Advertisment

ਕਾਜਲ ਅਗਰਵਾਲ ਨੇ ਪਤੀ ਤੇ ਬੇਟੇ ਦੀ ਪਿਆਰੀ ਤਸਵੀਰ ਕੀਤੀ ਸ਼ੇਅਰ, ਪਿਤਾ ਦੀ ਡਿਊਟੀ ਨਿਭਾਉਂਦੇ ਨਜ਼ਰ ਆਏ ਗੌਤਮ ਕਿਚਲੂ

author-image
By Pushp Raj
New Update
ਕਾਜਲ ਅਗਰਵਾਲ ਨੇ ਪਤੀ ਤੇ ਬੇਟੇ ਦੀ ਪਿਆਰੀ ਤਸਵੀਰ ਕੀਤੀ ਸ਼ੇਅਰ, ਪਿਤਾ ਦੀ ਡਿਊਟੀ ਨਿਭਾਉਂਦੇ ਨਜ਼ਰ ਆਏ ਗੌਤਮ ਕਿਚਲੂ
Advertisment
ਬਾਲੀਵੁੱਡ ਦੀ ਮਸ਼ਹੂਰ ਕਪਲ ਕਾਜਲ ਅਗਰਵਾਲ ਅਤੇ ਗੌਤਮ ਕਿਚਲਵ ਨੇ 19 ਅਪ੍ਰੈਲ ਨੂੰ ਆਪਣੇ ਪਹਿਲੇ ਬੱਚੇ ਦਾ ਸੁਆਗਤ ਕੀਤਾ। ਇਸ ਕਪਲ ਨੇ ਆਪਣੇ ਬੇਟੇ ਦਾ ਨਾਂਅ ਨੀਲ ਰੱਖਿਆ ਹੈ। ਕਾਜਲ ਇਨ੍ਹੀਂ ਦਿਨੀਂ ਆਪਣੀ ਮਾਂ ਬਣਨ ਦੇ ਸਫਰ ਦਾ ਆਨੰਦ ਮਾਣ ਰਹੀ ਹੈ ਪਰ ਕਾਜਲ ਨੇ ਅਜੇ ਤੱਕ ਆਪਣੇ ਬੇਟੇ ਦਾ ਚਿਹਰਾ ਨਹੀਂ ਦਿਖਾਇਆ ਹੈ। ਹੁਣ ਕਾਜਲ ਨੇ ਆਪਣੇ ਪਤੀ ਗੌਤਮ ਕਿਚਲੂ ਅਤੇ ਬੇਟੇ ਨੀਲ ਦੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਗੌਤਮ ਆਪਣੇ ਪਿਤਾ ਦੀ ਡਿਊਟੀ ਨਿਭਾਉਂਦੇ ਨਜ਼ਰ ਆ ਰਹੇ ਹਨ। publive-image Image Source: Instagram ਕਾਜਲ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤੀ ਹੈ। ਕਾਜਲ ਅਗਰਵਾਲ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਗੌਤਮ ਕਿਚਲੂ ਆਪਣੇ ਬੇਟੇ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਸ਼ੇਅਰ ਕੀਤੀ ਗਈ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਗੌਤਮ ਨੇ ਆਪਣੇ ਬੇਟੇ ਨੂੰ ਸੀਨੇ ਨਾਲ ਲਾਇਆ ਹੋਇਆ ਹੈ। ਉਸ ਨੇ ਆਪਣੀਆਂ ਦੋਵੇਂ ਅੱਖਾਂ ਬੰਦ ਕਰ ਲਈਆਂ ਹਨ। ਇਸ ਤਸਵੀਰ ਵਿੱਚ ਵੀ ਕਾਜਲ ਦੇ ਬੇਟੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਤਸਵੀਰ 'ਚ ਪਿਓ-ਪੁੱਤ ਦਾ ਪਿਆਰ ਸਾਫ ਨਜ਼ਰ ਆ ਰਿਹਾ ਹੈ।
Advertisment
publive-image Image Source: Instagram ਕਾਜਲ ਅਗਰਵਾਲ ਨੇ ਇਸ ਤਸਵੀਰ ਦੇ ਨਾਲ ਇੱਕ ਕਿਊਟ ਕੈਪਸ਼ਨ ਲਿਖਿਆ ਹੈ। ਅਦਾਕਾਰਾ ਨੇ ਲਿਖਿਆ, 'ਪਾਪਾ ਦੀ ਡਿਊਟੀ।' ਇਸ ਤਸਵੀਰ 'ਤੇ ਕਾਜਲ ਨੇ ਦਿਲ ਦਾ ਇਮੋਜੀ ਅਤੇ ਦੋ ਦਿਲ ਦੀਆਂ ਅੱਖਾਂ ਵਾਲਾ ਇਮੋਜੀ ਵੀ ਬਣਾਇਆ ਹੈ। ਕਾਜਲ ਅਗਰਵਾਲ ਨੇ ਮਾਂ ਦਿਵਸ 'ਤੇ ਆਪਣੇ ਬੇਟੇ ਨੀਲ ਦੀ ਪਹਿਲੀ ਝਲਕ ਦਿਖਾਈ। ਇਸ ਤਸਵੀਰ 'ਚ ਨੀਲ ਆਪਣੀ ਸਟਾਰ ਮਾਂ ਦੇ ਉੱਪਰ ਲੇਟਿਆ ਹੋਇਆ ਸੀ। ਤਸਵੀਰ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਸਨ। ਇਸ ਤਸਵੀਰ ਦੇ ਨਾਲ ਕਾਜਲ ਅਗਰਵਾਲ ਨੇ ਇੱਕ ਲੰਮਾ ਅਤੇ ਚੌੜਾ ਕੈਪਸ਼ਨ ਲਿਖਿਆ, ਜਿਸ ਵਿੱਚ ਉਸਨੇ ਮਾਂ ਬਣਨ ਦਾ ਅਨੁਭਵ ਸਾਂਝਾ ਕੀਤਾ। publive-image Image Source: Instagram ਹੋਰ ਪੜ੍ਹੋ : ਸਲਮਾਨ ਖਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ 'ਚ ਨਜ਼ਰ ਆਉਣਗੇ ਰਾਘਵ ਜੁਯਾਲ, ਨਿਭਾਉਣਗੇ ਅਹਿਮ ਕਿਰਦਾਰ ਕਾਜਲ ਅਗਰਵਾਲ ਨੇ ਲਿਖਿਆ, 'ਮੇਰੀ ਪਹਿਲੀ। ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਣੋ ਕਿ ਤੁਸੀਂ ਕਿੰਨੇ ਕੀਮਤੀ ਹੋ ਅਤੇ ਹਮੇਸ਼ਾ ਮੇਰੇ ਲਈ ਉੱਥੇ ਰਹੋਗੇ। ਜਿਸ ਪਲ ਮੈਂ ਤੁਹਾਨੂੰ ਆਪਣੀਆਂ ਬਾਹਾਂ ਵਿੱਚ ਫੜਿਆ, ਤੁਹਾਡਾ ਛੋਟਾ ਜਿਹਾ ਹੱਥ ਆਪਣੇ ਹੱਥ ਵਿੱਚ ਲਿਆ, ਤੁਹਾਡੇ ਨਿੱਘੇ ਸਾਹਾਂ ਨੂੰ ਮਹਿਸੂਸ ਕੀਤਾ ਅਤੇ ਤੁਹਾਡੀਆਂ ਸੁੰਦਰ ਅੱਖਾਂ ਵੱਲ ਵੇਖਿਆ, ਮੈਨੂੰ ਪਤਾ ਸੀ ਕਿ ਮੈਂ ਹਮੇਸ਼ਾ ਲਈ ਪਿਆਰ ਵਿੱਚ ਬੰਨ੍ਹਿਆ ਹੋਇਆ ਸੀ।' ਅੱਗੇ ਕਾਜਲ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਬਹੁਤ ਕੁਝ ਸਿਖਾਉਣ ਜਾ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment