ਬਿਮਾਰੀ 'ਚੋਂ ਉੱਭਰ ਰਹੇ ਨੇ ਕਪਿਲ ਸ਼ਰਮਾ ,ਵਜ਼ਨ ਘਟਾਉਣ ਅਤੇ ਫਿੱਟ ਰਹਿਣ ਲਈ ਕਰ ਰਹੇ ਨੇ ਮਿਹਨਤ

Written by  Shaminder   |  August 29th 2018 07:33 AM  |  Updated: August 29th 2018 07:33 AM

ਬਿਮਾਰੀ 'ਚੋਂ ਉੱਭਰ ਰਹੇ ਨੇ ਕਪਿਲ ਸ਼ਰਮਾ ,ਵਜ਼ਨ ਘਟਾਉਣ ਅਤੇ ਫਿੱਟ ਰਹਿਣ ਲਈ ਕਰ ਰਹੇ ਨੇ ਮਿਹਨਤ

ਕਾਫੀ ਲੰਬੇ ਸਮੇਂ ਤੋਂ ਲਾਈਮਾਈਟ ਤੋਂ ਦੂਰ ਰਹੇ ਕਪਿਲ ਸ਼ਰਮਾ Kapil Sharma ਹੁਣ ਲੱਗਦਾ ਹੈ ਆਪਣੀ ਬੀਮਾਰੀ ਤੋਂ ਉੱਭਰ ਰਹੇ ਨੇ । ਕਪਿਲ ਸ਼ਰਮਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ । ਜਿਸ 'ਚ   ਉਨ੍ਹਾਂ ਦੇ ਚਿਹਰੇ 'ਤੇ ਵੱਖ ਹੀ ਤਰ੍ਹਾਂ ਦੀ ਚਮਕ ਵੇਖਣ ਨੂੰ ਮਿਲ ਰਹੀ ਹੈ । ਹਾਲਾਂਕਿ ਇਸ ਤਸਵੀਰ 'ਚ ਉਹ ਥੋੜੇ ਮੋਟੇ ਜ਼ਰੂਰ ਲੱਗ ਰਹੇ ਨੇ ,ਪਰ ਉਨ੍ਹਾਂ ਦੇ ਚਿਹਰੇ ਦੀ ਰੰਗਤ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਹ ਹੁਣ ਤੰਦਰੁਸਤ ਨੇ ਅਤੇ ਬਿਮਾਰੀ ਤੋਂ ਉੱਭਰ ਚੁੱਕੇ ਨੇ ।

 

ਕੁਝ ਦਿਨ ਪਹਿਲਾਂ ਕਪਿਲ ਮੁੰਬਈ ਏਅਰਪੋਰਟ 'ਤੇ ਵੀ ਨਜ਼ਰ ਆਏ ਸਨ ।ਇਸ ਤਸਵੀਰ 'ਚ ਕਪਿਲ ਸ਼ਰਮਾ ਆਪਣੇ ਘਰ ਵਾਲਿਆਂ ਨਾਲ ਨਜ਼ਰ ਆ ਰਹੇ ਨੇ ।ਕੁਝ ਦਿਨ ਪਹਿਲਾਂ ਵੀ ਇਹ ਖਬਰ ਸਾਹਮਣੇ ਆਈ ਸੀ ਕਿ ਕਪਿਲ ਸ਼ਰਮਾ ਅਕਤੂਬਰ 'ਚ ਆਪਣੇ ਕਿਸੇ ਨਵੇਂ ਪ੍ਰਾਜੈਕਟ ਨਾਲ ਵਾਪਸੀ ਕਰ ਰਹੇ ਨੇ । ਹਾਲਾਂਕਿ ਇਸ ਪ੍ਰਾਜੈਕਟ ਬਾਰੇ ਕੋਈ ਖੁਲਾਸਾ ਨਹੀਂ ਸੀ ਕੀਤਾ ਗਿਆ।

ਪਰ ਹੁਣ ਮੁੜ ਤੋਂ ਆਪਣੇ ਨਵੇਂ ਪ੍ਰਾਜੈਕਟ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਦੀ ਤਿਆਰੀ ਕਰ ਰਹੇ ਕਪਿਲ ਸ਼ਰਮਾ ਫਿਲਹਾਲ ਆਪਣੇ ਆਪ ਨੂੰ ਫਿੱਟ ਰੱਖਣ ਲਈ ਕੋਸ਼ਿਸ਼ ਕਰ ਰਹੇ ਨੇ ਅਤੇ ਇਸ ਲਈ ਉਨ੍ਹਾਂ ਨੇ ਆਪਣਾ ਨਿੱਜੀ ਜਿਮ ਟ੍ਰੇਨਰ ਵੀ ਹਾਇਰ ਕੀਤਾ ਹੈ ।ਕਪਿਲ ਸ਼ਰਮਾ ਆਪਣੇ ਵਧੇ ਹੋਏ ਵਜ਼ਨ ਨੂੰ ਵੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ । ਦਰਸ਼ਕ ਅਤੇ ਕਪਿਲ ਸ਼ਰਮਾ ਦੇ ਚਾਹੁਣ ਵਾਲੇ ਵੀ ਕਪਿਲ ਸ਼ਰਮਾ ਦੇ ਨਵੇਂ ਪ੍ਰਾਜੈਕਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ।

kapil sharma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network