Advertisment

ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਤੋਂ ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਇਆ ਗੀਤ 'ਪਰਿੰਦੇ', ਵੇਖੋ ਵੀਡੀਓ

ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੀ ਆਉਣ ਵਾਲੀ ਫਿਲਮ ‘ਜੱਟ ਨੂ ਚੁੜੈਲ ਟੱਕਰੀ’ ਦਾ ਪਹਿਲਾ ਗੀਤ ਪਰਿੰਦੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। 

New Update
Film Jatt Nuu Chudail Takri Song Parindey

Film Jatt Nuu Chudail Takri Song Parindey

Listen to this article
0.75x 1x 1.5x
00:00 / 00:00
Advertisment

Film Jatt Nuu Chudail Takri Song Parindey: ਪੰਜਾਬੀ ਫਿਲਮ ਇੰਡਸਟਰੀ ਦਿਨੋਂ ਦਿਨ ਵਧ ਰਹੀ ਹੈ। ਹਰ ਗੁਜ਼ਰਦੇ ਦਿਨ ਦੇ ਨਾਲ, ਇੱਥੇ ਨਵੇਂ ਤੇ ਦਿਲਚਸਪ ਪ੍ਰੋਜੈਕਟਾਂ ਦਾ ਐਲਾਨ ਹੋ ਰਿਹਾ ਹੈ ਜੋ ਕਿ ਦਰਸ਼ਕਾਂ ਨੂੰ ਸਿਨੇਮਾ ਵੱਲ ਜਾਣ ਲਈ ਮਜ਼ਬੂਰ ਕਰ ਰਿਹਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੀ ਆਉਣ ਵਾਲੀ ਫਿਲਮ ‘ਜੱਟ ਨੂ ਚੁੜੈਲ ਟੱਕਰੀ’ ਦਾ ਪਹਿਲਾ ਗੀਤ ਪਰਿੰਦੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। 

Advertisment


ਸਰਗੁਨ ਮਹਿਤਾ (Sargun Mehta) ਤੇ ਗਿੱਪੀ ਗਰੇਵਾਲ (Gippy Grewal) ਦੋਹਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵਧੀਆ ਤੇ ਮਸ਼ਹੂਰ ਕਲਾਕਾਰਾਂ 'ਚ ਗਿਣਿਆ ਜਾਂਦਾ ਹੈ। ਇਸ ਲਈ ਫੈਨਜ਼ ਦੋਹਾਂ ਦੀ ਆਉਣ ਵਾਲੀ ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


ਫਿਲਮ ‘ਜੱਟ ਨੂ ਚੁੜੈਲ ਟੱਕਰੀ’ ਦਾ ਗੀਤ 'ਪਰਿੰਦੇ' ਹੋਇਆ ਰਿਲੀਜ਼

Advertisment

ਇਸ ਫਿਲਮ 'ਜੱਟ ਨੂੰ ਚੁੜੈਲ ਟੱਕਰੀ' Film Jatt Nuu Chudail Takri  ਦੇ ਪਹਿਲੇ ਗੀਤ ਬਾਰੇ ਗੱਲ ਕਰੀਏ ਤਾਂ ਇਸ ਦਾ ਟਈਟਲ 'ਪਰਿੰਦੇ' ਹੈ। ਇਸ ਗੀਤ ਨੂੰ  ਮਸ਼ਹੂਰ ਗਾਇਕ ਬੀ ਪਰਾਕ (B Praak) ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਹਰਮਨਜੀਤ ਵੱਲੋਂ ਲਿਖੇ ਗਏ ਹਨ। ਇਸ ਗੀਤ ਦਾ ਮਿਊਜ਼ਿਕ ਐਵੀ ਸਰ੍ਹਾ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਸਰਗੁਨ ਮਹਿਤਾ, ਰਵੀ ਪ੍ਰਕਾਸ਼ ਦੁੱਬੇ, ਜਾਨੀ ਅਤੇ ਅਰਵਿੰਦਰ ਖਹਿਰਾ ਹਨ। ਇਸ ਗੀਤ ਨੂੰ ਸਪੀਡ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 


ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦੇ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਵਿੱਚ ਗਿੱਪੀ ਗਰੇਵਾਲ ਸਰਗੁਨ ਮਹਿਤਾ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਦੋਹਾਂ ਕਲਾਕਾਰਾਂ ਨੇ ਫਿਲਮ ਦਾ ਪੋਸਟਰ ਵੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਸੀ ਤੇ ਆਪਣੇ ਇਸ ਫਿਲਮ ਦੀ ਰਿਲੀਜ਼ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। 

Advertisment

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਥਿਤ ਹੈਰੀਟੇਜ਼ ਸਟ੍ਰੀਟ 'ਤੇ ਫੋਟੋਸ਼ੂਟ ਕਰਨ 'ਤੇ ਲਗਾਈ ਗਈ ਪਾਬੰਦੀ


ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦੀ ਸਟਾਰ ਕਾਸਟ

ਫਿਲਮ ਬਾਰੇ ਗੱਲ ਕਰੀਏ ਤਾਂ ਫਿਲਮ ਵਿੱਚ ਸਰਗੁਨ ਮਹਿਤਾ ਅਤੇ ਗਿੱਪੀ ਤੋਂ ਇਲਾਵਾ, ਰੂਪੀ ਗਿੱਲ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ ਇੱਕ ਹੌਰਰ-ਕਾਮੇਡੀ 'ਤੇ ਅਧਾਰਿਤ ਹੈ, ਜਿੱਥੇ ਇਹ ਫਿਲਮ ਦਰਸ਼ਕਾਂ ਨੂੰ ਡਰਾਏਗੀ, ਉੱਥੇ ਹੀ ਫਿਲਮ ਦੇ ਕਲਾਕਾਰ ਆਪਣੀ ਕਾਮੇਡੀ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਫਿਲਮ ਦੇ ਮਜ਼ੇਦਾਰ ਟਾਈਟਲ ਦੇ ਚੱਲਦੇ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment