Advertisment

ਬੱਬੂ ਮਾਨ ਦਾ ਨਵਾਂ ਗੀਤ 'ਆਵਾਜ਼' ਹੋਇਆ ਰਿਲੀਜ਼, ਦਰਸ਼ਕਾਂ ਨੂੰ ਗੀਤ ਆ ਰਿਹਾ ਹੈ ਪਸੰਦ

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਬੱਬੂ ਮਾਨ ਦਾ ਨਵਾਂ ਗੀਤ 'ਆਵਾਜ਼' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ  ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

author-image
By Pushp Raj
New Update
Babbu Mann New Song Awaaz

Babbu Mann New Song Awaaz

Listen to this article
0.75x 1x 1.5x
00:00 / 00:00
Advertisment

Babbu Mann New Song Awaaz: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਬੱਬੂ ਮਾਨ ਦਾ ਨਵਾਂ ਗੀਤ 'ਆਵਾਜ਼' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ  ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

Advertisment


ਦੱਸ ਦਈਏ ਬੱਬੂ ਮਾਨ ਗਾਇਕੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਹੀ ਗਾਇਕ ਆਪਣੀ ਸ਼ਾਇਰੀ ਤੇ ਅਪਕਮਿੰਗ ਪ੍ਰੋਜੈਕਟਸ ਸਣੇ ਕਈ ਵੀਡੀਓ ਤੇ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। 

 

Advertisment

ਬੱਬੂ ਮਾਨ ਦਾ ਗੀਤ ਆਵਾਜ਼ ਹੋਇਆ ਰਿਲੀਜ਼


ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਦਿਆਂ ਫੈਨਜ਼ ਨੂੰ ਆਪਣੇ ਨਵੇਂ ਗੀਤ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਗਾਇਕ ਨੇ ਵੀਡੀਓ ਸ਼ੇਅਰ ਕੀਤੀ ਹੈ। 

Advertisment


ਬੱਬੂ ਮਾਨ ਦੇ ਇਸ ਨਵੇਂ ਰਿਲੀਜ਼ ਹੋਏ ਗੀਤ ਦਾ ਟਾਈਟਲ 'ਆਵਾਜ਼' ਹੈ। ਬੱਬੂ ਮਾਨ ਨੇ ਇਹ ਗੀਤ ਪੰਜਾਬੀ ਨਹੀਂ ਸਗੋਂ ਹਿੰਦੀ ਵਿੱਚ ਗਾਇਆ ਹੈ। ਬੱਬੂ ਮਾਨ ਨੇ ਇਸ ਗੀਤ ਦੇ ਬੋਲ ਖ਼ੁਦ ਲਿਖੇ ਹਨ ਤੇ ਖ਼ੁਦ ਹੀ ਗਾਇਆ ਹੈ। ਇਸ ਦੇ ਨਾਲ-ਨਾਲ ਗਾਇਕ ਨੇ ਖ਼ੁਦ ਹੀ ਇਸ ਗੀਤ ਦਾ ਸੰਗੀਤ ਵੀ ਤਿਆਰ ਕੀਤਾ ਹੈ। ਇਸ ਗੀਤ ਨੂੰ Boss Musica ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 


ਇਸ ਗੀਤ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨਜ਼ ਨੇ ਲਿਖਿਆ, ਉਸਤਾਦ ਜੀ ਜਿਨ੍ਹਾਂ ਤੁਸੀਂ ਪੰਜਾਬੀ 'ਚ ਚੰਗਾ ਗਾਉਂਦੇ ਹੋ, ਉਨ੍ਹਾਂ ਹੀ ਹਿੰਦੀ ਵਿੱਚ ਵੀ ਵਧੀਆ ਗਾਉਂਦੇ ਹੋ। 

 

Advertisment

 

ਹੋਰ ਪੜ੍ਹੋ: ਯਾਮੀ ਗੌਤਮ ਸਟਾਰਰ ਫਿਲਮ Article 370 ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

Advertisment


ਬੱਬੂ ਮਾਨ ਦਾ ਵਰਕ ਫਰੰਟ 

ਗਾਇਕ ਬੱਬੂ ਮਾਨ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੇ ਇੱਕ ਦਿੱਗਜ਼ ਗਾਇਕ ਹਨ। ਬੱਬੂ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਬੱਬੂ ਮਾਨ ਗਾਇਕੀ ਦੇ ਨਾਲ-ਨਾਲ ਇੱਕ ਗੀਤਕਾਰ ਤੇ ਅਦਾਕਾਰ ਵਜੋਂ ਵੀ ਮਸ਼ਹੂਰ ਹਨ। ਬੱਬੂ ਮਾਨ ਨੇ ਗੀਤਾਂ ਦੇ ਨਾਲ-ਨਾਲ ਕਈ ਪੰਜਾਬੀ ਫਿਲਮਾਂ ਵਿੱਚ ਬਤੌਰ ਅਦਾਕਾਰ ਵੀ ਕੰਮ ਕੀਤਾ ਹੈ। ਇਨ੍ਹਾਂ ਵਿੱਚ ਹਵਾਏਂ, ਹਸ਼ਰ, ਬਾਜ਼, ਦੇਸੀ ਰੋਮਿਓ, ਏਕਮ ਸਣੇ ਹੋਰ ਕਈ ਫਿਲਮਾਂ ਦੇ ਨਾਮ ਸ਼ਾਮਲ ਹਨ । ਇਨ੍ਹਾਂ ਫਿਲਮਾਂ ਵਿੱਚ ਬੱਬੂ ਮਾਨ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment