ਕਮਲਜੀਤ ਨੀਰੂ ਨੇ ਪੁੱਤਰ ਦੇ ਵਿਆਹ ‘ਚ ਰਿਸ਼ਤੇਦਾਰਾਂ ਨਾਲ ਪਾਇਆ ਗਿੱਧਾ, ਵੇਖੋ ਵੀਡੀਓ

Written by  Shaminder   |  October 31st 2022 02:02 PM  |  Updated: October 31st 2022 02:02 PM

ਕਮਲਜੀਤ ਨੀਰੂ ਨੇ ਪੁੱਤਰ ਦੇ ਵਿਆਹ ‘ਚ ਰਿਸ਼ਤੇਦਾਰਾਂ ਨਾਲ ਪਾਇਆ ਗਿੱਧਾ, ਵੇਖੋ ਵੀਡੀਓ

ਕਮਲਜੀਤ ਨੀਰੂ (Kamaljit Neeru) ਦੇ ਪੁੱਤਰ (Son)  ਦਾ ਵਿਆਹ (Wedding)ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਗਾਇਕਾ ਨੇ ਖੁਦ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਕਮਲਜੀਤ ਨੀਰੂ ਆਪਣੇ ਪੁੱਤਰ ਦੇ ਵਿਆਹ ‘ਚ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ ।

Kamaljit Neeru son Wedding Image Source : Instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਗਾਇਆ ਪੰਜਾਬੀ ਗੀਤ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਕਿਲੀ ਪੌਲ ਦਾ ਅੰਦਾਜ਼

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੇ ਪੁੱਤਰ ਦੇ ਵਿਆਹ ‘ਚ ਗੀਤ ‘ਨੱਚ ਪੰਜਾਬਣ’ ‘ਤੇ ਖੂਬ ਨੱਚਦੀ ਹੋਈ ਨਜ਼ਰ ਆ ਰਹੀ ਹੈ ।ਵੀਡੀਓ ‘ਚ ਗਾਇਕਾ ਦੇ ਰਿਸ਼ਤੇਦਾਰ ਵੀ ਦਿਖਾਈ ਦੇ ਰਹੇ ਹਨ ਜੋ ਉਸ ਦੇ ਨਾਲ ਇਸ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

Kamaljit Neeru Son Image source : Instagram

ਹੋਰ ਪੜ੍ਹੋ : ਅਮਰ ਨੂਰੀ ਨੇ ਕਮਲਜੀਤ ਨੀਰੂ ਦੇ ਪੁੱਤਰ ਦੇ ਵਿਆਹ ਦੇ ਨਵੇਂ ਵੀਡੀਓ ਅਤੇ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵਿਆਹ ‘ਚ ਗਾਇਕਾ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਿਲ ਹੋਏ ਹਨ ਅਤੇ ਵਿਦੇਸ਼ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ ।ਇਸ ਵਿਆਹ ‘ਚ ਗਾਇਕਾ ਅਮਰ ਨੂਰੀ ਨੇ ਵੀ ਸ਼ਿਰਕਤ ਕੀਤੀ ਸੀ ।

Saranggeet-m image Source : Instagram

ਕਮਲਜੀਤ ਨੀਰੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ । ਉਹ ਬਤੌਰ ਜੱਜ ਪੀਟੀਸੀ ਪੰਜਾਬੀ ਦੇ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network