ਗਣਤੰਤਰ ਦਿਵਸ ਦੇ ਮੌਕੇ ‘ਤੇ ਸੁਨੰਦਾ ਸ਼ਰਮਾ, ਸੰਨੀ ਦਿਓਲ ਅਤੇ ਧਰਮਿੰਦਰ ਨੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ

Written by  Shaminder   |  January 26th 2023 11:50 AM  |  Updated: January 26th 2023 11:50 AM

ਗਣਤੰਤਰ ਦਿਵਸ ਦੇ ਮੌਕੇ ‘ਤੇ ਸੁਨੰਦਾ ਸ਼ਰਮਾ, ਸੰਨੀ ਦਿਓਲ ਅਤੇ ਧਰਮਿੰਦਰ ਨੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ

ਅੱਜ ਗਣਤੰਤਰ ਦਿਵਸ (Republic Day 2023) ਮਨਾਇਆ ਜਾ ਰਿਹਾ ਹੈ ।ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ (Bollywood Stars) ਦੇ ਸਿਤਾਰਿਆਂ ਨੇ ਵੀ ਵਧਾਈ ਦਿੱਤੀ ਹੈ । ਅਦਾਕਾਰ ਸੰਨੀ ਦਿਓਲ ਨੇ ਵੀ ਇਸ ਖ਼ਾਸ ਮੌਕੇ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Republic Day 2023,,, image Source : Google

ਹੋਰ ਪੜ੍ਹੋ : ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਦੇ ਲਈ ਮੰਗੀ ਮੁਆਫ਼ੀ

ਇਸ ਵੀਡੀਓ ‘ਚ ਸੰਨੀ ਦਿਓਲ ਆਪਣੇ ਪਿਤਾ ਅਤੇ ਭਰਾ ਬੌਬੀ ਦਿਓਲ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਨੇ ਦੇਸ਼ ਭਗਤੀ ਦੇ ਨਾਲ ਸਬੰਧਤ ਆਪਣੀਆਂ ਫ਼ਿਲਮਾਂ ਦੀਆਂ ਤਸਵੀਰਾਂ ਵੀ ਵਿਖਾਈਆਂ ਹਨ।

sunny deol with father image From instagram

ਹੋਰ ਪੜ੍ਹੋ : ਗਣਤੰਤਰ ਦਿਵਸ 2023 : ਸ਼ਹੀਦ ਹੋਣ ਤੋਂ ਬਾਅਦ ਵੀ ਸਰਹੱਦਾਂ ਦੀ ਰਾਖੀ ਕਰਦਾ ਹੈ ਇਹ ਫੌਜੀ ਜਵਾਨ, ਬਹਾਦਰੀ ਦੀ ਗਾਥਾ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੰਨੀ ਦਿਓਲ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਦੇ ਫੈਨ ਪੇਜ ‘ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਸੁਨੰਦਾ ਸ਼ਰਮਾ ਤਿਰੰਗਾ ਲਹਿਰਾਉਂਦੀ ਹੋਈ ਨਜ਼ਰ ਆ ਰਹੀ ਹੈ ।

sunanda sharma image from mumbai

ਇਸ ਵੀਡੀਓ ਨੂੰ ਸੁਨੰਦਾ ਦੇ ਫੈਨ ਪੇਜ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਦੱਸ ਦਈਏ ਕਿ ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਅਤੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਵੀ ਕਰ ਚੁੱਕੇ ਹਨ ।

 

View this post on Instagram

 

A post shared by Sunny Deol (@iamsunnydeol)

ਸੰਨੀ ਦਿਓਲ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਦੇਸ਼ ਪਿਆਰ ਨਾਲ ਸਬੰਧਤ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network