Advertisment

ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਦਾ ਗੀਤ 'ਨਸ਼ੇ ਦੀਆਂ ਪੁੜੀਆਂ' ਹੋਇਆ ਰਿਲੀਜ਼, ਵੇਖੋ ਵੀਡੀਓ

ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਚੋਂ ਇੱਕ ਹਨ। ਗੁਰਨਾਮ ਭੁੱਲਰ ਜਲਦ ਹੀ ਆਪਣੀ ਨਵੀਂ ਫਿਲਮ 'ਖਿਡਾਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਹਾਲ ਹੀ 'ਚ ਇਸ ਫਿਲਮ ਦਾ ਨਵਾਂ ਗੀਤ 'ਨਸ਼ੇ ਦੀਆਂ ਪੁੜੀਆਂ' ਰਿਲੀਜ਼ ਹੋਇਆ ਹੈ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

author-image
By Pushp Raj
New Update
Film Khidari song Nashe Diya Purhiyan

Film Khidari song Nashe Diya Purhiyan

Listen to this article
0.75x 1x 1.5x
00:00 / 00:00
Advertisment

Film Khidari song Nashe Diya Purhiyan : ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਚੋਂ ਇੱਕ ਹਨ। ਗੁਰਨਾਮ ਭੁੱਲਰ  (Gurnam Bhullar)  ਜਲਦ ਹੀ ਆਪਣੀ ਨਵੀਂ ਫਿਲਮ 'ਖਿਡਾਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ।  ਫਿਲਮ ਦੇ ਟੀਜ਼ਰ ਤੋਂ ਬਾਅਦ ਇਸ ਫਿਲਮ ਦੇ ਗੀਤ ਵੀ ਰਿਲੀਜ਼ ਕੀਤੇ  ਜਾ ਰਹੇ ਹਨ। ਹਾਲ ਹੀ ਵਿੱਚ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਇੱਕ ਹੋਰ ਨਵਾਂ ਗੀਤ 'ਨਸ਼ੇ ਦੀਆਂ ਪੁੜੀਆਂ' ਰਿਲੀਜ਼ ਕਰ ਦਿੱਤਾ ਗਿਆ ਹੈ। ਫੈਨਜ਼ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। 


ਦੱਸ ਦਈਏ ਕਿ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

Advertisment


ਫਿਲਮ 'ਖਿਡਾਰੀ' ਦਾ ਗੀਤ 'ਨਸ਼ੇ ਦੀਆਂ ਪੁੜੀਆਂ' ਰਿਲੀਜ਼

ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇਸ ਫਿਲਮ ਦੇ ਇਸ ਨਵੇਂ ਗੀਤ 'ਨਸ਼ੇ ਦੀਆਂ ਪੁੜੀਆਂ' ਬਾਰੇ ਵੀ ਅਪਡੇਟ ਸਾਂਝਾ ਕੀਤਾ ਹੈ। ਇਹ ਗੀਤ ਯੂਟਿਊਬ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਇਕ ਨੇ ਇਸ ਗੀਤ ਦੀ ਇੱਕ ਝਲਕ ਸਾਂਝੀ ਕਰਦਿਆਂ ਲਿਖਿਆ, 'ਨਸ਼ੇ ਦੀਆਂ ਪੁੜੀਆਂ' ਨੇ ਅੱਖਾਂ ਤੇਰੀਆਂ, #khadari in cinemas 9 feb। ਗੁਰਨਾਮ ਭੁੱਲਰ ਦੀ ਇਹ ਫਿਲਮ 9 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 

Advertisment

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਖ਼ੁਦ ਗਾਇਆ ਹੈ ਅਤੇ ਇਸ ਗੀਤ ਦੇ ਬੋਲ ਵੀ ਖ਼ੁਦ ਗੁਰਨਾਮ ਭੁੱਲਰ ਦੁਆਰਾ ਲਿਖੇ ਗਏ ਹਨ ਤੇ ਗੀਤ ਦੀ ਕੰਪੋਜੀਸ਼ਨ ਵੀ ਗਾਇਕ ਨੇ ਖ਼ੁਦ ਹੀ ਕੀਤੀ ਹੈ। ਇਸ ਗੀਤ ਨੂੰ ਸੰਗੀਤ ਹਿਮਾਂਸ਼ੂ ਸ਼ਰਮਾ ਵੱਲੋਂ  ਦਿੱਤਾ ਗਿਆ ਹੈ। ਇਸ ਗੀਤ ਨੂੰ ਡਾਇਮੰਡਸਟਾਰ ਵਰਲਡਵਾਈਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਇਸ ਗੀਤ ਨੂੰ ਗੁਰਨਾਮ ਭੁੱਲਰ ਅਤੇ ਪੰਜਾਬੀ ਅਦਾਕਾਰਾ ਸੁਰਭੀ ਜਯੋਤੀ (Surbhi jyoti) ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਵਿੱਚ ਗੁਰਨਾਮ ਭੁੱਲਰ ਤੇ ਸੁਰਭੀ ਜਯੋਤੀ ਰੋਮਾਂਟਿਕ ਕੈਮਿਸਟਰੀ ਵਿਖਾਈ ਗਈ ਹੈ। ਇਹ ਇੱਕ ਰੋਮਾਂਟਿਕ ਗੀਤ ਹੈ ਤੇ ਦਰਸ਼ਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। 


ਫਿਲਮ ਖਿਡਾਰੀ ਦੇ ਵਿੱਚ ਗੁਰਨਾਮ ਭੁੱਲਰ ਦਾ ਦਮਦਾਰ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਫਿਲਮ ਵਿੱਚ ਗੁਰਨਾਮ ਭੁੱਲਰ ਇੱਕ ਕੱਬਡੀ ਖਿਡਾਰੀ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਗੁਰਨਾਮ ਭੁੱਲਰ ਦੇ ਨਾਲ ਇਸ ਫਿਲਮ ਵਿੱਚ ਸੁਰਭੀ ਜਯੋਤੀ ਅਤੇ ਅਦਾਕਾਰ ਕਰਤਾਰ ਚੀਮਾ ਵੀ ਨਜ਼ਰ ਆਉਣਗੇ। 


Advertisment

 

ਹੋਰ ਪੜ੍ਹੋ: ਭਾਰਤੀ ਮੈਂਗੋ ਲੱਸੀ ਨੇ ਵਿਸ਼ਵ ਦੇ ਸਭ ਤੋਂ ਵਧੀਆ ਡੇਅਰੀ ਡਰਿੰਕ ਦਾ ਜਿੱਤਿਆ ਖਿਤਾਬ

ਗੁਰਨਾਮ ਭੁੱਲਰ ਦਾ ਵਰਕ ਫਰੰਟ 


ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਨੇ ਪੰਜਾਬੀ ਇੰਡਸਟਰੀ ਵਿੱਚ ਗਾਇਕ ਹੋਣ ਦੇ ਨਾਲ-ਨਾਲ ਬਤੌਰ ਅਦਾਕਾਰ ਵੀ ਚੰਗਾ ਕੰਮ ਕਰ ਰਹੇ ਹਨ। ਗੁਰਨਾਮ ਭੁੱਲਰ ਨੇ ਬਿੰਦੀ ਸੁਰਖੀ, ਸਹੁਰਿਆਂ ਦਾ ਪਿੰਡ ਆ ਗਿਆ, ਲੇਖ , ਗੁਡੀਆਂ ਪਟੋਲੇ, ਕੋਕਾ ਵਰਗੀਆਂ ਕਈ ਸੁਪਰਹਿੱਟਾਂ ਫਿਲਮਾਂ ਕੀਤੀਆਂ ਹਨ। ਗੁਰਨਾਮ ਭੁੱਲਰ ਕਾਮੇਡੀ, ਰੋਮਾਂਟਿਕ ਤੇ ਗੰਭੀਰ ਵਿਅਕਤੀ ਸਣੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਇਸ ਫਿਲਮ ਵਿੱਚ ਪਹਿਲੀ ਵਾਰ ਅਦਾਕਾਰ ਬਤੌਰ ਖਿਡਾਰੀ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫੈਨਜ਼ ਅਦਾਕਾਰ ਦੀ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment