Advertisment

ਪੰਜਾਬ ਹੜ੍ਹ ਪੀੜ੍ਹਤਾਂ ਲਈ ਮੀਕਾ ਸਿੰਘ ਵੱਲੋਂ ਖਾਲਸਾ ਏਡ ਨੂੰ ਦਿੱਤੀ ਜਾਵੇਗੀ 25 ਲੱਖ ਦੀ ਮਦਦ

author-image
By Aaseen Khan
New Update
ਪੰਜਾਬ ਹੜ੍ਹ ਪੀੜ੍ਹਤਾਂ ਲਈ ਮੀਕਾ ਸਿੰਘ ਵੱਲੋਂ ਖਾਲਸਾ ਏਡ ਨੂੰ ਦਿੱਤੀ ਜਾਵੇਗੀ 25 ਲੱਖ ਦੀ ਮਦਦ
Advertisment
ਮੀਕਾ ਸਿੰਘ ਪਿਛਲੇ ਦਿਨੀਂ ਇਹ ਨਾਮ ਸੁਰਖ਼ੀਆਂ 'ਚ ਬਣਿਆ ਰਿਹਾ ਉਹ ਵੀ ਪਾਕਿਸਤਾਨ ਜਾ ਕੇ ਸ਼ੋਅ ਲਗਾਉਣ ਦੇ ਲਈ। ਫ਼ਿਲਮ ਇੰਡਸਟਰੀ 'ਚ ਕੰਮ ਕਰਨ 'ਤੇ ਬੈਨ ਲਗਾਇਆ ਗਿਆ ਤੇ ਫਿਰ ਮਾਫੀ ਤੋਂ ਬਾਅਦ ਉਸ ਬੈਨ ਨੂੰ ਵਾਪਿਸ ਲੈ ਲਿਆ ਗਿਆ। ਪਰ ਹੁਣ ਇੱਕ ਵਾਰ ਫਿਰ ਮੀਕਾ ਸਿੰਘ ਸੁਰਖੀਆਂ 'ਚ ਆ ਗਏ ਹਨ ਪਰ ਹੁਣ ਕਿਸੇ ਵਿਵਾਦ ਦੇ ਚਲਦਿਆਂ ਨਹੀਂ ਬਲਕਿ ਦਾਨ ਦੇ ਚਲਦਿਆਂ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ, ਮਹਾਰਾਸ਼ਟਰ ਅਤੇ ਰਾਜਸਥਾਨ ਵਰਗੇ ਸੂਬੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਮੀਕਾ ਸਿੰਘ ਨੇ ਇਹਨਾਂ ਹੜ੍ਹਾਂ 'ਚ ਸੇਵਾ ਕਰ ਰਹੀ ਸੰਸਥਾ ਖਾਲਸਾ ਏਡ ਨੂੰ 25 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੀਕਾ ਸਿੰਘ ਨੇ ਇਸ ਦਾ ਐਲਾਨ ਇੱਕ ਵੀਡੀਓ ਜਾਰੀ ਕਰਕੇ ਦਿੱਤਾ ਹੈ ਜਿਸ ਨੂੰ ਖਾਲਸਾ ਏਡ ਵੱਲੋਂ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ। ਮੀਕਾ ਸਿੰਘ ਦਾ ਸ਼ੋਅ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ.ਸੀ. 'ਚ ਹੋਣ ਜਾ ਰਿਹਾ ਹੈ ਜਿਸ ਤੋਂ ਇਕੱਠਾ ਹੋਇਆ ਰੁਪਿਆ ਉਹ ਖਾਲਸਾ ਏਡ ਨੂੰ ਦੇਣ ਜਾ ਰਹੇ ਹਨ। ਹੋਰ ਵੇਖੋ : ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ publive-image ਏਥੇ ਮੀਕਾ ਸਿੰਘ ਦਾ ਕਹਿਣਾ ਹੈ ਕਿ ਉਂਝ ਤਾਂ ਬਹੁਤ ਸਾਰੀਆਂ ਸੰਸਥਾਵਾਂ ਸਮਾਜ ਸੇਵਾ ਦਾ ਕੰਮ ਕਰ ਰਹੀਆਂ ਹਨ ਪਰ ਉਹਨਾਂ ਨੂੰ ਖਾਲਸਾ ਏਡ ਦਾ ਕੰਮ ਕਰਨ ਢੰਗ ਕਾਫੀ ਚੰਗਾ ਲੱਗਿਆ ਹੈ ਜਿਸ ਕਾਰਨ ਉਹ ਇਹ ਮਦਦ ਰਾਸ਼ੀ ਖਾਲਸਾ ਏਡ ਨੂੰ ਦੇਣ ਜਾ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment