Advertisment

‘ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ’- ਜਗਦੀਪ ਰੰਧਾਵਾ

author-image
By Lajwinder kaur
New Update
‘ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ’- ਜਗਦੀਪ ਰੰਧਾਵਾ
Advertisment
ਭਾਰਤ ਦੇਸ਼ ਪਤਾ ਨਹੀਂ ਕਿਹੜੇ ਪਾਸੇ ਚੱਲ ਰਿਹਾ ਹੈ, ਚਾਰੇ-ਪਾਸੇ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਹਾਮਾਰੀ ਨੇ ਆਪਣਾ ਭਿਆਨਕ ਰੂਪ ਲਿਆ ਹੋਇਆ ਹੈ। ਕੇਂਦਰ ਸਰਕਾਰ ਦੀਆਂ ਮਾੜੀਆਂ ਰਣ-ਨੀਤੀਆਂ ਦੇ ਕਾਰਨ ਚਾਰੇ-ਪਾਸੇ ਮੌਤ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ। ਮਰੀਜ਼ਾਂ ਨੂੰ ਹਸਪਤਾਲਾਂ ‘ਚ ਜਗ੍ਹਾ ਨਹੀਂ ਮਿਲ ਰਹੀ ਹੈ ਤੇ ਨਾ ਹੀ ਚੰਗਾ ਇਲਾਜ਼ ।
Advertisment
ਆਕਸੀਜਨ ਦੇ ਸਿਲੰਡਰਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜਿਸ ਕਰਕੇ ਬਹੁਤ ਸਾਰ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਨੇ। ਦੇਸ਼ ਦੇ ਅਜਿਹੇ ਹਾਲਤ ਦੇਖ ਕੇ ਪੰਜਾਬੀ ਐਕਟਰ ਜਗਦੀਪ ਰੰਧਾਵਾ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇੱਕ ਪੋਸਟ ਪਾਈ ਹੈ। inside image of jagdeep randhawa post farmer image credit: facebook
Advertisment
ਹੋਰ ਪੜ੍ਹੋ : ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ‘Spider-Man 2’ ਪੀਟੀਸੀ ਗੋਲਡ ‘ਤੇ jagdeep randhawa from farmer protest image credit: facebook ਉਨ੍ਹਾਂ ਨੇ ਲਿਖਿਆ ਹੈ- ‘ ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ...ਅਜੇ ਵੀ ਸਮਾਂ ਹੈ ਕਿਸਾਨੀ ਅੰਦੋਲਨ ਦਾ ਸਾਥ ਦਿਓ ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਰਾਏ ਦੇ ਰਹੇ ਨੇ। punjabi actor jagdeep randhawa image credit: facebook ਜੇ ਗੱਲ ਕਰੀਏ ਸਿੰਗਰ ਤੇ ਐਕਟਰ ਜਗਦੀਪ ਰੰਧਾਵਾ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਹ ਲਗਾਤਾਰ ਕਿਸਾਨੀ ਸੰਘਰਸ਼ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਵੀ ਪੋਸਟਾਂ ਪਾ ਕੇ  ਜੱਗ ਜ਼ਾਹਿਰ ਕਰ ਰਹੇ ਨੇ। ਦੱਸ ਦਈਏ ਕਿਸਾਨਾਂ ਨੂੰ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਈ ਮਹੀਨਿਆਂ ਦਾ ਸਮਾਂ ਹੋ ਗਿਆ ਹੈ ਦਿੱਲੀ ਦੀ ਬਰੂਹਾਂ ਉੱਤੇ ਬੈਠਿਆ ਨੂੰ । ਪਰ ਕੇਂਦਰ ਸਰਕਾਰ ਅੱਖਾਂ ਤੇ ਕੰਨ ਬੰਦ ਕਰਕੇ ਬੈਠੀ ਹੋਈ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment