Advertisment

ਜਾਣੋ ਕੀ ਹੈ Cervical Cancer, ਕਿਵੇਂ ਔਰਤਾਂ ਇਸ ਤੋਂ ਕਰ ਸਕਦੀਆਂ ਨੇ ਆਪਣਾ ਬਚਾਅ

ਦੇਸ਼ 'ਚ ਕੈਂਸਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਰਵੀਕਲ ਕੈਂਸਰ ਜ਼ਿਆਦਾਤਰ ਮਹਿਲਾਵਾਂ ਵਿੱਚ ਹੁੰਦਾ ਹੈ ਜੇਕਰ ਇਸ ਦਾ ਸਮੇਂ ਸਿਰ ਇਲਾਜ਼ ਨਾਂ ਹੋਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ  ਸਰਵੀਕਲ ਕੈਂਸਰ ਹੋਣ ਦੇ ਕਾਰਨ, ਲੱਛਣ ਤੇ ਇਸ ਦੇ ਇਲਾਜ ਬਾਰੇ।  

author-image
By Pushp Raj
New Update
cervical cancer

Cervical Cancer

Listen to this article
0.75x 1x 1.5x
00:00 / 00:00
Advertisment

Cervical Cancer : ਦੇਸ਼ 'ਚ ਕੈਂਸਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲ ਹੀ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ (Poonam Pandey Death) ਦਾ ਸਰਵੀਕਲ ਕੈਂਸਰ ਕਾਰਨ ਦਿਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸਰਵੀਕਲ ਕੈਂਸਰ ਜ਼ਿਆਦਾਤਰ ਮਹਿਲਾਵਾਂ ਵਿੱਚ ਹੁੰਦਾ ਹੈ ਜੇਕਰ ਇਸ ਦਾ ਸਮੇਂ ਸਿਰ ਇਲਾਜ਼ ਨਾਂ ਹੋਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ  ਸਰਵੀਕਲ ਕੈਂਸਰ ਹੋਣ ਦੇ ਕਾਰਨ, ਲੱਛਣ ਤੇ ਇਸ ਦੇ ਇਲਾਜ ਬਾਰੇ। 

Advertisment

ਕੀ ਹੁੰਦਾ ਹੈ ਸਰਵਾਈਕਲ ਕੈਂਸਰ (Cervical Cancer)

ਸਰਵੀਕਲ ਕੈਂਸਰ (Cervical Cancer) ਦੀ ਸਮੱਸਿਆ ਆਮ ਹੋ ਗਈ ਹੈ। ਸਰਵੀਕਲ ਕੈਂਸਰ ਜ਼ਿਆਦਾਤਰ ਔਰਤਾਂ ਵਿੱਚ ਵੇਖਣ ਨੂੰ ਮਿਲਦਾ ਹੈ। ਅੱਜ ਭਾਰਤ ਵਿੱਚ ਸਰਵੀਕਲ ਕੈਂਸਰ ਦੇ ਲਈ ਪਹਿਲਾ ਸਵਦੇਸ਼ੀ ਟੀਕਾ ਲਾਂਚ ਹੋਵੇਗਾ। ਇਹ ਟੀਕਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਲਾਂਚ ਕੀਤਾ ਜਾਵੇਗਾ।

Advertisment

 

ਭਾਰਤ ਵਿੱਚ ਸਰਵੀਕਲ ਕੈਂਸਰ 

ਔਰਤਾਂ ਨੂੰ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ Cervical ਕੈਂਸਰ ਨਾਲ ਸਭ ਤੋਂ ਜ਼ਿਆਦਾ ਔਰਤਾਂ ਪ੍ਰਭਾਵਿਤ ਹੁੰਦੀਆਂ ਹਨ। ਬ੍ਰੈਸਟ ਕੈਂਸਰ ਤੋਂ ਬਾਅਦ ਇਹ ਔਰਤਾਂ ਨੂੰ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ। ਭਾਰਤ ਵਿੱਚ ਹਰ ਸਾਲ 1 ਲੱਖ 23 ਹਜ਼ਾਰ ਤੋਂ ਵੱਧ ਔਰਤਾਂ ਇਸ ਬਿਮਾਰੀ ਦਾ ਸ਼ਿਕਾਰ ਹੁੰਦੀਆਂ ਹਨ। ਇਸ ਬਿਮਾਰੀ ਦੇ ਚੱਲਦੇ ਤਕਰੀਬਨ 77 ਹਜ਼ਾਰ ਤੋਂ ਵੱਧ ਔਰਤਾਂ ਦੀ ਮੌਤ ਹੋ ਜਾਂਦੀ ਹੈ।
ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿੱਚ ਵੀ ਦੇਸ਼ ਵਿੱਚ 5 ਫੀਸਦੀ ਔਰਤਾਂ ਇਸ ਕੈਂਸਰ ਤੋਂ ਪੀੜਤ ਹਨ। ਅਜੇ ਤੱਕ ਭਾਰਤ ਇਸ ਟੀਕੇ ਨੂੰ ਹੋਰਨਾਂ ਦੇਸ਼ਾਂ ਤੋਂ ਖਰੀਦਦਾ ਪੈਂਦਾ ਸੀ ਅਤੇ ਇਸ ਦੀ ਲਾਗਤ ਵੀ ਬਹੁਤ ਜ਼ਿਆਦਾ ਸੀ, ਪਰ ਭਾਰਤ ਵਿੱਚ ਇਹ ਟੀਕਾ ਉੁਪਲਬਧ ਹੈ।

Advertisment


ਔਰਤਾਂ ਦੀ ਸਿਹਤ ਬਾਰੇ ਕੀ ਕਹਿੰਦੀ ਹੈ WHO ਦੀ ਰਿਪੋਰਟ 

ਔਰਤਾਂ ਦੀ ਸਿਹਤ (Women Health) ਨੂੰ ਲੈ ਕੇ WHO ਦੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਹਰ ਸਾਲ 1 ਲੱਖ 23 ਹਜ਼ਾਰ ਤੋਂ ਵੱਧ ਮਹਿਲਾਵਾਂ ਸਰਵੀਕਲ ਕੈਂਸਰ ਦਾ ਸ਼ਿਕਾਰ ਹੁੰਦੀਆਂ ਹਨ। ਸਰਵੀਕਲ ਕੈਂਸਰ ਦੇ ਕੇਸਾਂ ਨੂੰ ਲੈ ਕੇ ਵਿਸ਼ਵ ਭਰ ਦੇ ਵਿੱਚ ਭਾਰਤ ਪੰਜਵੇਂ ਸਥਾਨ 'ਤੇ ਆਉਂਦਾ ਹੈ, ਜਿਥੇ ਵੱਡੀ ਗਿਣਤੀ ਵਿੱਚ ਔਰਤਾਂ ਇਸ ਬਿਮਾਰੀ ਤੋਂ ਪੀੜਤ ਹਨ। ਇਸ ਲਈ ਭਾਰਤ ਸਰਕਾਰ ਨੂੰ ਇਸ ਦੀ ਰੋਕਥਾਮ ਵੱਲ ਵਧ ਧਿਆਨ ਦੀ ਲੋੜ ਹੈ। 

Advertisment

Cervical Cancer

ਕਿਉਂ ਹੁੰਦਾ ਹੈ ਸਰਵੀਕਲ ਕੈਂਸਰ 


ਸਰਵੀਕਲ ਕੈਂਸਰ ਹਿਊਮਨ ਪੈਪਿਲੋਮਾ ਵਾਇਰਸ ਦੇ ਕਾਰਨ ਹੁੰਦਾ ਹੈ। ਇਹ ਵਾਇਰਸ ਸਰੀਰ ਵਿੱਚ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਬਾਅਦ ਵਿੱਚ ਸਰਵੀਕਲ ਕੈਂਸਰ ਦਾ ਕਾਰਨ ਬਣਦਾ ਹੈ। ਹਾਲਾਂਕਿ, ਜਿਨ੍ਹਾਂ ਔਰਤਾਂ ਦਾ ਇਮਿਊਨਿਟੀ ਸਿਸਟਮ ਚੰਗਾ ਹੁੰਦਾ ਹੈ, ਇਹ ਵਾਇਰਸ ਉਨ੍ਹਾਂ ਦੇ ਸਰੀਰ ਵਿੱਚ ਨਹੀਂ ਵਧ ਪਾਉਂਦਾ ਅਤੇ ਆਪਣੇ ਆਪ ਹੀ ਨਸ਼ਟ ਹੋ ਜਾਂਦਾ ਹੈ। ਖ਼ਾਸ ਕਰਕੇ ਐਚਆਈਵੀ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਔਰਤਾਂ ਨੂੰ ਇਸ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਕੈਂਸਰ ਦੇ ਜ਼ਿਆਦਾਤਰ ਮਾਮਲੇ ਅਡਵਾਂਸ ਸਟੇਜ ਵਿੱਚ ਹੀ ਸਾਹਮਣੇ ਆ ਜਾਂਦੇ ਹਨ।

