Advertisment

ਪਾਕਿਸਤਾਨ 'ਚ ਪਵਨ ਸਿੰਘ ਨੂੰ ਮਿਲਿਆ ਇਹ ਵੱਡਾ ਅਹੁਦਾ ਸਿੱਖ ਭਾਈਚਾਰੇ ਦਾ ਵਧਿਆ ਮਾਣ, ਦੇਖੋ ਵੀਡਿਓ

author-image
By Rupinder Kaler
New Update
ਪਾਕਿਸਤਾਨ 'ਚ ਪਵਨ ਸਿੰਘ ਨੂੰ ਮਿਲਿਆ ਇਹ ਵੱਡਾ ਅਹੁਦਾ ਸਿੱਖ ਭਾਈਚਾਰੇ ਦਾ ਵਧਿਆ ਮਾਣ, ਦੇਖੋ ਵੀਡਿਓ
Advertisment
ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਰਹਿੰਦੇ ਸਿੱਖ ਨੌਜਵਾਨ ਪਵਨ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੇ ਗਵਰਨਰ ਹਾਊਸ ਦਾ ਲੋਕ ਸੰਪਰਕ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲਾ ਪਵਨ ਸਿੰਘ ਅਰੋੜਾ ਪਹਿਲਾ ਸਿੱਖ ਹੈ। ਉਹ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਦੇ ਲੋਕ ਸੰਪਰਕ ਅਧਿਕਾਰੀ ਨਿਯੁਕਤ   ਕੀਤੇ ਗਏ ਹਨ । First Sikh PRO to Pakistan Punjab's governor First Sikh PRO to Pakistan Punjab's governor ਅਰੋੜਾ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਲੋਕ ਸਪੰਰਕ ਅਧਿਕਾਰੀ ਸਨ।  ਅਰੋੜਾ ਨੇ ਅਪਣੇ ਕੈਰੀਅਰ ਦੀ ਸ਼ੁਰੂਆਤ ਰੇਡੀਓ ਵਿਚ ਐਂਕਰਿੰਗ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਬਹੁਤ ਸਾਰੀਆਂ ਫ਼ਿਲਮਾਂ ਦੀ ਡਬਿੰਗ ਕੀਤੀ, ਛੋਟੀਆਂ ਫਿਲਮਾਂ ਵਿਚ ਅਭਿਨੇਤਾ ਵਜੋਂ ਭੂਮਿਕਾ ਨਿਭਾਈ ਅਤੇ ਮਾਡਲਿੰਗ ਵੀ ਕੀਤੀ। ਆਰ ਜੇ ਅਤੇ ਇਕ ਬਿਹਤਰੀਨ ਮਾਡਲ ਵਜੋਂ ਪਾਕਿਸਤਾਨ ਵਿਚ ਅਪਣੀ ਵਿਸ਼ੇਸ਼ ਪਛਾਣ ਕਾਇਮ ਕਰਨ ਵਾਲੇ ਪਵਨ ਸਿੰਘ ਅਰੋੜਾ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਜਨ ਸੰਪਰਕ ਅਧਿਕਾਰੀ ਵੀ ਰਹਿ ਚੁੱਕੇ ਹਨ। ਪਵਨ ਸਿੰਘ ਮੁਤਾਬਿਕ ਪਾਕਿਤਾਨ ਵਿੱਚ ਘੱਟ ਗਿਣਤੀਆਂ ਲਈ ਇਸ ਤਰ੍ਹਾਂ ਦੇ ਬਹੁਤ ਸਾਰੇ ਮੌਕੇ ਹਨ ਕਿਉਂਕਿ ਪਾਕਿਸਤਾਨ ਸਰਕਾਰ ਨੇ ਘੱਟ ਗਿਣਤੀਆਂ ਨੂੰ ਰਾਖਵਾਂਕਰਨ ਦਿੱਤਾ ਹੈ । ਪਵਨ ਸਿੰਘ ਦਾ ਕਹਿਣਾ ਹੈ ਕਿ ਉਸ ਵਾਂਗ ਹੋਰ ਸਿੱਖ ਜਾਂ ਘੱਟ ਗਿਣਤੀ ਲੋਕ ਇਸ ਆਹੁਦੇ ਨੂੰ ਪਾ ਸਕਦੇ ਹਨ ਪਰ ਇੱਥੇ ਲੋੜ ਮਿਹਨਤ ਕਰਨ ਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment