ਜੱਸੀ ਗਿੱਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Ehna Chauni aa’ ਦਾ ਫਰਸਟ ਲੁੱਕ, ਐਮੀ ਵਿਰਕ ਤੋਂ ਲੈ ਕੇ ਗੁਰੂ ਰੰਧਾਵਾ ਨੇ ਕੀਤੇ ਕਮੈਂਟਸ

Written by  Lajwinder kaur   |  April 10th 2020 11:46 AM  |  Updated: April 10th 2020 11:46 AM

ਜੱਸੀ ਗਿੱਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Ehna Chauni aa’ ਦਾ ਫਰਸਟ ਲੁੱਕ, ਐਮੀ ਵਿਰਕ ਤੋਂ ਲੈ ਕੇ ਗੁਰੂ ਰੰਧਾਵਾ ਨੇ ਕੀਤੇ ਕਮੈਂਟਸ

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਆਪਣੇ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਹ ‘ਏਨਾਂ ਚਾਹੁੰਨੀ ਹਾਂ’ ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆ ਰਹੇ ਨੇ ।  ਉਨ੍ਹਾਂ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਫੈਨਜ਼ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ । ਪੋਸਟਰ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸਦੇ ਚੱਲਦੇ ਪੰਜਾਬੀ ਗਾਇਕ ਗੁਰੂ ਰੰਧਾਵਾ, ਐਮੀ ਵਿਰਕ ਤੇ ਕਈ ਹੋਰ ਸਿਤਾਰਿਆਂ ਨੇ ਕਮੈਂਟਸ ਕਰਕੇ ਆਪਣੀ ਸ਼ੁੱਭਕਾਮਨਾਵਾਂ ਦਿੱਤੀਆਂ ਨੇ । ਪੋਸਟਰ ਨੂੰ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਰੋਮਾਨ ਨੇ ਲਿਖੇ ਨੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਇਸ ਗੀਤ ਨੂੰ 14 ਅਪ੍ਰੈਲ ਨੂੰ ਜੱਸੀ ਗਿੱਲ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ । ਜੱਸੀ ਗਿੱਲ ਨੇ ਆਪਣੇ ਗੀਤ ਦੇ ਟਿਕ ਟਾਕ ਵੀਡੀਓ ਵੀ ਸ਼ੇਅਰ ਕੀਤੇ ਨੇ । ਇਨ੍ਹਾਂ ਵੀਡੀਓ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੇ ਜਾ ਰਹੇ ਨੇ । ਅਜੇ ਤੱਕ ਇੱਕ ਲੱਖ ਤੋਂ ਵੱਧ ਵਿਊਜ਼ ਇਨ੍ਹਾਂ ਵੀਡੀਓ ‘ਤੇ ਆ ਚੁੱਕੇ ਨੇ । ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਇਸ ਗੀਤ ਦੀ ਉਡੀਕ ਕਰ ਰਹੇ ਨੇ।

 

View this post on Instagram

 

?‍?‍??

A post shared by Jassie Gill (@jassie.gill) on

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਬਾਲੀਵੁੱਡ ਫ਼ਿਲਮ ਪੰਗਾ ‘ਚ ਨਜ਼ਰ ਆਏ ਸਨ । ਇਹ ਪਹਿਲੀ ਵਾਰ ਸੀ ਜਦੋਂ ਜੱਸੀ ਗਿੱਲ ਤੇ ਕੰਗਨਾ ਰਣੌਤ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਤੋਂ ਪਹਿਲਾਂ ਉਹ ਔਕਾਤ ਤੇ ਅੱਲ੍ਹਾ ਵੇ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network