Advertisment

ਫਿਲਮ 'ਸ਼ਾਇਰ' ਤੋਂ ਰਿਲੀਜ਼ ਹੋਇਆ ਗੀਤ 'ਮਹਿਬੂਬ ਜੀ', ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸ਼ਾਇਰ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫਿਲਮ 'ਚ ਸਤਿੰਦਰ ਸਰਤਾਜ ਦੇ ਨਾਲ ਨੀਰੂ ਬਾਜਵਾ ਨਜ਼ਰ ਆਵੇਗੀ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ  ਗੀਤ 'ਮਹਿਬੂਬ ਜੀ' ਰਿਲੀਜ਼ ਹੋ ਗਿਆ ਹੈ ਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। 

author-image
By Pushp Raj
New Update
Film Shayar Song Mehboob Ji

Film Shayar Song Mehboob Ji

Listen to this article
0.75x 1x 1.5x
00:00 / 00:00
Advertisment

Film Shayar Song 'Mehboob Ji': ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸ਼ਾਇਰ (Film Shayar)  ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫਿਲਮ 'ਚ ਸਤਿੰਦਰ ਸਰਤਾਜ (Satinder Sartaj) ਦੇ ਨਾਲ ਨੀਰੂ ਬਾਜਵਾ (Neeru Bajwa) ਨਜ਼ਰ ਆਵੇਗੀ। ਹਾਲ ਹੀ 'ਚ ਇਸ ਫਿਲਮ ਦਾ ਪਹਿਲਾ  ਗੀਤ 'ਮਹਿਬੂਬ ਜੀ' ਰਿਲੀਜ਼ ਹੋ ਗਿਆ ਹੈ ਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। 

Advertisment


ਹੁਣ  ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਮੁੜ ਇੱਕ ਵਾਰ ਫਿਰ ਤੋਂ ਪਰਦੇ ਇਕੱਠੇ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਕਲੀ-ਜੋਟਾ ਦੀ ਇਹ ਸੁਪਰਹਿੱਟ ਜੋੜੀ ਹੁਣ ਫਿਰ ਤੋਂ ਰੋਮਾਂਟਿਕ ਦੇ ਨਾਲ ਨਾਲ ਸ਼ਾਇਰਾਨਾ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ। 

Advertisment


ਫਿਲਮ ਸ਼ਾਇਰ ਦਾ ਗੀਤ 'ਮਹਿਬੂਬ ਜੀ' ਹੋਇਆ ਰਿਲੀਜ਼


ਵੈਲੇਨਟਾਈਨ ਵੀਕ (Valentine Week) ਵਿਚਾਲੇ ਹੁਣ ਇਸ ਫਿਲਮ ਸ਼ਾਇਰ ਦਾ ਪਹਿਲਾ  ਗੀਤ 'ਮਹਿਬੂਬ ਜੀ' ਰਿਲੀਜ਼ ਹੋ ਗਿਆ ਹੈ। ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਫਿਲਮ ਦੀ ਲੀਡ ਅਦਾਕਾਰਾ ਨੀਰੂ ਬਾਜਵਾ ਨੇ ਇਸ ਗੀਤ ਦੀ ਝਲਕ ਆਪੋ-ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। 
ਇਸ ਗੀਤ ਦੀ ਵੀਡੀਓ ਸ਼ੇਅਰ ਕਰਦਿਆਂ ਸਤਿੰਦਰ ਸਰਤਾਜ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ, 'ਖ਼ਿਆਲਾਂ ਸਾਡਿਆਂ ‘ਚ ਮਹਿਬੂਬ ਜੀ, ਏਸੇ ਤਰ੍ਹਾਂ ਮਹਿਕਦੇ ਰਿਹੋ !ਆਸਰਾ ਰਹੂਗਾ ਅਹਿਸਾਸ ਨੂੰ, ਦਿਲਾਂ ਵਿੱਚ ਦਹਿਕਦੇ ਰਿਹੋ ! #𝕸𝖊𝖍𝖇𝖔𝖔𝖇𝕵𝖎 ਮਹਿਬੂਬ ਜੀ محبوب جی #𝕆𝕦𝕥ℕ𝕠𝕨'

 

Advertisment

ਫਿਲਮ ਸ਼ਾਇਰ ਦਾ ਗੀਤ 'ਮਹਿਬੂਬ ਜੀ' 


ਫਿਲਮ ਸ਼ਾਇਰ ਦੇ ਇਸ ਗੀਤ ਮਹਿਬੂਬ ਜੀ ਬਾਰੇ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ ਖ਼ੁਦ ਸਤਿੰਦਰ ਸਰਤਾਜ ਨੇ ਲਿਖੇ ਹਨ। ਇਸ ਗੀਤ ਨੂੰ ਆਵਾਜ਼ ਸਤਿੰਦਰ ਸਰਤਾਜ ਅਤੇ ft. ਨੀਰੂ ਬਾਜਵਾ ਨੇ ਦਿੱਤੀ ਹੈ। ਇਸ ਗੀਤ ਨੂੰ ਸੰਗੀਤ 'ਬੀਟ ਮਿਨੀਸਟਰ' ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਨੂੰ ਸਪੀਡ ਰਿਕਾਰਡਸ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਉੱਤੇ ਫਿਲਮਾਇਆ ਗਿਆ ਹੈ। ਇਹ ਗੀਤ ਇੱਕ ਜੋੜੇ ਦੀ ਪ੍ਰੇਮ ਕਹਾਣੀ ਨੂੰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਪੇਸ਼ ਕਰਦਾ ਹੈ। ਇਸ ਗੀਤ ਦੇ ਕੁਝ ਦ੍ਰਿਸ਼ ਬੇਹੱਦ ਹੀ ਪ੍ਰਭਾਵਸ਼ਾਲੀ ਤੇ ਸਾਦਗੀ ਭਰੇ ਅੰਦਾਜ਼ ਵਿੱਚ ਫਿਲਮਾਏ ਗਏ ਹਨ।

Advertisment

ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ 

 
ਇਹ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਰਿਲੀਜ਼ ਹੋਣ ਦੇ ਕੁਝ ਘੰਟਿਆਂ ਮਗਰੋਂ ਹੀ ਗੀਤ ਟ੍ਰੈਂਡਿੰਗ ਵਿੱਚ ਛਾਇਆ ਹੋਇਆ ਹੈ। ਇਸ ਗੀਤ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਗੀਤ ਦੀ ਵੀਡੀਓ ਹੇਠ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

Advertisment



ਹੋਰ ਪੜ੍ਹੋ: Happy Birthday Jass Manak: 31 ਸਾਲਾਂ ਦੇ ਹੋਏ ‘ਲਹਿੰਗਾ’ ਫੇਮ ਗਾਇਕ ਜੱਸ ਮਾਣਕ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ


ਇੱਕ ਫੈਨ ਨੇ ਸਰਤਾਜ ਦੀ ਗਾਇਕੀ ਦੀ ਤਾਰੀਫ ਕਰਦਿਆਂ ਲਿਖਿਆ, 'ਇਹ ਗੀਤ ਸੁਣ ਕੇ ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦਾ ਹੈ ਤੇ ਨਾਲੇ ਖਿੱਚ ਪਾਉਂਦਾ ❤ Love u ❣️। ਇੱਕ ਹੋਰ ਯੂਜ਼ਰ ਨੇ ਲਿਖਿਆ, 'ਨੀਰੂ ਜੀ ਨੇ ਕਿੰਨੀ ਵਧੀਆ ਐਕਟਿੰਗ ਸਤਿਦਰ ਵੀਰ ਜੀ ਦਾ ਗੀ ਦਿਲ ਨੂੰ ਛੂ ਗਿਆ।' ਇੱਕ ਹੋਰ ਨੇ ਲਿਖਿਆ, ' ਬਹੁਤ ਵਧਿਆ ਗੀਤ ਹੈ, ਗੀਤਾਂ ਦਾ ਜਾਦੂਗਰ✨🎊 ਆਇਆ ਏ, ਸਾਡੇ ਦਿਲਾਂ❤️ ਤੇ ਰਾਜ ਕਰਦਾ ਆਇਆ ਏ, ਸੁਣਦੇ ਹਾਂ ਕਿ ਬਣ ਸ਼ਾਇਰ🖋️📖 ਰੰਗ ਐਸਾ ਸਾਡੇ ਦਿਲਾਂ❤️ ਨੂੰ ਚੜਾਵੇਗਾ ਜੋ ਹਮੇਸ਼ਾ ਗੂੜ੍ਹਾ ਹੁੰਦਾ ਜਾਵੇਗਾ।ਸਰਤਾਜ ਜੀ! ਤੁਸੀਂ ਜੋ ਸਾਨੂੰ ਏ ਗੀਤ ਫਿਲਮ ਦੇ ਰਿਲੀਜ਼ ਹੋਣ ਤੋਂ ਇੰਨਾ ਪਹਿਲਾਂ ਹੀ ਅੱਜ ਸਾਨੂੰ ਸੁਣਾਇਆ ਏ ਸੱਚੀ ਅਸੀਂ ਸੁਣ ਸੁਣ ਤੁਹਾਡੇ ਵਿੱਚ ਹੀ ਲੀਣ ਹੋ ਜਾਣਾ ਹੈ........ ਕੁਦਰਤੀ ।'

Advertisment

Stay updated with the latest news headlines.

Follow us:
Advertisment
Advertisment
Latest Stories
Advertisment