Advertisment

ਸਿੱਧੂ ਮੂਸੇਵਾਲਾ ਇੰਝ ਮਨਾਉਂਦੇ ਸੀ ਪਿਤਾ ਬਲਕੌਰ ਸਿੰਘ ਦਾ ਜਨਮਦਿਨ, ਵੇਖੋ ਵੀਡੀਓ

ਮਰਹੂਮ ਪੰਜਾਬੀ  ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਅਜੇ ਵੀ ਗਾਇਕ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਹਮੇਸ਼ਾ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਜਨਮਦਿਨ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ।

author-image
By Pushp Raj
New Update
Sidhu Moosewala

Sidhu Moosewala

Listen to this article
0.75x 1x 1.5x
00:00 / 00:00
Advertisment

Sidhu Moosewala old : ਮਰਹੂਮ ਪੰਜਾਬੀ  ਗਾਇਕ ਸਿੱਧੂ ਮੂਸੇਵਾਲਾ (Sidhu MooseWala) ਬੇਸ਼ਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਅਜੇ ਵੀ ਗਾਇਕ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਹਮੇਸ਼ਾ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਜਨਮਦਿਨ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ।

Advertisment

ਦੱਸ ਦਈਏ ਕਿ ਬੀਤੇ ਦਿਨ ਯਾਨੀ ਕਿ 5 ਜਨਵਰੀ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਜਨਮਦਿਨ ਸੀ। ਗਾਇਕ ਦੇ ਫੈਨਜ਼ ਉਨ੍ਹਾਂ ਦੇ ਪਿਤਾ ਦਾ ਜਨਮਦਿਨ 'ਤੇ ਹਵੇਲੀ ਪੁੱਜੇ। ਬਲਕੌਰ ਸਿੰਘ ਨੇ ਪੁੱਤ ਸਿੱਧੂ ਬਿਨ੍ਹਾਂ ਆਪਣਾ ਜਨਮਦਿਨ ਮਨਾਉਣਾ ਪਿਆ। 

 

Advertisment

ਸਿੱਧੂ ਮੂਸੇਵਾਲਾ ਦੀ ਪੁਰਾਣੀ ਵੀਡੀਓ ਹੋਈ ਵਾਇਰਲ 

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਸਿੱਧੂ ਮੂਸੇਵਾਲੇ ਦੀ ਪੁਰਾਣੀ ਵੀਡੀਓ ਹੈ। ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਆਪਣੇ ਪਿਤਾ ਦਾ ਸ਼ਾਨਦਾਰ ਤਰੀਕੇ ਨਾਲ ਜਨਮਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਵੇਖ ਕੇ ਗਾਇਕ ਦੇ ਫੈਨਜ਼ ਬੇਹੱਦ ਭਾਵੁਕ ਹੋ ਗਏ। ਕਈ ਫੈਨਜ਼ ਨੇ ਗਾਇਕ ਦੇ ਪਿਤਾ ਨੂ ਜਨਮਦਿਨ ਦੀ ਵਧਾਈ ਦਿੱਤੀ ਤੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਆਖੀ। 


ਸਿੱਧੂ ਮੁਸੇਵਾਲਾ ਦੇ ਪਰਿਵਾਰਕ ਮੈਂਬਰਾਂ ਤੇ ਸਿਕਊਰਟੀ ਗਾਰਡਸ ਵੱਲੋਂ ਬਲਕੌਰ ਸਿੰਘ ਦਾ ਕੇੱਕ ਕੱਟ ਕੇ ਜਨਮਦਿਨ ਮਨਾਇਆ ਗਿਆ। ਇਸ ਮੌਕੇ ਹਰ ਕੋਈ ਮਰਹੂਮ ਗਾਇਕ ਨੂੰ ਯਾਦ ਕਰਦਾ ਹੋਇਆ ਨਜ਼ਰ ਆਇਆ ਤੇ ਗਾਇਕ ਦੇ ਪਿਤਾ ਵੀ ਪੁੱਤ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ। ਸਿੱਧੂ ਮੂਸੇਵਾਲਾ ਦੇ ਪਿਤਾ ਦੇ ਜਨਮਦਿਨ ਦੇ ਮੌਕੇ ਗਾਇਕ ਦਾ ਨਵਾਂ ਗੀਤ The Last Wish ਵੀ ਰਿਲੀਜ਼ ਹੋਇਆ ਜਿਸ ਨੂੰ ਵੇਖ ਦਰਸ਼ਕ ਭਾਵੁਕ ਹੋ ਗਏ। 

Advertisment

ਹੋਰ ਪੜ੍ਹੋ: ਸਿੱਧੂ ਮੂਸੇਵਾਲੇ ਦਾ ਨਵਾਂ ਗੀਤ Last Wish ਹੋਇਆ ਰਿਲੀਜ਼, ਸੁਣ ਭਾਵੁਕ ਹੋਏ ਫੈਨਜ਼

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਆਖਰੀ ਇੱਛਾ ਉੱਤੇ ਅਧਾਰਿਤ ਜਾਪਦਾ ਹੈ। ਇਸ ਗੀਤ ਦੇ ਰਾਹੀਂ ਟਾਈਗਰ ਹਲਵਾਰਾ ਦਾ ਡੈਬਿਊ ਹੋ ਰਿਹਾ ਹੈ। ਉਨ੍ਹਾਂ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦੇਣ ਦੇ ਨਾਲ-ਨਾਲ ਲਿਖਿਆ ਤੇ ਖ਼ੁਦ ਹੀ ਕੰਪੋਜ਼ ਕੀਤਾ ਹੈ। ਇਸ ਗੀਤ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਗੀਤ ਵਿੱਚ ਸਿੱਧੂ ਮੂਸੇਵਾਲਾ ਪਰਿਵਾਰਕ ਮੈਂਬਰ ਮਾਤਾ, ਪਿਤਾ, ਭਤੀਜਾ ਤੇ ਦੋਸਤ ਭਾਨਾ ਸਿੱਧੂ ਨੂੰ ਵੀ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਸੰਗੀਤ ਦਿ ਕਿੱਡ ਨੇ ਦਿੱਤਾ ਹੈ ਤੇ ਇਸ ਨੂੰ ਡਾਇਰੈਕਟ ਹੰਨੀ ਸਿੰਘ ਵੱਲੋਂ ਕੀਤਾ ਗਿਆ ਹੈ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment