Advertisment

ਪੰਜਾਬੀ ਸੱਭਿਆਚਾਰ ਦਾ ਦਰਪਣ ਬਣ ਉਭਰੀਆਂ ਕੁਝ ਖਾਸ ਫਿਲਮਾਂ

ਫਿਲਮਾਂ ਜਿੱਥੇ ਸਾਡਾ ਮਨੋਰੰਜਨ ਕਰਦੀਆਂ ਹਨ ਉੱਥੇ ਹੀ ਸਮਾਜਿਕ ਮੁੱਦਿਆਂ ਅਤੇ ਸੱਭਿਆਚਾਰਕ ਪੇਸ਼ਕਾਰੀ ਵੀ ਕਰਦੀਆਂ ਹਨ। ਸੱਭਿਆਚਾਰ, ਰੀਤੀ-ਰਿਵਾਜ, ਕਦਰਾਂ-ਕੀਮਤਾਂ ਦੇ ਕਈ ਪਹਿਲੂ ਹੁੰਦੇ ਹਨ ਅਤੇ ਇਹ ਸਾਡੇ ‘ਤੇ ਹੈ ਕਿ ਅਸੀਂ ਕਿਹੜੇ ਪਹਿਲੂ ਨੂੰ ਆਪਣੀ ਜ਼ਿੰਦਗੀ ‘ਚ ਅਪਣਾਉਂਦੇ ਹਾਂ।  

New Update
Punjabi Movies.jpg
Listen to this article
0.75x 1x 1.5x
00:00 / 00:00
Advertisment

ਫਿਲਮਾਂ ਜਿੱਥੇ ਸਾਡਾ ਮਨੋਰੰਜਨ ਕਰਦੀਆਂ ਹਨ ਉੱਥੇ ਹੀ ਸਮਾਜਿਕ ਮੁੱਦਿਆਂ ਅਤੇ ਸੱਭਿਆਚਾਰਕ ਪੇਸ਼ਕਾਰੀ ਵੀ ਕਰਦੀਆਂ ਹਨ। ਕਿਹਾ ਜਾਂਦਾ ਹੈ ਕਿ ਫਿਲਮਾਂ ਸਮਾਜ ਦਾ ਦਰਪਣ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਜ਼ਰੀਏ ਸਾਨੂੰ ਆਪਣੇ ਬੀਤੇ ਸਮੇਂ ਦੇ ਰੀਤੀ-ਰਿਵਾਜਾਂ, ਕਦਰਾਂ-ਕੀਮਤਾਂ, ਇਤਿਹਾਸ ਦੇ ਨਾਲ-ਨਾਲ ਭਵਿੱਖ ’ਚ ਹੋਣ ਵਾਲੀਆਂ ਘਟਨਾਵਾਂ ਦਾ ਸੰਕੇਤ ਵੀ ਮਿਲਦਾ ਹੈ।

Advertisment

ਅੱਜ ਅਸੀਂ ਇਸ ਲੇਖ ’ਚ ਕੁਝ ਅਜਿਹੀਆਂ ਹੀ ਪੰਜਾਬੀ ਫਿਲਮਾਂ ਦੀ ਚਰਚਾ ਕਰਾਂਗੇ, ਜਿਨ੍ਹਾਂ ’ਚ ਪੰਜਾਬੀ ਸੱਭਿਆਚਾਰ ਝਲਕਦਾ ਹੈ।

ਅਰਦਾਸ (Ardaas)

'ਅਰਦਾਸ' ਫਿਲਮ ‘ਚ ਕਈ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ। ਪੁਰਾਣੇ ਸਮਿਆਂ ‘ਚ ਕੁਝ ਗਵਾਰ ਲੋਕ ਧੀ ਦੇ ਜਨਮ ਨੂੰ ਚੰਗਾ ਨਹੀਂ ਸਮਝਦੇ ਸਨ। ਇਸ ਫਿਲਮ ਦੇ ਜ਼ਰੀਏ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਧਾਰ ਬਣਾ ਕੇ ਇੱਕ ਧੀ ਦੀ ਮਹੱਤਤਾ ਨੂੰ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਫਿਲਮ ਪੇਂਡੂ ਸਭਿਆਚਾਰ ਅਤੇ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਦੀ ਕਹਾਣੀ ਨੂੰ ਵੀ ਬਿਆਨ ਕਰਦੀ ਹੈ।

Advertisment


ਅਸ਼ਕੇ (Ashke)

