Mister Mummy First Look: ਰਿਤੇਸ਼ ਦੇਸ਼ਮੁਖ ਨਿਭਾਉਣਗੇ ਅਸਾਧਾਰਨ ਕਿਰਦਾਰ, ਜੇਨੇਲੀਆ ਡਿਸੂਜ਼ਾ ਲੰਬੇ ਸਮੇਂ ਬਾਅਦ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

Written by  Lajwinder kaur   |  February 04th 2022 04:31 PM  |  Updated: February 04th 2022 04:31 PM

Mister Mummy First Look: ਰਿਤੇਸ਼ ਦੇਸ਼ਮੁਖ ਨਿਭਾਉਣਗੇ ਅਸਾਧਾਰਨ ਕਿਰਦਾਰ, ਜੇਨੇਲੀਆ ਡਿਸੂਜ਼ਾ ਲੰਬੇ ਸਮੇਂ ਬਾਅਦ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

ਬਾਲੀਵੁੱਡ ਦੀ ਮਸ਼ਹੂਰ ਜੋੜੀ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਨੇ। ਪਰ ਇਸ ਵਾਰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ Mister Mummy ਚਰਚ ‘ਚ ਬਣ ਗਏ ਨੇ।

ਹੋਰ ਪੜ੍ਹੋ : ਲਓ ਜੀ ਤਰਸੇਮ ਜੱਸੜ ਨੇ ਫ਼ਿਲਮ ‘ਗਲਵੱਕੜੀ’ ਦੀ ਨਵੀਂ ਰਿਲੀਜ਼ ਡੇਟ ਦਾ ਕੀਤਾ ਐਲਾਨ, ਸਾਂਝਾ ਕੀਤਾ ਖ਼ੂਬਸੂਰਤ ਪੋਸਟਰ

ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਪਰ ਹੁਣ ਰਿਤੇਸ਼ ਅਤੇ ਜਿਨਿਲਿਆ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਦੇ ਵਿਆਹ ਦੀ ਦਸਵੀਂ ਵਰ੍ਹੇਗੰਢ ਦੇ ਮੌਕੇ 'ਤੇ ਉਨ੍ਹਾਂ ਦੀ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ। ਫ਼ਿਲਮ ਦਾ ਟਾਈਟਲ ਮਿਸਟਰ ਮੰਮੀ ਹੈ। ਇਹ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੈ। ਇਸ ਨਾਲ ਰਿਤੇਸ਼ ਅਤੇ ਜੇਨੇਲੀਆ ਇੱਕ ਦਹਾਕੇ ਬਾਅਦ ਪਰਦੇ 'ਤੇ ਇਕੱਠੇ ਵਾਪਸੀ ਕਰਨਗੇ।

riteish deshmukh and genelia desuza pic Image Source- Google

4 ਫਰਵਰੀ ਨੂੰ ਮੇਕਰਸ ਨੇ ਪੋਸਟਰਾਂ ਦੇ ਨਾਲ ਫ਼ਿਲਮ ਦਾ ਐਲਾਨ ਕੀਤਾ ਸੀ। ਇਨ੍ਹਾਂ ਪੋਸਟਰਾਂ 'ਤੇ ਰਿਤੇਸ਼ ਅਤੇ ਜੇਨੇਲੀਆ ਨੂੰ ਗਰਭਵਤੀ ਦਿਖਾਇਆ ਗਿਆ ਹੈ ਅਤੇ ਟੈਗ ਲਾਈਨ ਹੈ- ਭਰਪੂਰ ਦਿਲ ਕਾਮੇਡੀ ‘ਪੇਟ ਸੇ’...। ਮਿਸਟਰ ਮੰਮੀ ਦਾ ਨਿਰਦੇਸ਼ਨ ਸ਼ਾਦ ਅਲੀ ਕਰ ਰਹੇ ਹਨ, ਜਦਕਿ ਭੂਸ਼ਣ ਕੁਮਾਰ ਅਤੇ ਹੈਕਟਿਕ ਸਿਨੇਮਾਜ਼ ਪ੍ਰਾਈਵੇਟ ਲਿਮਟਿਡ ਪ੍ਰੋਡਿਊਸ ਕਰ ਰਹੇ ਹਨ। ਪੋਸਟਰ ਤੇ ਦੇਖ ਸਕਦੇ ਹੋਏ ਰਾਕੇਸ਼ ਵੀ ਪ੍ਰੈਂਗਨੇਟ ਨਜ਼ਰ ਆ ਰਹੇ ਨੇ। ਇਹ ਮਜ਼ੇਦਾਰ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

mister mummy poster released

ਹੋਰ ਪੜ੍ਹੋ : ਅਦਾਕਾਰ ਗੈਵੀ ਚਾਹਲ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਇਹ ਖ਼ਾਸ ਤਸਵੀਰ, ਕਲਾਕਾਰ ਦੇ ਰਹੇ ਨੇ ਵਧਾਈਆਂ

ਤੁਹਾਨੂੰ ਦੱਸ ਦੇਈਏ, ਰਿਤੇਸ਼ ਅਤੇ ਜੇਨੇਲੀਆ ਆਖਰੀ ਵਾਰ 2012 ਦੀ ਫਿਲਮ 'ਤੇਰੇ ਨਾਲ ਲਵ ਹੋ ਗਿਆ' ਵਿੱਚ ਇਕੱਠੇ ਆਏ ਸਨ। ਵਿਆਹ ਤੋਂ ਬਾਅਦ ਇਨ੍ਹਾਂ ਦੋਹਾਂ ਨੂੰ ਕਦੇ ਵੀ ਪਰਦੇ 'ਤੇ ਇਕੱਠੇ ਆਉਣ ਦਾ ਮੌਕਾ ਨਹੀਂ ਮਿਲਿਆ। ਇਸ ਦੌਰਾਨ ਰਿਤੇਸ਼ ਫਿਲਮਾਂ 'ਚ ਨਜ਼ਰ ਆਉਂਦੇ ਰਹੇ ਪਰ ਜੇਨੇਲੀਆ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ। ਰਿਤੇਸ਼ ਅਤੇ ਜੇਨੇਲੀਆ ਨੇ ਵੀ 2003 ਵਿੱਚ ਫ਼ਿਲਮ 'ਮੁਝੇ ਤੇਰੀ ਕਸਮ' ਤੋਂ ਇਕੱਠੇ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਦੋਵੇਂ 2004 'ਚ ਆਈ ਕਾਮੇਡੀ ਫਿਲਮ 'ਮਸਤੀ' 'ਚ ਇਕੱਠੇ ਨਜ਼ਰ ਆਏ। ਮਿਸਟਰ ਮੰਮੀ ਰਿਤੇਸ਼ ਅਤੇ ਜੇਨੇਲੀਆ ਦੀ ਇਕੱਠੇ ਚੌਥੀ ਫ਼ਿਲਮ ਹੋਵੇਗੀ। ਦੋਵਾਂ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ।

 

 

View this post on Instagram

 

A post shared by Genelia Deshmukh (@geneliad)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network