨਾਂ ਚਾਹੁੰਨੀ ਹਾਂ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਜੱਸੀ ਗਿੱਲ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment