Advertisment

ਕੋਰੋਨਾ ਮਰੀਜ਼ਾਂ ਲਈ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ ਆਕਸੀਜ਼ਨ ਦਾ ਲੰਗਰ

author-image
By Rupinder Kaler
New Update
ਕੋਰੋਨਾ ਮਰੀਜ਼ਾਂ ਲਈ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ ਆਕਸੀਜ਼ਨ ਦਾ ਲੰਗਰ
Advertisment
ਦੁਨੀਆ ਤੇ ਜਦੋਂ ਵੀ ਕੋਈ ਵੱਡੀ ਮੁਸੀਬਤ ਆਉਂਦੀ ਹੈ, ਉੱਦੋਂ ਸਿੱਖ ਭਾਈਚਾਰਾ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦਾ ਹੈ । ਹਾਲ ਹੀ ਵਿੱਚ ਇਸ ਦੀ ਮਿਸਾਲ ਦੇਖਣ ਨੂੰ ਮਿਲੀ ਹੈ । ਕੋਰੋਨਾ ਮਹਾਮਾਰੀ ਦੇ ਚਲਦੇ ਜਿੱਥੇ ਦੇਸ਼ ਵਿੱਚ ਆਕਸੀਜ਼ਨ ਸਮੇਤ ਹੋਰ ਮੁੱਢਲੀਆਂ ਸਹੂਲਤਾਂ ਦੀ ਕਮੀ ਹੋ ਗਈ ਹੈ, ਦਿੱਲੀ ਦੇ ਇੱਕ
Advertisment
ਗੁਰਦੁਆਰਾ ਸਾਹਿਬ ਵਿੱਚ ਆਕਸੀਜ਼ਨ ਦਾ ਲੰਗਰ ਲਗਾ ਦਿੱਤਾ ਗਿਆ ਹੈ । publive-image image from Shama Tirpathi's facebook page ਹੋਰ ਪੜ੍ਹੋ :
Advertisment
ਸਲਮਾਨ ਖਾਨ ਦੀ ਇਸ ਹੀਰੋਇਨ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ, ਜਾਣੋ ਰੰਭਾ ਬਾਰੇ ਅਣਜਾਣ ਤੱਥ publive-image image from Shama Tirpathi's facebook page ਦਿੱਲੀ ਦੇ ਇੰਦਰਾਪੁਰਮ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ ਇਹ ਲੰਗਰ ਖਾਲਸਾ ਏਡ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ । ਦਿੱਲੀ ਵਿੱਚ ਜਿਸ ਕਿਸੇ ਨੂੰ ਵੀ ਆਕਸੀਜ਼ਨ ਦੀ ਜ਼ਰੂਰਤ ਹੈ । ਉਹ ਇਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਕਸੀਜ਼ਨ ਲੈ ਸਕਦਾ ਹੈ । ਇਸ ਸਬੰਧ ਵਿੱਚ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । publive-image ਜਿਸ ਵਿੱਚ ਇੱਕ ਸ਼ਖਸ ਕਹਿ ਰਿਹਾ ਹੈ ਕਿ ਜਿਸ ਕਿਸੇ ਨੂੰ ਵੀ ਆਕਸੀਜ਼ਨ ਦੀ ਜ਼ਰੂਰਤ ਹੈ ਉਹ ਉਹਨਾਂ ਕੋਲ ਆ ਕੇ ਆਕਸੀਜ਼ਨ ਲੈ ਸਕਦਾ ਹੈ । ਉਹਨਾਂ ਵੱਲੋਂ ਇਹ ਸੇਵਾ ਪਿੱਛਲੇ ਕਈ ਦਿਨਾਂ ਤੋਂ ਚਲਾਈ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਹਰ ਦਿਨ ਵੱਧ ਰਹੇ ਹਨ । ਜਿਸ ਹਿਸਾਬ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਉਸ ਹਿਸਾਬ ਨਾਲ ਦੇਸ਼ ਵਿੱਚ ਡਾਕਟਰੀ ਸਹੂਲਤਾਂ ਉਪਲਬਧ ਨਹੀਂ ਹਨ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਖਾਲਸਾ ਏਡ ਵੱਲੋਂ ਹਮੇਸ਼ਾ ਵਾਂਗ ਮਨੁੱਖਤਾ ਦੀ ਸੇਵਾ ਲਈ ਕੰਮ ਕੀਤੇ ਜਾ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment