ਰਿਚਾ ਚੱਡਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ

Written by  Shaminder   |  September 30th 2022 11:15 AM  |  Updated: September 30th 2022 11:24 AM

ਰਿਚਾ ਚੱਡਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ

ਰਿਚਾ ਚੱਡਾ (Richa Chadha) ਅਤੇ ਅਲੀ ਫਜ਼ਲ (Ali Fazal)  ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਦੋਵਾਂ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਨੇ ਅਲੀ ਫ਼ਜ਼ਲ ਦੇ ਨਾਂਅ ਦੀ ਮਹਿੰਦੀ ਆਪਣੇ ਹੱਥਾਂ ‘ਤੇ ਲਗਵਾਈ । ਅਦਾਕਾਰਾ ਨੇ ਖੁਦ ਆਪਣੀ ਮਹਿੰਦੀ ਸੈਰੇਮਨੀ (Mehndi Ceremony) ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Richa Chadha and Ali Fazal-min Image Source: Twitter

ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਸਾਲ ‘ਚ ਕਰ ਲੈਂਦਾ ਹੈ ਏਨੀ ਕਮਾਈ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।ਜਾਣਕਾਰੀ ਦੇ ਮੁਤਾਬਕ ਰਿਚਾ ਚੱਡਾ ਦੀ ਮਹਿੰਦੀ ਸੈਰੇਮਨੀ ਦੇ ਲਈ ਰਾਜਸਥਾਨ ਤੋਂ ਪੰਜ ਕਲਾਕਾਰਾਂ ਨੂੰ ਬੁਲਾਇਆ ਗਿਆ ਹੈ । ਪੂਰੇ ਹੱਥ ‘ਤੇ ਸੰਘਣਾ ਡਿਜ਼ਾਇਨ ਹੈ ਅਤੇ ਤਲੀ ਦੇ ਵਿੱਚ ਅਲੀ ਅਤੇ ਰਿਚਾ ਦਾ ਨਾਮ ਮਿਲਾ ਕੇ ਡਿਜ਼ਾਇਨ ਬਣਾਇਆ ਗਿਆ ਹੈ ।

Richa Chadha and Ali Fazal Image Source: Google

ਹੋਰ ਪੜ੍ਹੋ : ਪੰਜਾਬੀ ਗਾਇਕ ਹਰਭਜਨ ਮਾਨ ਨੇ ਪਰਥ ਸਥਿਤ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਇਸ ਦੇ ਨਾਲ ਹੀ ਅੰਗੂਠੇ ‘ਤੇ ਛੋਟਾ  ਮਿੱਕੀ ਮਾਊਸ ਵੀ ਬਣਿਆ ਹੋਇਆ ਹੈ । ਉਨ੍ਹਾਂ ਦੇ ਫੈਨਸ ਨੂੰ ਰਿਚਾ ਦੀ ਮਹਿੰਦੀ ਦਾ ਇਹ ਡਿਜ਼ਾਇਨ ਕਾਫੀ ਪਸੰਦ ਆ ਰਿਹਾ ਹੈ । ਰਿਚਾ ਚੱਡਾ ਅਤੇ ਅਲੀ ਫ਼ਜ਼ਲ ਪਿਛਲੇ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ । ਦੋਵਾਂ ਨੇ ਲਾਕਡਾਊਨ ਤੋਂ ਪਹਿਲਾਂ ਵਿਆਹ ਦਾ ਪਲਾਨ ਬਣਾਇਆ ਸੀ ।

Richa Mehndi Ceremony- Image Source : Instagram

ਪਰ ਲਾਕਡਾਊਨ ਦੇ ਚੱਲਦਿਆਂ ਉਨ੍ਹਾਂ ਨੂੰ ਵਿਆਹ  ਕਰਵਾਉਣ ਦੇ ਲਈ ਦੋ ਸਾਲ ਤੱਕ ਦੇ ਲੰਮੇ ਸਮੇਂ ਦਾ ਇੰਤਜ਼ਾਰ ਕਰਨਾ ਪਿਆ । ਰਿਚਾ ਚੱਡਾ ਅਤੇ ਅਲੀ ਫ਼ਜ਼ਲ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।ਰਿਚਾ  ਅਤੇ ਅਲੀ ਫ਼ਜ਼ਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਸਾਂਝੇ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network