'ਕੱਚਾ ਬਦਾਮ’ ‘ਤੇ ਜੈ ਭਾਨੁਸ਼ਾਲੀ ਨੇ ਆਪਣੀ ਧੀ ਤਾਰਾ ਦੇ ਨਾਲ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  February 14th 2022 09:09 AM  |  Updated: February 14th 2022 07:40 AM

'ਕੱਚਾ ਬਦਾਮ’ ‘ਤੇ ਜੈ ਭਾਨੁਸ਼ਾਲੀ ਨੇ ਆਪਣੀ ਧੀ ਤਾਰਾ ਦੇ ਨਾਲ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਕਈ ਵਾਰ ਅਜਿਹੀਆਂ ਚੀਜ਼ਾਂ ਵੀ ਟਰੈਂਡ ਵਿੱਚ ਆਉਂਦੀਆਂ ਹਨ, ਜਿਨ੍ਹਾਂ ਦੀ ਉਮੀਦ ਨਹੀਂ ਕੀਤੀ ਜਾਂਦੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਗੀਤ ‘ਕੱਚਾ ਬਦਾਮ’ ਕਾਫੀ ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਇਸ ਗੀਤ ਦੇ ਬੋਲ ਬੰਗਾਲੀ ‘ਚ ਹਨ ਅਤੇ ਜ਼ਿਆਦਾਤਰ ਲੋਕ ਇਸ ਨੂੰ ਸਮਝ ਨਹੀਂ ਪਾ ਰਹੇ ਹਨ ਪਰ ਫਿਰ ਵੀ ਇਹ ਗੀਤ ਹਰ ਇੱਕ ਨੂੰ ਡਾਂਸ ਕਰਨ ਤੇ ਮਜ਼ਬੂਰ ਕਰ ਰਿਹਾ ਹੈ। ਇਸ ਵਾਇਰਲ ਗੀਤ ਉੱਤੇ ਬਾਲੀਵੁੱਡ ਦੇ ਕਈ ਨਾਮੀ ਸਿਤਾਰੇ ਬਣਾ ਚੁੱਕੇ ਨੇ। ਇਸ ਤੋਂ ਇਲਾਵਾ ਦਰਸ਼ਕ ਵੀ ਖੂਬ ਵੀਡੀਓਜ਼ ਬਣਾ ਰਹੇ ਨੇ। ਇਸ ਟਰੈਂਡ ਦੇ ਚੱਲਦੇ ਟੀਵੀ ਅਦਾਕਾਰ ਜੈ ਭਾਨੁਸ਼ਾਲੀ Jay Bhanushali ਨੇ ਆਪਣੀ ਧੀ ਦੇ ਨਾਲ ਪਿਆਰੀ ਜਿਹੀ ਵੀਡੀਓ ਬਣਾਈ ਹੈ।

jay bhanushali with wife and daughter image From instagram

 

ਹੋਰ ਪੜ੍ਹੋ : ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

'ਬਿੱਗ ਬੌਸ 15' ਦੇ ਪ੍ਰਤੀਯੋਗੀ ਰਹਿ ਚੁੱਕੇ ਜੈ ਭਾਨੁਸ਼ਾਲੀ ਨੇ ਆਪਣੀ ਬੇਟੀ ਦੇ ਨਾਲ ਕਿਊਟ ਡਾਂਸ ਕੀਤਾ, ਜਿਸ ਦੀ ਵੀਡੀਓ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ। ਵੀਡੀਓ ਸ਼ੇਅਰ ਕਰਦੇ ਹੋਏ ਜੈ ਭਾਨੁਸ਼ਾਲੀ ਨੇ ਲਿਖਿਆ, ਅਸੀਂ ਵੀ ਇਸ ਟ੍ਰੈਂਡ ਨਾਲ ਜੁੜੇ ਹਾਂ। ਤਾਰਾ ਨੂੰ ਇਸ ਗੀਤ ਦੇ ਸਟੈਪ ਮੇਰੇ ਨਾਲੋਂ ਜ਼ਿਆਦਾ ਯਾਦ ਹਨ। ਮੈਨੂੰ ਇਸ ਗੱਲ 'ਤੇ ਕੋਈ ਹੈਰਾਨੀ ਨਹੀਂ ਹੈ ਕਿ ਲੋਕਾਂ ਨੇ ਇਸ ਵੀਡੀਓ 'ਚ 5 ਫੁੱਟ 11 ਇੰਚ ਦੇ ਆਦਮੀ ਵੱਲ ਧਿਆਨ ਨਹੀਂ ਦੇ ਰਹੇ...ਜੈ ਭਾਨੁਸ਼ਾਲੀ ਦੇ ਪੋਸਟ 'ਤੇ ਕਿਸ਼ਵਰ ਮਰਚੈਂਟ, ਮਾਹੀ ਵਿਜ, ਅਦਾ ਖਾਨ, ਅਨੀਤਾ ਹੰਸਦਾਨੀ, ਰਾਹੁਲ ਸ਼ਰਮਾ, ਦੇਵੋਲੀਨਾ ਤੋਂ ਲੈ ਕੇ ਸ਼ਮਿਤਾ ਸ਼ੈੱਟੀ ਵਰਗੀਆਂ ਮਸ਼ਹੂਰ ਹਸਤੀਆਂ ਨੇ ਪ੍ਰਤੀਕਿਰਿਆ ਦਿੱਤੀ। ਇਸ ਵੀਡੀਓ 'ਤੇ ਸਾਰਿਆਂ ਨੇ ਇੱਕੋ ਸ਼ਬਦ ਲਿਖਿਆ, ਬਹੁਤ ਪਿਆਰਾ ਅਤੇ ਸ਼ਾਨਦਾਰ।

jay bhanushali and mahi vij's daughter Tara turns 2 years old

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਸਮੁੰਦਰ ਦੇ ਕੰਢੇ ਕਬੂਤਰਾਂ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਅਦਾਕਾਰਾ ਦਾ ਇਹ ਅੰਦਾਜ਼, ਦੇਖੋ ਵੀਡੀਓ

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਤਾਰਾ ਅਤੇ ਜੈ ਡਾਂਸ ਕਰ ਰਹੇ ਹਨ। ਨੰਨ੍ਹੀ ਤਾਰਾ ਨੂੰ ਇਸ ਗੀਤ ਦੇ ਸਟੈਪ ਯਾਦ ਹਨ ਅਤੇ ਉਹ ਪਾਪਾ ਨੂੰ ਦੇਖ ਕੇ ਕੱਚੇ ਬਦਾਮ 'ਤੇ ਨੱਚ ਰਹੀ ਹੈ। ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ । ਦੱਸ ਦੇਈਏ ਕਿ ਜੈ ਭਾਨੁਸ਼ਾਲੀ ਦੀ ਪਤਨੀ ਮਾਹੀ ਵਿਜ ਨੇ ਸਾਲ 2019 ‘ਚ ਤਾਰਾ ਨੂੰ ਜਨਮ ਦਿੱਤਾ ਸੀ। ਜੈ ਤੇ ਮਾਹੀ ਅਕਸਰ ਹੀ ਆਪਣੀ ਧੀ ਦੀਆਂ ਕਿਊਟ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network