ਜਲੰਧਰ ਸ਼ਹਿਰ ਦਾ ਗੱਭਰੂ ਨਵੀ ਲੁਬਾਣਾ ਵੀਡੀਓ ਡਾਇਰੈਕਸ਼ਨ ਤੇ ਅਦਾਕਾਰੀ ਦੇ ਖੇਤਰ ‘ਚ ਮਾਰ ਰਿਹਾ ਹੈ ਮੱਲ੍ਹਾਂ

Written by  Lajwinder kaur   |  July 29th 2020 03:09 PM  |  Updated: July 29th 2020 07:20 PM

ਜਲੰਧਰ ਸ਼ਹਿਰ ਦਾ ਗੱਭਰੂ ਨਵੀ ਲੁਬਾਣਾ ਵੀਡੀਓ ਡਾਇਰੈਕਸ਼ਨ ਤੇ ਅਦਾਕਾਰੀ ਦੇ ਖੇਤਰ ‘ਚ ਮਾਰ ਰਿਹਾ ਹੈ ਮੱਲ੍ਹਾਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸੋਹਣਾ ਤੇ ਸੁਨੱਖਾ ਵੀਡੀਓ ਡਾਇਰੈਕਟਰ ਨਵੀ ਲੁਬਾਣਾ (Navi Lubana) ਜੋ ਕਿ ਆਪਣੇ ਖੇਤਰ ‘ਚ ਬਹੁਤ ਮਿਹਨਤ ਤੇ ਲਗਨ ਦੇ ਨਾਲ ਕਾਮਯਾਬੀ ਦੀ ਬੁਲੰਦੀਆਂ ਨੂੰ ਹਾਸਿਲ ਕਰ ਰਹੇ ਨੇ ।

ਜਲੰਧਰ ਸ਼ਹਿਰ ਦੇ ਨਾਲ ਸਬੰਧ ਰੱਖਣ ਵਾਲੇ ਨਵੀ ਲੁਬਾਣਾ ਨੇ ਐੱਮ. ਬੀ.ਏ ਕੀਤੀ ਹੋਈ ਹੈ । ਉਨ੍ਹਾਂ ਨੇ ਬਤੌਰ ਮਾਡਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਸੀ । ਉਨ੍ਹਾਂ ਨੇ ਜੱਸੀ ਗਿੱਲ, ਜੈ ਰੰਧਾਵਾ, ਅਰਮਾਨ ਬੇਦਿਲ ਤੇ ਕਈ ਹੋਰ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕੀਤੀ ਹੈ । ਜਿਸ ਤੋਂ ਬਾਅਦ ਉਹ ਅੱਗੇ ਚਲਕੇ ਡਾਇਰੈਕਸ਼ਨ ਦੇ ਖੇਤਰ ‘ਚ ਕਦਮ ਰੱਖਿਆ । ਬਤੌਰ ਵੀਡੀਓ ਡਾਇਰੈਕਟਰ ਪੰਜਾਬੀ ਗੀਤ ‘ਚੰਨ’ ਦੇ ਨਾਲ ਸ਼ੁਰੂਆਤ ਕੀਤੀ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਨੇ ਅਦਾਕਾਰੀ ਕੀਤੀ ਸੀ ।

navi lubana and shehnaaz gill

navi and jassie gill

navi lubana, shehnaaz gill and elly

ਉਨ੍ਹਾਂ ਨੇ ਕਈ ਨਾਮੀ ਗਾਇਕ ਜਿਵੇਂ ਐਲੀ ਮਾਂਗਟ, ਅਖਿਲੇਸ਼ ਨਾਗਰਾ, ਸੁਲਤਾਨ, ਤਾਜੀ ਤੇ ਕਈ ਹੋਰ ਗਾਇਕਾਂ ਦੇ ਲਈ ਸ਼ਾਨਦਾਰ ਵੀਡੀਓਜ਼ ਬਣਾਈਆਂ ਨੇ । ਹਾਲ ਹੀ ‘ਚ ਐਲੀ ਮਾਂਗਟ ਤੇ ਅਫਸਾਨਾ ਖ਼ਾਨ ਦੇ  ਡਿਊਟ ਸੌਂਗ ਗਿੱਧਾ ਦਾ ਸ਼ਾਨਦਾਰ ਵੀਡੀਓ ਵੀ ਨਵੀ ਲੁਬਾਣਾ ਨੇ ਬਣਾਇਆ ਹੈ । ਮਾਡਲਿੰਗ ਤੇ ਡਾਇਰੈਕਸ਼ਨ ਤੋਂ ਇਲਾਵਾ ਨਵੀ ਲੁਬਾਣਾ ਨੂੰ ਕੁਕਿੰਗ ਤੇ ਘੁੰਮਣ ਫਿਰਨ ਦਾ ਸ਼ੌਕ ਹੈ ।

navi lubana and sultan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network