Advertisment

ਗਿੱਪੀ ਗਰੇਵਾਲ ਦੇ ਗੀਤ 'ਗੈਂਗ ਗੈਂਗ' ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ 'ਵਾਰਨਿੰਗ 2' ਨੂੰ ਲੈ ਕੇ ਚਰਚਾ 'ਚ ਹਨ। ਇਸ ਦੇ ਨਾਲ -ਨਾਲ ਉਨ੍ਹਾਂ ਦੀ ਨਵੀਂ ਐਲਬਮ 'ਰਾਈਡ ਵਿਦ ਮੀ' ਦਾ ਪਹਿਲਾ ਗੀਤ 'ਗੈਂਗ ਗੈਂਗ' ਵੀ ਚਰਚਾ ਹੈ, ਜਿਸ ਦਾ ਟੀਜ਼ਰ ਅੱਜ ਹੀ ਰਿਲੀਜ਼ ਕੀਤਾ ਗਿਆ ਹੈ।

author-image
By Pushp Raj
New Update
Gippy Grewal Song Gang Gang

Gippy Grewal ong Gang Gang teaser

Listen to this article
0.75x 1x 1.5x
00:00 / 00:00
Advertisment

Gippy Grewal Song Gang Gang Teaser out: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ 'ਵਾਰਨਿੰਗ 2' ਨੂੰ ਲੈ ਕੇ ਚਰਚਾ 'ਚ ਹਨ। ਇਸ  ਦੇ ਨਾਲ -ਨਾਲ ਉਨ੍ਹਾਂ ਦੀ ਨਵੀਂ ਐਲਬਮ 'ਰਾਈਡ ਵਿਦ ਮੀ' ਦਾ ਪਹਿਲਾ ਗੀਤ 'ਗੈਂਗ ਗੈਂਗ' ਵੀ ਚਰਚਾ ਹੈ, ਜਿਸ ਦਾ ਟੀਜ਼ਰ ਅੱਜ ਹੀ ਰਿਲੀਜ਼ ਕੀਤਾ ਗਿਆ ਹੈ।

Advertisment


ਦੱਸ ਦਈਏ ਕਿ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਰੁਬਰੂ ਹੁੰਦੇ ਹਨ ਤੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਹਨ।ਹਾਲ ਹੀ 'ਚ ਗਾਇਕ ਨੇ ਆਪਣੇ ਗੀਤ 'ਗੈਂਗ ਗੈਂਗ' (Song Gang Gang) ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਫੈਨਜ਼ ਨਾਲ ਸਾਂਝੀ ਕੀਤੀ ਹੈ।


ਗੀਤ ਦੇ ਇਸ ਟੀਜ਼ਰ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਗਿੱਪੀ ਗਰੇਵਾਲ ਨੇ ਆਵਾਜ਼ ਦਿੱਤੀ ਹੈ, ਜਿਸ ਦੇ ਬੋਲ ਜੇ. ਪੀ. 47 ਵਲੋਂ ਲਿਖੇ ਗਏ ਹਨ ਤੇ ਸੰਗੀਤ ਮੈਡ ਮਿਕਸ ਨੇ ਦਿੱਤਾ ਹੈ। ਟੀਜ਼ਰ ਦੀ ਵੀਡੀਓ ਵੀ ਸ਼ਾਨਦਾਰ ਨਜ਼ਰ ਆ ਰਹੀ ਹੈ, ਜਿਸ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਟੀਜ਼ਰ ਤੋਂ ਇਹ ਗੀਤ ਫੁੱਲ ਭੰਗੜੇ ਵਾਲਾ ਨਜ਼ਰ ਆ ਰਿਹਾ ਹੈ।

 

Advertisment

ਦਰਅਸਲ ਗਿੱਪੀ ਗਰੇਵਾਲ ਦਾ ਗੀਤ ਰਿਲੀਜ਼ ਹੋਣ ਤੋਂ ਪਹਿਲਾਂ 26 ਨਵੰਬਰ ਨੂੰ ਗਾਇਕ ਦੇ ਕੈਨੇਡਾ ਵਾਲੇ ਘਰ 'ਤੇ ਕੁਝ ਅਣਪਛਾਤੇ ਲੋਕਾਂ ਵਲੋਂ ਫਾਇਰਿੰਗ ਹੋਈ ਸੀ, ਜਿਸ ਤੋਂ ਬਾਅਦ ਗਾਇਕ ਨੇ ਆਂਪਣੇ ਗੀਤ ਦੀ ਰਿਲੀਜ਼ ਡੇਟ ਨੂੰ  ਮੁਲਤਵੀ ਕਰ ਦਿੱਤਾ ਸੀ। ਹੁਣ 10 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। 

ਹੋਰ ਪੜ੍ਹੋ: ਧੀ ਤੇ ਪਤੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ ਬਾਲੀਵੁੱਡ ਅਦਾਕਾਰਾ ਨੀਲਮ


ਹਾਲ ਹੀ ਵਿੱਚ ਗਿੱਪੀ ਗਰਵਾਲ ਦੀ ਫਿਲਮ Warning 2 ਦਾ ਗੀਤ 'ਚੰਨ ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫੈਨਜ਼ ਗਿੱਪੀ ਗਰੇਵਾਲ ਦੇ ਇਸ ਨਵੇਂ ਗੀਤ ਦੇ ਜਲਦ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਗਿੱਪੀ ਗਰੇਵਾਲ ਦੀ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਸਾਲ ਗਿੱਪੀ ਗਰੇਵਾਲ ਦੇ ਕੋਲ ਕਈ ਪ੍ਰੋਜੈਕਟਸ ਹਨ। ਇਨ੍ਹਾਂ ਵਿੱਚ 'ਜੱਟ ਨੂੰ ਚੁੜੈਲ ਟੱਕਰੀ', 'ਕੈਰੀ ਆਨ ਜੱਟੀਏ', ਵਾਰਨਿੰਗ 2, ਸ਼ਿੰਦਾ ਸ਼ਿੰਦਾ ਨੋ ਪਾਪਾ ਤੇ ਸ਼ੇਰਾਂ ਦੀ ਕੌਮ ਆਦਿ ਫਿਲਮਾਂ ਸ਼ਾਮਲ ਹਨ।

Advertisment

Stay updated with the latest news headlines.

Follow us:
Advertisment
Advertisment
Latest Stories
Advertisment