Advertisment

ਜਾਣੋ ਠੰਡ ਦੇ ਮੌਸਮ 'ਚ ਖਜੂਰ ਖਾਣ ਦੇ ਫਾਇਦੇ, ਪੌਸ਼ਟਿਕ ਤੱਤਾਂ ਨਾਲ ਹੈ ਭਰਪੂਰ

ਠੰਡ ਦੇ ਮੌਸਮ ਵਿੱਚ ਖਜੂਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਜੂਰ ਇੱਕ ਅਜਿਹਾ ਫਲ ਹੈ ਜਿਸ ਵਿੱਚ ਭਰਪੂਰ ਮਾਤਰਾ ਵਿੱਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਖਜੂਰ ਦਾ ਸੇਵਨ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

author-image
By Pushp Raj
New Update
Health Benefits of Dates

Health Benefits of Dates

Listen to this article
0.75x 1x 1.5x
00:00 / 00:00
Advertisment

Health Benefits of Dates: ਠੰਡ ਦੇ ਮੌਸਮ ਵਿੱਚ ਖਜੂਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਜੂਰ ਇੱਕ ਅਜਿਹਾ ਫਲ ਹੈ ਜਿਸ ਵਿੱਚ ਭਰਪੂਰ ਮਾਤਰਾ ਵਿੱਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਖਜੂਰ ਦਾ ਸੇਵਨ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

Advertisment

ਖਜੂਰ  (Dates) ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਖਜੂਰ ਵਿੱਚ ਆਇਰਨ ਅਤੇ ਫਲੋਰੀਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਖਜੂਰ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। 

 

Advertisment

ਠੰਡ ਦੇ ਮੌਸਮ 'ਚ ਖਜੂਰ ਖਾਣ ਦੇ ਫਾਇਦੇ

ਠੰਡ ਵਿੱਚ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਸ ਦੇ ਲਈ ਖਜੂਰ ਦਾ ਸੇਵਨ ਇਨ੍ਹਾਂ ਬਦਲਾਅ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਖਜੂਰ ਨੂੰ ਆਮ ਤੌਰ 'ਤੇ ਸੁਕਾ ਕੇ ਖਾਧਾ ਜਾਂਦਾ ਹੈ। ਸੁੱਕੀਆਂ ਖਜੂਰਾਂ ਦਾ ਪੌਸ਼ਟਿਕ ਮੁੱਲ ਜ਼ਿਆਦਾ ਹੁੰਦਾ ਹੈ। ਖਜੂਰ ਵਿੱਚ ਸੌਗੀ ਜਾਂ ਅੰਜੀਰ ਜਿੰਨੀ ਕੈਲੋਰੀ ਹੁੰਦੀ ਹੈ। ਖਜੂਰ ਵਿੱਚ ਜ਼ਿਆਦਾਤਰ ਕੈਲੋਰੀ ਕਾਰਬੋਹਾਈਡਰੇਟ ਤੋਂ ਆਉਂਦੀ ਹੈ। 100 ਗ੍ਰਾਮ ਖਜੂਰ 'ਚ ਤਕਰੀਬਨ 75 ਗ੍ਰਾਮ ਕਾਰਬੋਹਾਈਡ੍ਰੇਟਸ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ 277 ਕੈਲੋਰੀ ਊਰਜਾ ਦਿੰਦਾ ਹੈ।

ਖਜੂਰ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਮੈਂਗਨੀਜ਼, ਆਇਰਨ, ਵਿਟਾਮਿਨ ਬੀ6 ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਖਜੂਰ 'ਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਦਿਮਾਗ ਦੀ ਸਿਹਤ ਲਈ ਖਜੂਰ ਸਭ ਤੋਂ ਵਧੀਆ ਫਲ ਹੈ। ਖਜੂਰਾਂ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾ। ਇਸ ਵਿੱਚ ਫੈਟ ਵੀ ਬਹੁਤ ਘੱਟ ਹੁੰਦੀ ਹੈ। ਇਸ ਲਈ ਇਹ ਦਿਲ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੈ। ਖਜੂਰ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।

Advertisment



ਹੋਰ ਪੜ੍ਹੋ: ਦੇਵ ਖਰੌੜ ਦੀ ਫ਼ਿਲਮ Blackia 2 ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਅਦਾਕਾਰ ਨੇ ਪੋਸਟ ਸਾਝੀ ਕਰ ਦੱਸੀ ਫਿਲਮ ਦੀ ਰਿਲੀਜ਼ ਡੇਟ

ਐਂਟੀਆਕਸੀਡੈਂਟ ਸੈੱਲਾਂ ਵਿੱਚ ਫ੍ਰੀ ਰੈਡੀਕਲਸ ਨੂੰ ਬਣਨ ਤੋਂ ਰੋਕਦੇ ਹਨ। ਫ੍ਰੀ ਰੈਡੀਕਲਸ ਕਾਰਨ ਸੈੱਲ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਖਜੂਰ 'ਚ ਫਲੇਵੋਨੋਇਡਸ ਐਂਟੀਆਕਸੀਡੈਂਟ ਹੁੰਦੇ ਹਨ ਜੋ ਡਾਇਬਟੀਜ਼, ਅਲਜ਼ਾਈਮਰ ਦੇ ਖਤਰੇ ਨੂੰ ਰੋਕਣ 'ਚ ਫਾਇਦੇਮੰਦ ਹੁੰਦਾ ਹੈ। ਇਸੇ ਤਰ੍ਹਾਂ ਕੈਰੋਟੀਨੋਇਡ ਆਕਸੀਡੈਂਟ ਮਾਸਪੇਸ਼ੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ। ਖਜੂਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਰੀਰ ਵਿੱਚ ਆਇਰਨ ਦੀ ਕਮੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ

Advertisment

Stay updated with the latest news headlines.

Follow us:
Advertisment
Advertisment
Latest Stories
Advertisment