ਕਪਿਲ ਸ਼ਰਮਾ ਨੇ ਦੀਪਿਕਾ ਪਾਦੂਕੋਣ ਲਈ ਗਾਇਆ ਰੋਮਾਂਟਿਕ ਗੀਤ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  January 31st 2022 03:52 PM  |  Updated: January 31st 2022 03:52 PM

ਕਪਿਲ ਸ਼ਰਮਾ ਨੇ ਦੀਪਿਕਾ ਪਾਦੂਕੋਣ ਲਈ ਗਾਇਆ ਰੋਮਾਂਟਿਕ ਗੀਤ, ਵੀਡੀਓ ਹੋ ਰਿਹਾ ਵਾਇਰਲ

ਕਪਿਲ ਸ਼ਰਮਾ (Kapil Sharma )  ਦੇ ਸ਼ੋਅ ‘ਚ ਅਕਸਰ ਫਿਲਮੀ ਸਿਤਾਰੇ ਆਉਂਦੇ ਰਹਿੰਦੇ ਹਨ । ਇਹ ਫ਼ਿਲਮੀ ਸਿਤਾਰੇ ਜਿੱਥੇ ਸ਼ੋਅ ‘ਚ ਰੌਣਕਾਂ ਲਗਾਉਂਦੇ ਹਨ ਉੱਥੇ ਹੀ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਵੀ ਕਰਦੇ ਹਨ। ਦੀਪਿਕਾ ਪਾਦੂਕੋਣ(Deepika Padukone) ਵੀ ਆਪਣੀ ਫ਼ਿਲਮ ‘ਗਹਿਰਾਈਆਂ’ ਦੀ ਪ੍ਰਮੋਸ਼ਨ ਦੇ ਲਈ ਸ਼ੋਅ ‘ਚ ਪਹੁੰਚੀ ।ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

Deepika Padukone image From instagram

ਹੋਰ ਪੜ੍ਹੋ : ਅੰਮ੍ਰਿਤਾ ਅਰੋੜਾ ਨੇ ਆਪਣੀ ਖ਼ਾਸ ਦੋਸਤ ਕਰੀਨਾ ਕਪੂਰ ਦੇ ਨਾਲ ਮਨਾਇਆ ਜਨਮ ਦਿਨ, ਤਸਵੀਰਾਂ ਹੋ ਰਹੀਆਂ ਵਾਇਰਲ

ਜਿਸ ‘ਚ ਕਪਿਲ ਸ਼ਰਮਾ ਦੀਪਿਕਾ ਪਾਦੂਕੋਣ ਦੇ ਨਾਲ ਫਲਰਟ ਕਰਦੇ ਹੋਏ ਦਿਖਾਈ ਦਿੱਤੇ ।ਕਪਿਲ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਸੋਨੀ ਟੀਵੀ ਵੱਲੋਂ ਵੀ ਇਸ ਵੀਡੀਓ ਨੂੂੰ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਉਹ ਦੀਪਿਕਾ ਤੋਂ ਆਪਣੀ ਪੂਰੀ ਦੌਲਤ ਲੁਟਾ ਸਕਦੇ ਹਨ ।

ਇਸ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਜਦ ਦੀਪਿਕਾ ਸੈੱਟ ਤੇ ਆਉਂਦੀ ਹੈ ਤਾਂ ਕਪਿਲ ਉਸ ਲਈ 'ਹਮੇ ਤੁਮ ਸੇ ਪਿਆਰ ਕਿਤਨਾ' ਗਾਣਾ ਗਾਉਂਦੇ ਹਨ। ਦੀਪਿਕਾ ਵੀ ਉਸ ਦਾ ਸਾਥ ਦੇਣ ਲੱਗਦੀ ਹੈ। ਕਪਿਲ ਸ਼ਰਮਾ ਦੇ ਸ਼ੋਅ ‘ਚ ਅਕਸਰ ਸੈਲੀਬ੍ਰੇਟੀ ਆਉਂਦੇ ਹਨ ਅਤੇ ਖੂਬ ਰੌਣਕਾਂ ਲਗਾਉਂਦੇ ਹਨ । ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕਾਮੇਡੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਖੂਬ ਰੌਣਕਾਂ ਲਗਾਉਂਦੇ ਹਨ ।ਕਪਿਲ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਟੀਵੀ ਚੈਨਲ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network