ਇਹ ਫਿਲਮ ਪੰਜਾਬੀ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਬਹੁਤ ਹੀ ਬਾਖੂਬੀ ਕਰਦੀ ਹੈ। ਇਸ ਦੇ ਨਾਲ ਹੀ ਪੰਜਾਬੀ ਕਦਰਾ-ਕੀਮਤਾਂ ਜਿਵੇਂ ਕਿ ਮਾਪਿਆਂ ਤੋਂ ਬਾਹਰੇ ਹੋ ਕੇ ਕੋਈ ਕੰਮ ਨਾ ਕਰਨਾ, ਉਨ੍ਹਾਂ ਦੀ ਇੱਜ਼ਤ ਕਰਨਾ ਅਤੇ ਦੂਜੇ ਕਲਚਰ ਦਾ ਵੀ ਮਾਨ–ਸਨਮਾਨ ਕਰਨਾ ਆਦਿ ਰੰਗਾਂ ਨੂੰ ਪੇਸ਼ ਕਰਦੀ ਹੈ। 


ਅੰਗਰੇਜ਼ (Angrez)

Advertisment

ਇਹ ਫਿਲਮ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ’ਤੇ ਅਧਾਰਤ ਹੈ ਅਤੇ ਪੰਜਾਬੀ ਪਰੰਪਰਾ , ਪੁਰਾਣੇ ਰੀਤੀ-ਰਿਵਾਜ਼ਾਂ ,ਖਾਸ ਕਰਕੇ ਪੇਂਡੂ ਵਿਆਹਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕਰਦੀ ਹੈ। ਇਸ ਫਿਲਮ ’ਚ ਪੇਂਡੂ ਪਹਿਰਾਵੇ, ਲੋਕ ਗੀਤਾਂ ਆਦਿ ਜ਼ਰੀਏ ਅਸਲ ਪੰਜਾਬ ਦੀ ਮੂਰਤ ਨੂੰ ਪੇਸ਼ ਕੀਤਾ ਗਿਆ ਹੈ।

ਮੰਜੇ ਬਿਸਤਰੇ (Manje Bistre)

Advertisment

ਪੁਰਾਣੇ ਸਮਿਆਂ ’ਚ ਵਿਆਹਾਂ ਮੌਕੇ ਕਿਵੇਂ ਰਿਸ਼ਤੇਦਾਰਾਂ ਦੇ ਠਹਿਰਨ ਦਾ ਇੰਤਜ਼ਾਮ ਕੀਤਾ ਜਾਂਦਾ ਸੀ ਅਤੇ ਉਸ ਦੇ ਲਈ ਪਿੰਡ ਦੇ ਹਰ ਘਰ ਜਾ ਕੇ ਮੰਜੇ ਅਤੇ ਬਿਸਤਰੇ ਲਿਆਂਦੇ ਜਾਂਦੇ ਸਨ। ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ’ਚ ਇਹ ਕਾਰਜ ਹੁਣ ਪੂਰੀ ਤਰ੍ਹਾਂ ਨਾਲ ਖ਼ਤਮ ਹੀ ਹੋ ਗਿਆ ਹੈ ਕਿਉਂਕਿ ਹੁਣ ਤਾਂ ਮੈਰਿਜ ਪੈਲੇਸ ਅਤੇ ਹੋਟਲਾਂ ਦਾ ਹੀ ਬੋਲਬਾਲਾ ਹੋ ਗਿਆ ਹੈ।


ਸ਼ਰੀਕ (Shreek)

ਪੰਜਾਬ ਦਾ ਇਤਿਹਾਸ ਜਿੱਥੇ ਜੁਝਾਰੂ ਸੁਭਾਅ ਨੂੰ ਦਰਸਾਉਂਦਾ ਹੈ ਉੱਥੇ ਹੀ ਆਪਣੇ ਮਾਨ-ਸਨਮਾਨ, ਇੱਜ਼ਤ ਦੇ ਲਈ ਪੰਜਾਬੀ ਲੜਾਈਆਂ ਲਈ ਵੀ ਮਸ਼ਹੂਰ ਹਨ। ਅਣਖ ਦੇ ਨਾਂ ‘ਤੇ ਤਾਂ ਉਹ ਕੁਝ ਵੀ ਕਰ ਜਾਣ। ਪੰਜਾਬੀ ਫਿਲਮ ‘ਸ਼ਰੀਕ’ ਵੀ ਕੁਝ ਇਸ ਤਰ੍ਹਾਂ ਦੀ ਹੀ ਕਹਾਣੀ ਨੂੰ ਪੇਸ਼ ਕਰਦੀ ਹੈ। ਇੱਕ ਪੰਜਾਬੀ ਆਪਣੇ ਪਰਿਵਾਰ, ਇੱਜ਼ਤ, ਜ਼ਮੀਨ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ, ਇਸ ਦੀ ਮੂੰਹ ਬੋਲਦੀ ਤਸਵੀਰ ‘ਸ਼ਰੀਕ’ ਫਿਲਮ ‘ਚ ਪੇਸ਼ ਕੀਤੀ ਗਈ ਹੈ। 

