ਦਿਲ ਦੇ ਦਰਦ ਨੂੰ ਬਿਆਨ ਕਰਦਾ ਜੌਰਡਨ ਸੰਧੂ ਦਾ ਨਵਾਂ ਗੀਤ ‘Do Vaari Jatt’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਗਾਇਕ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਦੀ ਕਮਿਸਟਰੀ, ਦੇਖੋ ਵੀਡੀਓ

Written by  Lajwinder kaur   |  April 11th 2021 11:25 AM  |  Updated: April 11th 2021 11:44 AM

ਦਿਲ ਦੇ ਦਰਦ ਨੂੰ ਬਿਆਨ ਕਰਦਾ ਜੌਰਡਨ ਸੰਧੂ ਦਾ ਨਵਾਂ ਗੀਤ ‘Do Vaari Jatt’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਗਾਇਕ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਦੀ ਕਮਿਸਟਰੀ, ਦੇਖੋ ਵੀਡੀਓ

ਆਪਣੀ ਦਮਦਾਰ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲ ਚ ਖ਼ਾਸ ਜਗ੍ਹਾ ਬਨਾਉਣ ਵਾਲੇ ਗਾਇਕ ਜੌਰਡਨ ਸੰਧੂ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਟੁੱਟ ਹੋਏ ਦਿਲ ਦੇ ਦਰਦ ਨੂੰ ਬਿਆਨ ਕਰਦਾ ‘ਦੋ ਵਾਰੀ ਜੱਟ’ (Do Vaari Jatt) ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ।

do vaari jaatt image

ਹੋਰ ਪੜ੍ਹੋ : ਮੋਢੇ ‘ਤੇ ਕਹੀ ਰੱਖੇ ਆਏ ਨਜ਼ਰ ਗਾਇਕ ਸਰਬਜੀਤ ਚੀਮਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਦੇਸੀ ਅੰਦਾਜ਼

jordan sandhu and zreen khan

ਇਸ ਗੀਤ ‘ਚ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆ ਰਹੀ ਹੈ। ਗਾਣੇ ਦੇ ਬੋਲ Arjan Virk ਨੇ ਲਿਖੇ ਨੇ ਤੇ ਮਿਊਜ਼ਿਕ Desi Crew ਵਾਲਿਆਂ ਨੇ ਦਿੱਤਾ ਹੈ। B2getherPros ਵੱਲੋਂ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ Bang Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

jordan sandhu and zareen khan

ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਜਿਵੇਂ ਤੀਜੇ ਵੀਕ, ਛੱਡ ਨਾ ਜਾਵੀ, ‘ਇਨਫੋ’, ਅਬਾਉਟ ਮੀ ਵਰਗੇ ਕਈ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network