Advertisment

ਟੀਵੀ ਜਗਤ ਦੇ ਇਸ ਪੰਜਾਬੀ ਗੱਭਰੂ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਮਾਂ ਤੋਂ ਬਹੁਤ ਮਾਰ ਖਾਈ ਏ, ਦੇਖੋ ਇਹ ਵੀਡੀਓ

author-image
By Lajwinder kaur
New Update
ਟੀਵੀ ਜਗਤ ਦੇ ਇਸ ਪੰਜਾਬੀ ਗੱਭਰੂ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਮਾਂ ਤੋਂ ਬਹੁਤ ਮਾਰ ਖਾਈ ਏ, ਦੇਖੋ ਇਹ ਵੀਡੀਓ
Advertisment
ਰਿਆਲਟੀ ਸ਼ੋਅ ਦੇ ਬਾਦਸ਼ਾਹ ਕਹੇ ਜਾਣ ਵਾਲੇ ਪ੍ਰਿੰਸ ਨਰੂਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਇੰਸਟਾਗ੍ਰਾਮ ਉੱਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਮਾਂ ਦਾ ਡਰ, ਕਿਸ-ਕਿਸ ਨੇ ਮੇਰੇ ਵਾਂਗ ਬਹੁਤ ਮਾਰ ਖਾਈ ਹੈ ਮਾਂ ਤੋਂ’ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਲਵ ਯੂ ਕਹਿੰਦੇ ਹੋਏ ਟੈਗ ਵੀ ਕੀਤਾ ਹੈ ।
 
View this post on Instagram
 

Maa ka dar kis kis ko hai kis ne mere tarha bhttttt mar khai hai maa se @asha.narula.988 love u mummy @yuvikachaudhary

A post shared by Prince Yuvika Narula (@princenarula) on

Advertisment
 Vote for your favourite : https://wp.ptcpunjabi.co.in/voting/Prince Yuvika Narula-1 ਜੇ ਗੱਲ ਕਰੀਏ ਇਸ ਵੀਡੀਓ ਦੀ ਤਾਂ ਇਹ ਉਨ੍ਹਾਂ ਨੇ ਆਪਣੀ ਲਾਈਫ ਪਾਟਨਰ ਯੁਵਿਕਾ ਚੌਧਰੀ ਦੇ ਨਾਲ ਮਸਤੀ ਲਈ ਬਣਾਈ ਹੈ । ਇਸ ‘ਚ ਦੋਵੇਂ ਛੋਟੇ ਬੱਚਿਆਂ ਦੀ ਆਵਾਜ਼ ਉੱਤੇ ਐਕਟ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਯੁਵਿਕਾ ਉਸ ਬੱਚੇ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਹਿੰਦਾ ਹੈ ਕਿ ਮੇਰੇ ਵਾਲ ਇੰਨੇ ਛੋਟੇ ਕਰਦੋ ਕਿ ਮੇਰੀ ਮੰਮੀ ਦੇ ਹੱਥ ‘ਚ ਨਾ ਆਉਣ । ਉਧਰ ਪ੍ਰਿੰਸ ਕਹਿੰਦਾ ਹੈ ਮੁਝੇ ਤੋਂ ਗੰਜਾ ਹੀ ਕਰ ਦੋ । ਦੋਵਾਂ ਦਾ ਇਹ ਹਾਸੇ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਅਜੇ ਤੱਕ ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ । Prince Yuvika Narula-2 ਜੇ ਗੱਲ ਕਰੀਏ ਪ੍ਰਿੰਸ ਨਰੂਲਾ ਦੀ ਤਾਂ ਉਨ੍ਹਾਂ ਮਿਸਟਰ ਪੰਜਾਬ ਤੋਂ ਰਿਆਲਟੀ ਸ਼ੋਅ ‘ਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਦੇ ਕਈ ਰਿਆਲਟੀ ਸ਼ੋਅਜ਼ ਕੀਤੇ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ । ਉਨ੍ਹਾਂ ਨੂੰ ਆਪਣੀ ਲਾਈਫ ਪਾਟਨਰ ਦੇ ਨਾਲ ਮੁਲਾਕਾਤ ਵੀ ਟੀਵੀ ਦੇ ਰਿਆਲਟੀ ਸ਼ੋਅ ਦੇ ਦੌਰਾਨ ਹੀ ਹੋਈ ਸੀ । ਪ੍ਰਿੰਸ ਨਰੂਲਾ ਟੀਵੀ ਦੇ ਕਈ ਸੀਰੀਅਲਾਂ ‘ਚ ਵੀ ਕੰਮ ਕਰ ਚੁੱਕੇ ਨੇ । ਲਾਕਡਾਊਨ ਕਰਕੇ ਉਹ ਇਹ ਸਮਾਂ ਆਪਣੀ ਪਤਨੀ ਦੇ ਬਿਤਾ ਰਹੇ ਨੇ ਤੇ ਮਜ਼ੇਦਾਰ ਵੀਡੀਓ ਬਣਾ ਕੇ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਰਹੇ ਨੇ । Prince Yuvika Narula
Advertisment

Stay updated with the latest news headlines.

Follow us:
Advertisment
Advertisment
Latest Stories
Advertisment