Advertisment


ਢੋਲ ਰੱਤੀ (Dhol Ratti)

ਇਹ ਫਿਲਮ ਰਿਸ਼ਤਿਆਂ ਦੀ ਬੇਜੋੜ ਗਾਥਾ ਹੈ। ਪੇਡੂ ਮਾਹੌਲ ’ਚ ਅਮੀਰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਝਲਕ ਇਸ ਫਿਲਮ ’ਚ ਵੇਖਣ ਨੂੰ ਮਿਲਦੀ ਹੈ। ਸਿਆਸੀ ਹਾਲਾਤਾਂ ਦੇ ਚੱਲਦਿਆਂ ਇੱਕ ਪਰਿਵਾਰ ਨੂੰ ਆਪਣੇ ਸੁਹਰੇ ਘਰ ਜਾ ਕੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਲੰਮੇ ਸਮੇਂ ਤੱਕ ਇਕਠੇ ਇੱਕ ਛੱਤ ਹੇਠ ਰਹਿੰਦਿਆਂ ਉਨ੍ਹਾਂ ਅੰਦਰ ਤਣਾਅ ਪੈਦਾ ਹੋਣ ਲੱਗਦਾ ਹੈ ਅਤੇ ਨਤੀਜੇ ਵੱਜੋਂ ਲੜਾਈ-ਝਗੜੇ ਜਨਮ ਲੈਂਦੇ ਹਨ। ਇਹ ਫਿਲਮ ਆਪਸੀ ਰਿਸ਼ਤਿਆਂ ਦੀ ਸਾਂਝ ਦੇ ਨਾਲ-ਨਾਲ ਉਨ੍ਹਾਂ ਦੀ ਹਦੂਦ ਦੀ ਗੱਲ ਵੀ ਕਰਦੀ ਹੈ।


ੳ ਅ (Uda Aeda)

Advertisment

ਅਸਲ ‘ਚ ਇਹ ਫਿਲਮ ਪੰਜਾਬੀ ਸਭਿਆਚਾਰ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੀ ਮਹੱਤਤਾ ‘ਤੇ ਜ਼ੋਰ ਦਿੰਦੀ ਵਿਖਾਈ ਦਿੰਦੀ ਹੈ। ਜਦੋਂ ਆਧੁਨਿਕ ਸਮੇਂ ‘ਚ ਅੰਗਰੇਜ਼ੀ ਇਕ ਸਟੇਟਸ ਸਿੰਬਲ ਬਣ ਗਈ ਹੈ , ਉੱਥੇ ਹੀ ਮਾਂ ਬੋਲੀ ਆਪਣਾ ਰੁਤਬਾ ਗੁਆ ਰਹੀ ਹੈ। ਇਸ ਫਿਲਮ ‘ਚ ਸੂਏ ‘ਤੇ ਨਹਾਉਣ, ਮਿੱਟੀ ‘ਚ ਖੇਡਣ , ਰਾਤ ਨੂੰ ਬਾਤਾਂ ਪਾਉਣ ਵਰਗੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਅੱਜ ਦੀ ਪੀੜ੍ਹੀ ਨੂੰ ਸਾਵਧਾਨ ਕੀਤਾ ਗਿਆ ਹੈ ।

ਸੱਭਿਆਚਾਰ, ਰੀਤੀ-ਰਿਵਾਜ, ਕਦਰਾਂ-ਕੀਮਤਾਂ ਦੇ ਕਈ ਪਹਿਲੂ ਹੁੰਦੇ ਹਨ ਅਤੇ ਇਹ ਸਾਡੇ ‘ਤੇ ਹੈ ਕਿ ਅਸੀਂ ਕਿਹੜੇ ਪਹਿਲੂ ਨੂੰ ਆਪਣੀ ਜ਼ਿੰਦਗੀ ‘ਚ ਅਪਣਾਉਂਦੇ ਹਾਂ।  ਚੰਗੇ ਅਤੇ ਮਾੜੇ ਕਾਰੇ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਹਰ ਕਲਚਰ ਦਾ ਹਿੱਸਾ ਹੁੰਦੇ ਹਨ।

Advertisment

Stay updated with the latest news headlines.

Follow us:
Advertisment
Advertisment
Latest Stories
Advertisment