ਰਣਜੀਤ ਬਾਵਾ ਦਾ ਗੀਤ 'ਮਾਹੀਆ' ਹਰ ਕਿਸੇ ਨੂੰ ਕਰ ਰਿਹਾ ਹੈ ਭਾਵੁਕ

Written by  Shaminder   |  February 18th 2020 11:46 AM  |  Updated: February 18th 2020 11:47 AM

ਰਣਜੀਤ ਬਾਵਾ ਦਾ ਗੀਤ 'ਮਾਹੀਆ' ਹਰ ਕਿਸੇ ਨੂੰ ਕਰ ਰਿਹਾ ਹੈ ਭਾਵੁਕ

ਰਣਜੀਤ ਬਾਵਾ ਦਾ ਨਵਾਂ ਗੀਤ 'ਮਾਹੀਆ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਇੱਕ ਕੁੜੀ ਦੀ ਵਿਦਾਈ ਨੂੰ ਦਿਖਾਇਆ ਗਿਆ ਹੈ ।ਜਿਸ ਦੌਰਾਨ ਪੱਥਰ ਤੋਂ ਪੱਥਰ ਦਿਲ ਇਨਸਾਨ ਦਿਲ ਵੀ ਵੇਖ ਕੇ ਰੋ ਪੈਂਦਾ ਹੈ ।ਗੀਤ 'ਚ ਵਿਖਾਇਆ ਗਿਆ ਹੈ ਕਿ ਕਿਵੇਂ ਚਾਵਾਂ ਅਤੇ ਸੱਧਰਾਂ ਨਾਲ ਪਾਲੀ ਧੀ ਨੂੰ ਜਦੋਂ ਮਾਪੇ ਤੋਰਦੇ ਨੇ ਤਾਂ ਉਨ੍ਹਾਂ ਦਾ ਦਿਲ ਕਿਵੇਂ ਰੋਂਦਾ ਹੈ ।ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਲਿਖੇ ਨੇ ਲਵੀ ਟਿੱਬੀ ਨੇ ਅਤੇ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਰਣਜੀਤ ਬਾਵਾ ਨੇ ।

ਹੋਰ ਵੇਖੋ:ਹਰ ਘਰ ਦੀ ਕਹਾਣੀ ਨੂੰ ਬਿਆਨ ਕਰੇਗਾ ਰਣਜੀਤ ਬਾਵਾ ਦਾ ਨਵਾਂ ਗਾਣਾ ‘ਮਾਹੀਆ’

ਗੀਤ ਦਾ ਵੀਡੀਓ ਸਟਾਲਿਨਵੀਰ ਨੇ ਬਹੁਤ ਹੀ ਵਧੀਆ ਤਿਆਰ ਕੀਤਾ ਹੈ ।ਰਣਜੀਤ ਬਾਵਾ ਨੇ ਇਸ ਨੂੰ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ । ਗੀਤ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲਵੀ ਨੇ ਕੁੜੀ ਦੀ ਮਾਂ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

https://www.instagram.com/p/B8iess8lDef/

ਇਹ ਗੀਤ ਜਿੱਥੇ ਮਾਂ ਧੀ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ,ਉੱਥੇ ਹੀ ਸੱਧਰਾਂ ਨਾਲ ਪਾਲੀ ਧੀ ਜਦੋਂ ਆਪਣੇ ਮਾਹੀਏ ਨਾਲ ਆਪਣੇ ਸਹੁਰੇ ਘਰ ਲਈ ਰਵਾਨਾ ਹੁੰਦੀ ਹੈ ਤਾਂ ਉਸ ਦਾ ਦਿਲ ਰੋ ਪੈਂਦਾ ਹੈ,ਜੋ ਕਿ ਇੱਕ ਧੀ ਤੋਂ ਨਹੀਂ ਵੇਖਿਆ ਜਾਂਦਾ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network