ਮੀਕਾ ਸਿੰਘ ਦਾ ਨਵਾਂ ਗਾਣਾ ‘ਕੇ.ਆਰ.ਕੇ ਕੁੱਤਾ’ ਹੋਇਆ ਰਿਲੀਜ਼

Written by  Rupinder Kaler   |  June 12th 2021 03:59 PM  |  Updated: June 12th 2021 04:00 PM

ਮੀਕਾ ਸਿੰਘ ਦਾ ਨਵਾਂ ਗਾਣਾ ‘ਕੇ.ਆਰ.ਕੇ ਕੁੱਤਾ’ ਹੋਇਆ ਰਿਲੀਜ਼

ਮੀਕਾ ਸਿੰਘ ਨੂੰ ਭਾਵੇਂ ਕਮਾਲ ਆਰ ਖ਼ਾਨ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਤੇ ਬਣਾਇਆ ਗਾਣਾ ਰਿਲੀਜ਼ ਕਰਕੇ ਦਿਖਾਵੇ । ਇਸ ਦੇ ਬਾਵਜੂਦ ਮੀਕਾ ਨੇ ਕੇ.ਆਰ.ਕੇ ਕੁੱਤਾ ਟਾਈਟਲ ਹੇਠ ਗਾਣਾ ਰਿਲੀਜ਼ ਕਰ ਦਿੱਤਾ ਹੈ । ਮੀਕਾ ਨੇ ਇਸ ਗੀਤ ਨੂੰ 11 ਜੂਨ ਨੂੰ ਯੂ-ਟਿਊਬ ‘ਤੇ ਜਾਰੀ ਕੀਤਾ ਹੈ।

Pic Courtesy: twitter

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਦਾ ਵੀਡੀਓ ਕੀਤਾ ਸਾਂਝਾ, ਡਾਂਸ ਕਰਦੀਆਂ ਆਈਆਂ ਨਜ਼ਰ

ਮੀਕਾ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ‘ਕੇ.ਆਰ.ਕੇ ਕੁੱਤਾ’ ਗਾਣੇ ਦੇ ਰਿਲੀਜ਼ ਹੋਣ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਆਪਣੀ ਨਵੀਂ ਮਿਊਜ਼ਿਕ ਵੀਡੀਓ ਦੀ ਪੋਸਟ ਸਾਂਝੀ ਕਰਦਿਆਂ ਉਸਨੇ ਲਿਖਿਆ ‘ਦੋਸਤੋ ਸਾਲ ਦਾ ਮੋਸਟ ਅਵੇਟੇਡ ਗਾਣਾ’ ਕੇਆਰਕੇ ਕੁੱਤਾ ‘ਜਾਰੀ ਕੀਤਾ ਗਿਆ ਹੈ। ਮੇਰੇ ਬੇਟੇ ਕਮਾਲ ਆਰ ਖਾਨ ਕਿਰਪਾ ਕਰਕੇ ਹੁਣ ਇਸ ਗਾਣੇ ‘ਤੇ ਆਪਣੀ ਸਮੀਖਿਆ ਦਿਓ।

 

ਮੈਂ ਇਸ ਗਾਣੇ ਨੂੰ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ। ਇਸਦੇ ਨਾਲ ਹੀ ਮੀਕਾ ਨੇ ਇਸ ਗਾਣੇ ਦਾ ਯੂਟਿਊਬ ਲਿੰਕ ਵੀ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਕਾ ਸਿੰਘ ਤੇ ਕਮਾਲ ਆਰ ਖਾਨ ਵਿਚਾਲੇ ਵਿਵਾਦ ਕਈ ਦਿਨਾਂ ਤੋਂ ਚੱਲ ਰਿਹਾ ਹੈ । ਦੋਵਂੇ ਇੱਕ ਦੂਜੇ ਤੇ ਟਿੱਪਣੀਆਂ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network