 

Advertisment

ਸਰਵੀਕਲ ਕੈਂਸਰ ਦੀ ਜਾਂਚ 


ਸਰਵੀਕਲ ਕੈਂਸਰ ਦੀ ਜਾਂਚ ਅਮਰੀਕਨ ਕੈਂਸਰ ਸੋਸਾਇਟੀ ਦੇ ਮੁਤਾਬਕ 25 ਤੋਂ 65 ਸਾਲ ਤੱਕ ਦੀਆਂ ਔਰਤਾਂ ਨੂੰ ਸਾਲ ਵਿੱਚ ਇੱਕ ਵਾਰ ਫੁਲ ਬਾਡੀ ਚੈਅਕਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਖ਼ਾਸ ਤੌਰ ਸਰਵੀਕਲ ਕੈਂਸਰ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਇਸ ਦੇ ਲਈ ਤੁਸੀਂ ਡਾਕਟਰ ਦੀ ਸਲਾਹ ਉੱਤੇ HVPV/ PAP ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਹਰ ਪੰਜ ਸਾਲ ਵਿੱਚ ਸਰਵੀਕਲ ਕੈਂਸਰ ਦੀ ਜਾਂਚ ਜਾਂ ਫਿਰ ਤਿੰਨ ਸਾਲਾਂ ਵਿੱਚ ਪੈਪ ਸਮੀਅਰ ਟੈਸਟ ਅਤੇ ਨਿਯਮਤ ਕੈਂਸਰ ਸਕ੍ਰੀਨਿੰਗ ਟੈਸਟ ਵੀ ਕਰਵਾਉਣਾ ਚਾਹੀਦਾ ਹੈ। 

Advertisment

 


ਹੋਰ ਪੜ੍ਹੋ: ਜੇਕਰ ਤੁਸੀਂ ਵੀ ਪੀਰੀਅਡਸ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਉਪਾਅ


ਸਰਵੀਕਲ ਕੈਂਸਰ ਤੋਂ ਬਚਾਅ

Advertisment

ਮਹਿਲਾਵਾਂ HVPV ਵੈਕਸੀਨ ਲਗਵਾ ਕੇ ਇਸ ਕੈਂਸਰ ਤੋਂ ਆਪਣਾ ਬਚਾਅ ਕਰ ਸਕਦੀਆਂ ਹਨ। ਇਹ ਵੈਕਸੀਨ ਭਾਰਤ ਵਿੱਚ ਸਰਵੀਕਲ ਕੈਂਸਰ ਈ ਲਾਂਚ ਕੀਤੀ ਗਈ ਹੈ। ਸੀਰਮ ਇੰਸਟੀਚਿਊਟ ਵੱਲੋਂ ਲਾਂਚ ਕੀਤਾ ਜਾਣ ਵਾਲਾ ਇਹ ਟੀਕਾ QHPV ਵੈਕਸੀਨ ਯਾਨੀ ਕਿ ਪੈਪਿਲੋਮਾ ਹੈ। ਇਸ ਨੂੰ 9 ਸਾਲ ਤੋਂ ਲੈ ਕੇ 26 ਸਾਲ ਤੱਕ ਦੇ ਸਰਵੀਕਲ ਕੈਂਸਰ ਨਾਲ ਪੀੜਤ ਮਰੀਜ਼ਾਂ ਲਈ ਇਸਤੇਮਾਲ ਕੀਤਾ ਜਾ ਸਕੇਗਾ। ਇਸ ਟੀਕੇ ਦੀ ਮਦਦ ਨਾਲ ਕੈਂਸਰ ਦੇ ਖਿਲਾਫ ਜੰਗ ਆਸਾਨ ਹੋ ਜਾਵੇਗੀ ਅਤੇ ਇਸ ਨਾਲ ਵੱਧ ਤੋਂ ਵੱਧ ਔਰਤਾਂ ਦੀ ਜਾਨ ਬਚਾਈ ਜਾ ਸਕੇਗੀ। ਇਸ ਟੀਕਾ ਸਰਵੀਕਲ ਕੈਂਸਰ ਨਾਲ ਪੀੜਤ ਲੋਕਾਂ ਲਈ ਵਰਦਾਨ ਸਾਬਿਤ ਹੋ ਸਕਦਾ ਹੈ। 

 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment