ਗਾਇਕ ਪਰਮੀਸ਼ ਵਰਮਾ ਨੇ ਰੋਮਾਂਟਿਕ ਤਸਵੀਰ ਪੋਸਟ ਕਰਕੇ ਆਪਣੀ ਮੰਗੇਤਰ ਗੀਤ ਗਰੇਵਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | August 22, 2021

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ  (Parmish Verma ) ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਲਵ ਲਾਈਫ ਬਾਰੇ ਖੁਲਾਸਾ ਕਰਦੇ ਹੋਏ ਆਪਣੀ ਦਿਲ ਦੀ ਰਾਣੀ ਯਾਨੀ ਕਿ ਆਪਣੀ ਮੰਗੇਤਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਇਸ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਸੀ । ਇਸ ਖਬਰ ਨੇ ਕਰੋੜਾਂ ਹੀ ਕੁੜੀਆਂ ਦਾ ਦਿਲ ਤੋੜ ਦਿੱਤਾ। ਅੱਜ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ (Geet Grewal) ਦਾ ਬਰਥਡੇਅ ਹੈ।

Parmish Verma-Guneet Image From Instagram

ਹੋਰ ਪੜ੍ਹੋ : ਨਿਰਮਲ ਸਿੱਧੂ ਤੋਂ ਲੈ ਕੇ ਕਰਤਾਰ ਚੀਮਾ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਰੱਖੜੀ ਦੇ ਤਿਉਹਾਰ ਦੀ ਦਿੱਤੀ ਵਧਾਈ

ਹੋਰ ਪੜ੍ਹੋ : ਕਰੀਨਾ ਕਪੂਰ ਨੇ ਛੋਟੇ ਪੁੱਤਰ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਮਾਂ ਦੀ ਗੋਦੀ ‘ਚ ਸਕੂਨ ਨਾਲ ਸੌਂਦਾ ਹੋਇਆ ਨਜ਼ਰ ਆਇਆ ਨੰਨ੍ਹਾ ਜੇਹ

singer parmish verma wished her girl friend geet grewal happy birthday-min

ਗਾਇਕ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਦੇ ਨਾਲ ਰੋਮਾਂਟਿਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘#HappyBirthday Precious. ਇਹ ਮਹੀਨਾ ਤੁਹਾਡੇ ਲਈ ਵੀ ਹੈ @grewalgeet_

Wishing you a Successful and a Powerful Term Ahead 😉❤️ਗਾਉਣਾ ਮੈਨੂੰ ਆਉਂਦਾ ਨੀਂ ਪਰ ਫਿਰ ਮੇਰੇ ਕੋਲ ਸੰਪੂਰਨ “Geet” ਹੈ #WahegureMeharKare #Blessed...ਹੈਪੀ ਬਰਥਡੇਅ 🎈 🎂’ । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਹੋਣ ਵਾਲੀ ਭਾਬੀ ਗੀਤ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ। ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਤੇ ਕਾਮੈਂਟ ਆ ਚੁੱਕੇ ਨੇ।

 

ਦੱਸ ਦਈਏ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਨਾਮਜ਼ਦ ਹੋਈ ਹੈ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਇਸ ਤੋਂ ਇਲਾਵਾ ਉਹ ਬਤੌਰ ਐਕਟਰ ਵੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ।

 

 

0 Comments
0

You may also like