ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਦੀ ਫ਼ਿਲਮ ‘ਸਾਕ’ ਦਾ ਆਫ਼ੀਸ਼ੀਅਲ ਪੋਸਟਰ ਆਇਆ ਸਾਹਮਣੇ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

Written by  Lajwinder kaur   |  July 27th 2019 11:38 AM  |  Updated: July 27th 2019 11:38 AM

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਦੀ ਫ਼ਿਲਮ ‘ਸਾਕ’ ਦਾ ਆਫ਼ੀਸ਼ੀਅਲ ਪੋਸਟਰ ਆਇਆ ਸਾਹਮਣੇ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

ਪੰਜਾਬੀ ਫ਼ਿਲਮਾਂ ਦੇ ਲਈ ਲੋਕਾਂ ‘ਚ ਵੱਧੀ ਲੋਕਪ੍ਰਿਅਤਾ ਦੇ ਚੱਲਦੇ ਨਵੇਂ-ਨਵੇਂ ਵਿਸ਼ਿਆਂ ਉੱਤੇ ਫ਼ਿਲਮਾਂ ਬਣ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਫ਼ਿਲਮ ‘ਸਾਕ’ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਜੀ ਹਾਂ ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਨਜ਼ਰ ਆਉਣਗੇ। ‘ਸਾਕ’ ਫ਼ਿਲਮ ਦਾ ਪਹਿਲਾਂ ਆਫ਼ੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ ਤੇ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਸ਼ਾਨਦਾਰ ਪੋਸਟਰ ‘ਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਮੈਂਡੀ ਤੱਖਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਮੇਰੀ ਅਗਲੀ ਫ਼ਿਲਮ ਸਾਕ... ਰਿਲੀਜ਼ਿੰਗ ਛੇ ਸਤੰਬਰ ਨੂੰ...’

ਹੋਰ ਵੇਖੋ:ਸਰਗੁਣ ਮਹਿਤਾ ਨੇ ਪਾਇਆ ਗੋਲਡਨ ਸਟਾਰ ਮਲਕੀਤ ਸਿੰਘ ਦੇ ਗਾਣੇ ਉੱਤੇ ਭੰਗੜਾ, ਦੇਖੋ ਵੀਡੀਓ

ਫ਼ਿਲਮ ‘ਚ ਫ਼ੌਜੀ ਕਰਮ ਸਿੰਘ ਤੇ ਚੰਨ ਕੌਰ ਦੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਫ਼ੌਜੀ ਕਰਮ ਸਿੰਘ ਦੇ ਕਿਰਦਾਰ ‘ਚ ਜੋਬਨਪ੍ਰੀਤ ਸਿੰਘ ਨਜ਼ਰ ਆਉਣਗੇ ਤੇ ਚੰਨ ਕੌਰ ਦਾ ਕਿਰਦਾਰ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਮੈਂਡੀ ਤੱਖਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

View this post on Instagram

 

#saak @mandy.takhar ? Love Story of 1971 ... ?

A post shared by Jobanpreet Singh (@jobanpreet.singh) on

ਇਨ੍ਹਾਂ ਦੋਵਾਂ ਤੋਂ ਇਲਾਵਾ ਮੁਕੁਲ ਦੇਵ, ਸੋਨਪ੍ਰੀਤ ਜਵੰਦਾ, ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਮਹਾਬੀਰ ਭੁੱਲਰ ਤੇ ਪੰਜਾਬੀ ਇੰਡਸਟਰੀ ਦੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ‘ਸਾਕ’ ਦੀ ਕਹਾਣੀ ਕਮਲਜੀਤ ਸਿੰਘ ਹੋਰਾਂ ਨੇ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਕਮਲਜੀਤ ਸਿੰਘ ਨੇ ਕੀਤਾ ਹੈ। ਵ੍ਹਾਇਟ ਹਿੱਲ ਦੇ ਲੇਬਲ ਹੇਠ ਇਹ ਫ਼ਿਲਮ 6 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network