ਕੈਟਰੀਨਾ ਕੈਫ ਦੀ ਕਰੋਨਾ ਰਿਪੋਰਟ ਆਈ ਨੈਗਟਿਵ

Written by  Rupinder Kaler   |  April 19th 2021 12:38 PM  |  Updated: April 19th 2021 12:38 PM

ਕੈਟਰੀਨਾ ਕੈਫ ਦੀ ਕਰੋਨਾ ਰਿਪੋਰਟ ਆਈ ਨੈਗਟਿਵ

ਕੈਟਰੀਨਾ ਕੈਫ ਨੇ ਕਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਕੈਟਰੀਨਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਕੋਵਿਡ ਰਿਪੋਰਟ ਨੈਗੇਟਿਵ ਆਉਣ ਦੀ ਜਾਣਕਾਰੀ ਕੈਟਰੀਨਾ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ । ਕੈਟਰੀਨਾ ਕੈਫ ਨੇ ਲਿਖਿਆ," ਨੈਗੇਟਿਵ, ਜਿਨ੍ਹਾਂ ਨੇ ਮੇਰਾ ਧਿਆਨ ਰੱਖਿਆ ਉਨ੍ਹਾਂ ਦਾ ਧੰਨਵਾਦ।"

Katrina Kaif Shared Her Birthday Pictures On Instagram

ਹੋਰ ਪੜ੍ਹੋ :

ਮੋਨਿਕਾ ਗਿੱਲ ਦੀ ਮਾਸੀ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ

katrina kaif

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 6 ਅਪ੍ਰੈਲ ਨੂੰ ਕੈਟਰੀਨਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ ਤੇ ਅੱਜ ਕਰੀਬ 12 ਦਿਨ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਦੀ ਦੂਸਰੀ ਲਹਿਰ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਅਦਾਕਾਰ ਸੋਨੂੰ ਸੂਦ ਵੀ ਇਸ ਦੇ ਸ਼ਿਕਾਰ ਹੋ ਗਏ ਹਨ ।

Katrina Kaif

ਇਸ ਤੋਂ ਪਹਿਲਾਂ ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ, ਆਲੀਆ ਭੱਟ, ਗੋਵਿੰਦਾ, ਕਾਰਤਿਕ ਆਰੀਅਨ, ਵਿੱਕੀ ਕੌਸ਼ਲ, ਭੂਮੀ ਪੇਡੇਨੇਕਰ, ਸਿਧਾਂਤ ਚਤੁਰਵੇਦੀ ਤੇ ਮਨੋਜ ਬਾਜਪਾਈ ਤੋਂ ਬਾਅਦ ਹੁਣ ਕੈਟਰੀਨਾ ਕੈਫ ਦਾ ਵੀ ਨਾਂ ਇਸ ਲਿਸਟ 'ਚ ਸ਼ਾਮਲ ਹੋ ਚੁੱਕਾ ਹੈ। ਕੋਰੋਨਾ ਦਾ ਅਸਰ ਫ਼ਿਲਮਾਂ 'ਤੇ ਵੀ ਸ਼ੁਰੂ ਹੋ ਗਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network